ਹਿੰਦੂ ਏਕਤਾ ਗਰੁੱਪ ਨਾਮਦੇ ਇਕ ਵਟਸਐਪ ਗਰੁੱਪ ਦੀ ਚੈਟ ਅੰਦਰ ਗੁਰਦੁਆਰਿਆਂ ਅਤੇ ਸਿੱਖਾਂ ਵਿਰੁੱਧ ਹਮਲਾ ਕਰਣ ਦਾ ਜਿਕਰ
ਪੀਲ ਪੁਲਿਸ ਨੇ ਜਾਰੀ ਕੀਤੇ ਕਈ ਨੌਜੁਆਨਾਂ ਦੇ ਅਰੈਸਟ ਵਾਰੰਟ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 8 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਬਰੈਂਪਟਨ ਵਿੱਚ ਪੀਲ ਪੁਲਿਸ ਨੇ ਕੁਝ ਹਿੰਦੂ ਨੌਜਵਾਨਾਂ ਦੀ ਚੈਟ ਨੂੰ ਸਰਚ ਕਰਣ ਉਪਰੰਤ ਗੁਰਦੁਆਰਿਆਂ ਅਤੇ ਸਿੱਖਾਂ ਵਿਰੁੱਧ ਸਾਜ਼ਿਸ਼ ਰਚਣ ਦੇ ਮਾਮਲੇ ਅੰਦਰ ਸ਼ਾਮਲ ਕਈ ਜਣਿਆਂ ਦੇ ਅਰੈਸਟ ਵਾਰੰਟ ਜਾਰੀ ਕੀਤੇ ਹਨ। ਪੀਲ ਪੁਲਿਸ ਵੱਲੋ ਸਰਚ ਕੀਤੀ ਗਈ ਚੈਟ ਵਿੱਚ ਉਹ ਆਡੀਓ ਮੈਸੇਜ ਭੇਜ ਕੇ ਇਹ ਆਖ ਰਹੇ ਹਨ ਕਿ ਪੈਟਰੋਲ ਬੰਬ ਤਿਆਰ ਕੀਤੇ ਜਾਣ ਅਤੇ ਗੁਰਦੁਆਰੇ ਉੱਤੇ ਹਮਲਾ ਕੀਤਾ ਜਾਵੇ। ਹਿੰਦੂ ਨੌਜਵਾਨਾਂ ਦੀ ਇਹ ਚੈਟ ਲੀਕ ਹੋ ਗਈ ਹੈ ਜਿਸ ਉਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਉੱਤੇ ਦੋਸ਼ ਲੱਗੇ ਹਨ ਕਿ ਇਹ ਪੁਲਿਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਬੋਲ ਕੇ ਦੂਸਰਿਆਂ ਲਈ ਸਾਜਿਸ਼ ਰਚ ਰਹੇ ਹਨ। ਦੋਸ਼ਾਂ ਵਿੱਚ ਇਹ ਵੀ ਹੈ ਕਿ ਇਹ ਦੂਸਰਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਪਲਾਨ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਸਾਰੀ ਚੈਟ ਦਾ ਖੁਲਾਸਾ ਹਿੰਦੂ ਏਕਤਾ ਗਰੁੱਪ ਨਾਮਦੇ ਇਕ ਵਟਸਐਪ ਗਰੁੱਪ ਤੋਂ ਹੋਇਆ ਹੈ।
ਹਿੰਦੂ ਫੋਰਮ ਕੈਨੇਡਾ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਹਿੰਦੂ ਫੋਰਮ ਕੈਨੇਡਾ ਹਾਲ ਹੀ ਵਿੱਚ ਇੱਕ ਮੰਦਿਰ ਵਿੱਚ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਦੀ ਗਲਤ ਵਿਆਖਿਆ ਤੋਂ ਬਹੁਤ ਦੁਖੀ ਹੈ, ਜਿੱਥੇ ਇੱਕ ਪੁਜਾਰੀ ਦੇ ਸ਼ਬਦਾਂ ਨੂੰ ਭੜਕਾਹਟ ਅਤੇ ਹਿੰਸਾ ਦੇ ਬਿਰਤਾਂਤ ਨੂੰ ਪੇਸ਼ ਕਰਨ ਲਈ ਗਲਤ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ 'ਚ ਪੁਜਾਰੀ ਨੇ ਆਪਣੇ ਹਿੰਦੂ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 'ਬਟੈਂਗੇ ਤੋ ਕੱਟੇਂਗੇ', ਜਿਸ ਉਪਰੰਤ ਹਿੰਦੂ ਮਹਾਂਸਭਾ ਵਲੋਂ ਓਸ ਨੂੰ ਮੰਦਿਰ ਦੇ ਪੁਜਾਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ ।
Comments (0)