ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਵਲੋਂ ਇਮੀਗ੍ਰੇਸ਼ਨ ਵਕੀਲਾਂ ਅਤੇ ਪਟੀਸ਼ਨਰਾਂ ਲਈ ਜਰੂਰੀ ਸੂਚਨਾ !
ਅੰਮ੍ਰਿਤਸਰ ਟਾਈਮਜ਼
ਸਾਰੇ ਪਟੀਸ਼ਨਰ ਅਤੇ ਇਮੀਗ੍ਰੇਸ਼ਨ ਵਕੀਲਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਸਤੰਬਰ 2019 ਵਿਚ ਜਾਰੀ ਕੀਤੀ ਗਈ ਚਿੱਠੀ ਅਤੇ ਪਿਛਲੇ ਦਿਨੀਂ ਇਸ ਸਬੰਧੀ ਕੁਝ ਹੋਰ ਦਸਤਾਵੇਜ ਅਮਰੀਕਾ ਦੀ ਇਮੀਗ੍ਰੇਸ਼ਨ ਨੂੰ ਭੇਜੇ ਗਏ ਹਨ।
1 ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ,ਪਾਰਟੀ ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵਲੋਂ ਮਾਨਤਾ ਪ੍ਰਾਪਤ ਹੈ।ਕਿਸੇ ਵੀ ਹੋਰ ਜਥੇਬੰਦੀ ਜਿਸ ਤਰਾਂ ਯੂਥ ਅਕਾਲੀ ਦੱਲ ਅੰਮ੍ਰਿਤਸਰ usa Inc ਜਾਂ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਵੈਸਟ ਮਾਨਤਾ ਪ੍ਰਾਪਤ ਨਹੀ ਹਨ।
2 www.sadausa.org ਇਹ ਵੈਬਸਾਈਟ ਹੀ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਦੀ ਮਾਨਤਾ ਪ੍ਰਾਪਤ ਹੈ। ਜਿਸ ਨੂੰ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵਲੋਂ ਮਾਨਤਾ ਦਿੱਤੀ ਗਈ ਹੈ ਜਿਸ ਦੇ ਰਾਹੀ ਮੈਂਬਰਸ਼ਿਪ ਲਈ ਜਾ ਸਕਦੀ ਹੈ।
3 ਕਿਸੇ ਵੀ ਤਰਾਂ ਦੀ ਮੈਂਬਰਸ਼ਿਪ ਆਈਡੀ ਚਿੱਠੀ ਜਾਂ ਕੋਈ ਸਪੋਟ ਲੈਟਰ ਅਮਰੀਕਾ ਵਿੱਚ ਨਹੀ ਦਿੱਤਾ ਜਾਵੇਗਾ।
4 ਕੋਈ ਵੀ ਪੰਜਾਬ ਵਿੱਚ ਜਾਂ ਹੋਰ ਸੂਬਿਆਂ ਵਿੱਚ ਜਿਲਾ ਜਥੇਦਾਰ, ਜਨਰਲ ਸੈਕਟਰੀ ਜਾਂ ਕੋਈ ਹੋਰ ਆਹੁਦੇਦਾਰ ਕਿਸੇ ਵੀ ਤਰਾਂ ਦਾ ਸਪੋਟ ਲੈਟਰ ਜਾਂ ਕੋਈ ਚਿੱਠੀ ਜਾਰੀ ਨਹੀ ਕਰ ਸਕਦੇ।
5 ਕਿਸੇ ਵੀ ਤਰਾਂ ਦੀ ਮੈਂਬਰਸ਼ਿਪ ਆਈਡੀ ਜਾਂ ਚਿੱਠੀ ਸਿਰਫ ਫਤਿਹਗੜ੍ਹ ਸਾਹਿਬ ਦਫਤਰ ਤੋਂ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਹਸਤਾਖਰਾਂ ਨਾਲ ਹੀ ਜਾਰੀ ਹੋਵੇਗੀ।
ਅਮਰੀਕਾ ਦੀ ਇਮੀਗ੍ਰੇਸ਼ਨ ਵਿਭਾਗ ਨੂੰ ਇਸ ਮੁੱਦੇ ਦੀ ਜਾਣਕਾਰੀ ਸ੍ਰ ਸਿਮਰਨਜੀਤ ਸਿੰਘ ਮਾਨ ਵਲੋ ਦੇ ਦਿੱਤੀ ਗਈ ਹੈ।ਜਥੇਬੰਦੀ ਦੇ ਵਕੀਲ ਵੀ ਇਸ ਮੁੱਦੇ ਉਪਰ ਇਮੀਗ੍ਰੇਸ਼ਨ ਵਿਭਾਗ ਨਾਲ ਲਗਾਤਾਰ ਰਾਬਤੇ ਵਿਚ ਹਨ।
ਜਾਰੀ ਕਰਤਾ
ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ
ਅਮਰੀਕਾ ਪੰਜ ਮੈਂਬਰੀ ਕਮੇਟੀ
ਸੁਰਜੀਤ ਸਿੰਘ ਕੁਲਾਰ ਪ੍ਰਧਾਨ,
ਰੁਪਿੰਦਰ ਸਿੰਘ ਬਾਠ ਸਕੱਤਰ ਜਨਰਲ,
ਜੀਤ ਸਿੰਘ ਆਲੋਅਰਖ ਕੌਮੀ ਜਨਰਲ ਸਕੱਤਰ,
ਮੱਖਣ ਸਿੰਘ ਕਲੇਰ ਜਨਰਲ ਸਕੱਤਰ,
ਬੂਟਾ ਸਿੰਘ ਖੜੌਦ ਕਨਵੀਨਰ
Comments (0)