ਕੌਮਾਂਤਰੀ ਅਪਰਾਧਿਕ ਅਦਾਲਤ ਨੇ ਰੋਹਿੰਗਿਆ ਨਸਲਕੁਸ਼ੀ ਦੀ ਜਾਂਚ ਨੂੰ ਪ੍ਰਵਾਨਗੀ ਦਿੱਤੀ

ਕੌਮਾਂਤਰੀ ਅਪਰਾਧਿਕ ਅਦਾਲਤ ਨੇ ਰੋਹਿੰਗਿਆ ਨਸਲਕੁਸ਼ੀ ਦੀ ਜਾਂਚ ਨੂੰ ਪ੍ਰਵਾਨਗੀ ਦਿੱਤੀ

ਹੇਗ: ਕੌਮਾਂਤਰੀ ਅਪਰਾਧਕ ਅਦਾਲਤ (ਇੰਟਰਨੈਸ਼ਨਲ ਕਰੀਮੀਨਲ ਕੋਰਟ) ਨੇ ਰੋਹਿੰਗਿਆ ਲੋਕਾਂ ਖਿਲਾਫ ਮਿਆਂਮਾਰ (ਬਰਮਾ) ਦੀ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਦੀ ਜਾਂਚ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅਦਾਲਤ ਨੇ ਮੰਨਿਆ ਹੈ ਕਿ ਰੋਹਿੰਗਿਆ ਲੋਕਾਂ ਨਾਲ ਵਾਪਰੀਆਂ ਘਟਨਾਵਾਂ ਮਨੁੱਖਤਾ ਖਿਲਾਫ ਜ਼ਰਮਾਂ ਦੇ ਬਰਾਬਰ ਦੀਆਂ ਹਨ। 

ਆਈਸੀਸੀ ਦੇ ਜੱਜਾਂ ਨੇ ਅਪੀਲਕਰਤਾ ਵੱਲੋਂ ਪਾਈ ਗਈ ਉਸ ਅਪੀਲ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਵਿੱਚ ਮਿਆਂਮਾਰ 'ਤੇ ਮਨੁੱਖਤਾ ਖਿਲਾਫ ਜ਼ੁਰਮਾਂ ਅਤੇ ਅਤਿਆਚਾਰਾਂ ਦਾ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਮਿਆਂਮਾਰ ਦੀ ਉੱਚ ਆਗੂ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਆਂਗ ਸਾਨ ਸੂ ਕਾਈ ਖਿਲਾਫ ਅਰਜਨਟੀਨਾ ਵੱਲੋਂ ਰੋਹਿੰਗਿਆ ਮੁਸਲਿਮ ਲੋਕਾਂ ਦੀ ਨਸਲਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਦੱਸ ਦਈਏ ਕਿ ਮਿਆਂਮਾਰ ਵਿੱਚ ਨਸਲਕੁਸ਼ੀ ਦੇ ਚਲਦਿਆਂ 740,000 ਰੋਹਿੰਗਿਆ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਸ਼ਰਣ ਲੈਣੀ ਪਈ ਸੀ। ਰੋਹਿੰਗਿਆ ਖਿਲਾਫ ਹੋਈ ਹਿੰਸਾ ਨੂੰ ਸੰਯੁਕਤ ਰਾਸ਼ਟਰ ਦੀ ਜਾਂਚ ਟੀਮ ਨੇ ਨਸਲਕੁਸ਼ੀ ਦੇ ਬਰਾਬਰ ਦੀ ਦੱਸਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।