ਡੇਰਾ ਮੁੱਲਾਂਪੁਰ ਵਿਚ ਲਗਾਏ ਗਏ ਮੰਚ ਵੱਲੋਂ ਫ਼ਲਦਾਰ ਬੂਟੇ -ਡਾਕਟਰ ਖੇੜਾ
ਬਾਬਾ ਬਲਵਿੰਦਰ ਦਾਸ ਨੇ ਪਾਲਣ ਦੀ ਲਈ ਜ਼ੁਮੇਵਾਰੀ,,।
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮੁੱਲਾਂਪੁਰ ਵਿਖੇ ਡੇਰਾ ਬਾਬਾ ਪੁਸ਼ਪਾ ਨੰਦ ਉਦਾਸੀਨ ਮੁੱਲਾਂਪੁਰ ਵਿਚ ਮੰਚ ਵੱਲੋਂ ਡੇਰਾ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਜੀ ਦੀ ਰਹਿਨੁਮਾਈ ਹੇਠ ਫ਼ਲਦਾਰ, ਫੁੱਲ ਦਾਰ ਅਤੇ ਛਾਂ ਦਾਰ ਬੂਟੇ ਲਗਾਏ ਗਏ ਅਤੇ ਕੁਝ ਬੂਟੇ ਵੰਡੇ ਵੀ ਗਏ । ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਏ, ਐਸ, ਆਈ, ਕੁਲਵਿੰਦਰ ਸਿੰਘ ਇੰਨਚਾਰਜ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ, ਸ਼ਹਿਰਾਂ, ਸਕੂਲਾਂ, ਡੇਰਿਆਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਬੂਟੇ ਵੰਡ ਕੇ ਧਰਤੀ ਮਾਤਾ ਨੂੰ ਹਰੀ ਭਰੀ ਕਰਨ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ। ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਨੇ ਬੋਲਦਿਆਂ ਕਿਹਾ ਕਿ ਦਰਖਤਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਜਾਪਦੀ ਹੈ ਹਰ ਵਿਅਕਤੀ ਨੂੰ ਆਪਣੇ ਲਈ ਘੱਟੋ ਘੱਟ ਦੋ ਬੂਟੇ ਲਗਾਉਣੇ ਚਾਹੀਦੇ ਹਨ ਜਿਸ ਦੇ ਨਾਲ ਆਕਸੀਜਨ ਦੇ ਘੱਟ ਰਹੇ ਸਤਰ
ਨੂੰ ਵਧਾਉਣ ਵਿੱਚ ਵੀ ਸਹਾਈ ਹੋਣਗੇ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਸੁਖਵੀਰ ਦਾਸ, ਜਸਵੰਤ ਸਿੰਘ ਮਾਂਗਟ, ਜਸਪ੍ਰੀਤ ਸਿੰਘ ਮੰਤਰੀ, ਭਗਵੰਤ ਸਿੰਘ, ਜਸਵੀਰ ਸਿੰਘ ਜੱਸੀ ਮਹਿਦੂਦਾਂ, ਦਲਜੀਤ ਸਿੰਘ ਬੱਸੀ ਪਠਾਣਾਂ, ਅਵਤਾਰ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਵੀ ਬੂਟੇ ਲਗਾਉਣ ਵੇਲੇ ਸ਼ਮੂਲੀਅਤ ਕੀਤੀ।
Comments (0)