ਆਸ਼ਕ ਨਾਲ ਮਿਲ ਕੇ ਘਰ ਵਾਲੀ ਨੇ ਮਰਵਾਇਆ ਹਿੰਦੂ ਮਹਾਸਭਾ ਦਾ ਪ੍ਰਧਾਨ

ਆਸ਼ਕ ਨਾਲ ਮਿਲ ਕੇ ਘਰ ਵਾਲੀ ਨੇ ਮਰਵਾਇਆ ਹਿੰਦੂ ਮਹਾਸਭਾ ਦਾ ਪ੍ਰਧਾਨ

ਲਖਨਊ: ਬੀਤੇ ਦਿਨੀਂ ਯੂਪੀ ਵਿਚ ਕਤਲ ਕੀਤੇ ਗਏ ਵਿਸ਼ਵ ਹਿੰਦੂ ਮਹਾਸਭਾ ਦੇ ਪ੍ਰਧਾਨ ਰਣਜੀਤ ਬੱਚਨ ਦੇ ਕਤਲ ਮਾਮਲੇ 'ਚ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਦੂਜੀ ਘਰਵਾਲੀ ਨੇ ਹੀ ਆਪਣੇ ਆਸ਼ਕ ਨਾਲ ਮਿਲ ਕੇ ਉਸਦਾ ਕਤਲ ਕਰਵਾਇਆ ਹੈ। 

ਲਖਨਊ ਪੁਲਸ ਕਮਿਸ਼ਨਰ ਸੁਜੀਤ ਪਾਂਡੇ ਨੇ ਦੱਸਿਆ ਕਿ ਰਣਜੀਤ ਬੱਚਨ ਦੀ ਘਰਵਾਲੀ ਸਮ੍ਰਿਤੀ ਸ੍ਰੀਵਾਸਤਵਾ ਨਾਲ ਤਲਾਕ ਦਾ ਕੇਸ ਅਦਾਲਤ ਵਿਚ ਚਲ ਰਿਹਾ ਸੀ। ਪਰ ਰਣਜੀਤ ਉਸਨੂੰ ਤਲਾਕ ਦੇਣ ਲਈ ਤਿਆਰ ਨਹੀਂ ਸੀ ਜਦਕਿ ਸਮ੍ਰਿਤੀ ਹੋਰ ਬੰਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਸਮ੍ਰਿਤੀ ਨੇ ਉਸ ਦਪਿੰਦਰ ਨਾਮੀਂ ਸਖਸ਼ ਨਾਲ ਮਿਲ ਕੇ ਹਿੰਦੂ ਮਹਾਸਭਾ ਦੇ ਪ੍ਰਧਾਨ ਦਾ ਕਤਲ ਕਰਵਾ ਦਿੱਤਾ।