ਹਰਿੰਦਰ ਸਿੰਘ ਖਾਲਸਾ ਨੇ ਚੁੱਕਿਆ ਹਿੰਦੁਤਵੀਆਂ ਦਾ ਝੰਡਾ

ਹਰਿੰਦਰ ਸਿੰਘ ਖਾਲਸਾ ਨੇ ਚੁੱਕਿਆ ਹਿੰਦੁਤਵੀਆਂ ਦਾ ਝੰਡਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚੋਂ ਕੱਢੇ ਗਏ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਤੇ ਝਾਰਖੰਡ ਦੇ ਸਾਬਕਾ ਆਰਜੇਡੀ ਆਗੂ ਗਿਰੀਨਾਥ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਖਾਲਸਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ, ਜਦੋਂ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਗਿਰੀਨਾਥ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। 

 

ਗਿਰੀਨਾਥ ਦੇ ਪਿਤਾ ਜਨਸੰਘ ਦੇ ਮੈਂਬਰ ਸਨ ਤੇ ਆਪਣੀ ਭਾਜਪਾ ਵਿੱਚਸ਼ਮੂਲੀਅਤ ਨੂੰ ਉਨ੍ਹਾਂ ‘ਘਰ ਵਾਪਸੀ’ ਦੱਸਿਆ।
 

ਹਰਿੰਦਰ ਸਿੰਘ ਖਾਲਸਾ ਅਨੁਸੂਚਿਤ ਜਾਤੀ ਸੀਟ ਤੋਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਉਨ੍ਹਾਂ ਨੂੰ 2015 ਵਿੱਚ ਕਥਿਤ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਪੰਜਾਬ ਵਿੱਚ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਨਾਲ ਕੀਤੀ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਸੀ। ਭਾਜਪਾ ਦਾ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੈ। ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਚੋਣਾਂ ਲੜੇਗਾ।

 

ਹਰਿੰੰਦਰ ਸਿੰਘ ਖਾਲਸਾ ਨੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੇ ਰੋਸ ਵਜੋਂ ਭਾਰਤੀ ਉੱਚ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਰਿੰਦਰ ਸਿੰਘ ਖਾਲਸਾ ਦੀ ਜਿੱਤ ਵਿਚ ਇਸ ਕਾਰਨ ਪੰਥਕ ਵੋਟ ਨੇ ਵੀ ਅਹਿਮ ਰੋਲ ਨਿਭਾਇਆ ਸੀ। ਪਰ ਹੁਣ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਹਰਿੰਦਰ ਸਿੰਘ ਦਾ ਪੰਥਕ ਅਧਾਰ ਖੁੱਸ ਸਕਦਾ ਹੈ।