ਭਾਜਪਾ ਨੂੰ ਵੱਡਾ ਝਟਕਾ: ਕਿਸਾਨਾਂ ਲਈ  ਭਾਜਪਾ ਲੀਡਰ ਨੇ ਛੱਡੀ ਪਾਰਟੀ

ਭਾਜਪਾ ਨੂੰ ਵੱਡਾ ਝਟਕਾ: ਕਿਸਾਨਾਂ ਲਈ  ਭਾਜਪਾ ਲੀਡਰ ਨੇ ਛੱਡੀ ਪਾਰਟੀ
Pawan Beniwal With Narinder Modhi

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿਰਸਾ: ਹਰਿਆਣਾ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਵਾਲ ਨੇ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡਿਅਮ  ਵਿਚ ਕਿਸਾਨ ਸਮਾਗਮ ਦੌਰਾਨ ਬੀਜੇਪੀ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਸਟੇਡਿਅਮ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਿਆ ਹੋਇਆ ਹੈ।ਕਿਸਾਨਾਂ ਵਿੱਚ ਪਹੁੰਚਦੇ ਹੀ ਪਵਨ ਬੈਨੀਵਾਲ ਨੇ ਬੀਜੇਪੀ ਛੱਡਣ ਦਾ ਐਲਾਨ ਕਰ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਪਵਨ ਬੈਨੀਵਾਲ ਪਹਿਲਾਂ ਬੀਜੇਪੀ ਦੀ ਟਿਕਟ ਤੋਂ ਚੋਣ ਵੀ ਲੜ੍ਹ ਚੁੱਕੇ ਹਨ। ਆਪਣੇ ਸਮਰਥਕਾਂ  ਸਣੇ ਬੈਨੀਵਾਲ ਨੇ ਬੀਜੇਪੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਐਲਨਾਬਾਦ ਖੇਤਰ ਵਿੱਚ ਪਵਨ ਬੈਨੀਵਾਲ ਦੇ ਸਮਰਥਨ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸੀ।ਜਿਨ੍ਹਾਂ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ।