ਐੱਚ-1 ਵੀਜ਼ੇ ਵਾਲਿਆਂ ਦੇ ਸਿਟੀਜ਼ਨ ਬੱਚਿਆਂ ਲਈ ਭਾਰਤ ਨੇ ਦਰਵਾਜ਼ੇ ਬੰਦ ਕੀਤੇ

ਐੱਚ-1 ਵੀਜ਼ੇ ਵਾਲਿਆਂ ਦੇ ਸਿਟੀਜ਼ਨ ਬੱਚਿਆਂ ਲਈ ਭਾਰਤ ਨੇ ਦਰਵਾਜ਼ੇ ਬੰਦ ਕੀਤੇ

ਵਾਸ਼ਿੰਗਟਨ  ਡੀ. ਸੀ. (ਰਾਜ ਗੋਗਨਾ): ਭਾਰਤ ਤੋਂ ਐੱਚ-1 ਵੀਜੇ ਤੇ ਆਏ ਮਾਪਿਆਂ ਨੂੰ ਉਸ ਵੇਲੇ ਘਰ ਵਾਪਸੀ ਜਾਣ ਵਿੱਚ ਮੁਸ਼ਕਲ ਪੇਸ਼ ਆਈ, ਜਦੋਂ ਉਹਨਾਂ ਦੇ ਬੱਚਿਆਂ ਨੂੰ ਅਮਰੀਕਾ ਦੇ ਸਿਟੀਜ਼ਨ ਹੋਣ ਕਾਰਨ ਭਾਰਤ ਜਾਣ ਤੋਂ ਰੋਕ ਦਿੱਤਾ ਗਿਆ। ਜਿਸ ਕਰਕੇ ਮਾਪਿਆਂ ਵਲੋਂ ਵੀ ਭਾਰਤ ਜਾਣ ਤੋਂ ਜਵਾਬ ਦੇ ਦਿੱਤਾ ਹੈ, ਜਿਸ ਕਾਰਨ ਸਥਿਤੀ ਤਣਾਅਪੂਰਨ ਤੇ ਹਾਸੋਹੀਣੀ ਬਣ ਗਈ ਹੈ।

ਭਾਰਤੀ ਅੰਬੈਸੀ ਨਾਲ ਐੱਚ-1 ਵੀਜ਼ੇ ਵਾਲਿਆਂ ਨੇ ਸੰਪਰਕ ਕਰਨ ਉਪਰੰਤ ਦੱਸਿਆ ਕਿ ਅੰਬੈਸੀ ਨੇ ਹੱਥ ਝਾੜ ਦਿੱਤਾ ਕਿ ਇਹ ਭਾਰਤ ਸਰਕਾਰ ਦਾ ਫੈਸਲਾ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਅਮਰੀਕਾ ਭਾਰਤ ਤੋਂ ਆਈ. ਟੀ. ਦੀ ਨੌਕਰੀ ਲਈ ਆਏ ਸਨ, ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ ਹਨ, ਕੋਈ ਦੋ ਸਾਲ ਦਾ ਹੈ, ਕੋਈ ਤਿੰਨ ਸਾਲ ਦਾ ਹੈ। ਕਨੂੰਨੀ ਤੌਰ 'ਤੇ ਉਹ ਇੱਥੇ ਪੈਦਾ ਹੋਣ ਕਰਕੇ ਅਮਰੀਕਾ ਦੇ ਸਿਟੀਜ਼ਨ ਬਣ ਗਏ ਹਨ। ਉਹਨਾਂ ਦਾ ਕੀ ਕਸੂਰ ਹੈ ਜੋ ਭਾਰਤ ਜਾਣ ਤੋਂ ਵਰਜਿਆ ਜਾ ਰਿਹਾ ਹੈ? 

ਕੋਰੋਨਾ ਵਾਇਰਸ ਕਰਕੇ ਐੱਚ-1 ਵੀਜ਼ੇ ਵਾਲਿਆਂ ਨੂੰ ਨੌਕਰੀ ਤੋਂ ਵਾਂਝਿਆਂ ਹੋਣਾ ਪਿਆ ਹੈ। ਉਹਨਾਂ ਭਾਰਤ ਜਾਣ ਲਈ ਪਹਿਲ ਕਦਮੀ ਕੀਤੀ, ਪਰ ਉਹਨਾਂ ਦੇ ਬੱਚਿਆਂ ਦੇ ਸਿਟੀਜ਼ਨ ਹੋਣ ਕਰਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਸਿਟੀਜ਼ਨ ਹੋਣ ਨਾਤੇ ਉਹਨਾਂ ਤੇ ਰੋਕ ਲਗਾ ਦਿੱਤੀ ਹੈ। ਮਾਪਿਆਂ ਨੇ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਬੇਨਤੀ ਕੀਤੀ ਕਿ ਉਹਨਾਂ ਦੀਆਂ ਨੌਕਰੀਆਂ ਕੋਰੋਨਾਵਾਇਰਸ ਕਰਕੇ ਚਲੀਆਂ ਗਈਆਂ ਹਨ। ਉਹਨਾਂ ਦਾ ਅਮਰੀਕਾ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਉਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੇ ਨਾਲ ਹੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ।

ਭਾਰਤ ਸਰਕਾਰ ਨੂੰ ਇਸ ਸਥਿਤੀ ਨੂੰ ਪਹਿਲ ਦੇ ਅਧਾਰ 'ਤੇ ਸਪੈਸ਼ਲ ਪ੍ਰਵਾਨਗੀ ਦੇ ਕੇ ਇਹਨਾਂ ਮਾਪਿਆਂ ਨੂੰ ਬੱਚਿਆਂ ਸਮੇਤ ਭਾਰਤ ਭੇਜਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ। ਭਾਰਤੀ ਅੰਬੈਸੀ  ਇਸ ਮੁਸ਼ਕਲ ਨੂੰ ਹੱਲ ਕਰੇ, ਅਜਿਹਾ ਨਾ ਹੋਵੇ ਕਿ ਇਹ ਮਾਪੇ ਅਤੇ ਬੱਚੇ ਅੰਬੈਸੀ ਸਾਹਮਣੇ ਧਰਨੇ ਲਾਉਣ ਨੂੰ ਮਜ਼ਬੂਰ ਹੋ ਜਾਣ। ਹਾਲ ਦੀ ਘੜੀ ਇਸ ਸਥਿੱਤੀ ਨਾਲ ਮਾਪੇ ਬਹੁਤ ਮੁਸ਼ਕਲ ਵਿੱਚ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।