ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 17 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ 325 ਵੇ ਸਾਜਨਾ ਦਿਵਸ ਮੌਕੇ ਸੰਗਤਾ ਦਾ ਰਿਕਾਡ ਤੋੜ ਇਕੱਠ ਹੋਇਆ, ਵਿਸਾਖੀ ਪੁਰਬ ਮਣਾਉਣ ਲਈ ਸੰਗਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।

ਪ੍ਰਿਤਪਾਲ ਸਿੰਘ ਖਾਲਸਾ ਅਤੇ ਕਰਨੈਲ ਸਿੰਘ ਨੇ ਸਾਂਝੇ ਤੋਰ ਤੇ ਦਸਿਆ ਕਿ ਗੁਰਦਵਾਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਨਿਸ਼ਾਨ  ਸਾਹਿਬ ਦਾ ਚੋਹਲਾ ਬਦਲਣ ਦੀ ਸੇਵਾ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਬੜੇ ਹੀ ਉਤਸ਼ਾਹ ਨਾਲ ਕੀਤੀ ਗਈ ਅਤੇ ਭਾਈ ਕਰਨੈਲ ਸਿੰਘ ਜੀ ਨੇ ਅਰਦਾਸ ਕੀਤੀ।

ਦੀਵਾਨ ਦੀ ਆਰੰਭਤਾ ਸਵਿਟਜ਼ਰਲੈਂਡ ਦੇ ਜੰਮ ਪਲ ਬਚਿੱਆ ਨੇ ਗੁਰਬਾਣੀ ਕੀਰਤਨ ਨਾਲ ਕੀਤੀ, ਉਪ੍ਰੰਤ ਭਾਈ ਸਵਿੰਦਰ ਸਿੰਘ, ਜਸਦੀਪ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਮੌਕੇ ਵਿਸਾਖੀ ਦੇ ਤਿਉਹਾਰ ਖਾਲਸਾ ਸਾਜਨਾ ਦਿਵਸ ਵਾਰੇ ਜਾਣਕਾਰੀ ਪੰਜਾਬੀ ਕਲਾਸ ਦੇ ਬੱਚਿਆ ਨੇ ਬਾਖੂਬੀ ਨਾਲ ਸੰਗਤਾ ਵਿਚ ਸਾਂਝੀ ਕੀਤੀ।

ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਸੰਗਤਾ ਨੂੰ ਸੰਬੋਧਨ ਕਰਦਿਆਂ ਦਸਮ ਪਾਤਸ਼ਾਹ ਵਲੋਂ ਰਚੀ ਗਈ ਅੰਮ੍ਰਿਤ ਸੰਚਾਰ ਦੀ ਅਦੁੱਤੀ ਚੋਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਓਸ ਸਮੇਂ ਦੇ ਹਾਲਾਤਾਂ ਬਾਰੇ ਚਾਨਣ ਪਾਂਦੇ ਹੋਏ ਸਿੱਖਾਂ ਨੇ ਕਿਸ ਤਰ੍ਹਾਂ ਮੁਗਲ ਸਮਰਾਜ ਦੀਆਂ ਜੜਾ ਹਿਲਾ ਕੇ ਖਾਲਸਾ ਰਾਜ ਦੀ ਸਥਾਪਿਤੀ ਕੀਤੀ ਸੀ, ਬਾਰੇ ਵਿਸਥਾਰ ਨਾਲ ਦਸਿਆ । ਇਸ ਪ੍ਰੋਗ੍ਰਾਮ ਦੀ ਸੇਵਾ ਹੂੰਦਲ ਪਰਿਵਾਰ ਵਲੋ ਕੀਤੀ ਗਈ। ਪ੍ਰੋਗ੍ਰਾਮ ਨੂੰ ਸਫਲ ਕਰਨ ਲਈ ਬੀਬੀ ਸੁਖਵਿੰਦਰ ਕੌਰ, ਤਰਸੇਮ ਸਿੰਘ, ਬਲਜੀਤ ਸਿੰਘ ਆਦਿ ਨੇ ਅਹਿਮ ਰੋਲ ਅਦਾ ਕੀਤਾ । ਆਖਿਰ ਵਿੱਚ ਸਟੇਜ ਦੀ ਸੇਵਾ ਨਿਭਾਉਣ ਵਾਲੇ ਭਾਈ ਕਰਨੈਲ ਸਿੰਘ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ।