ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿੱਖੇੇ ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ ਝੰਡਾ ਲਹਿਰਾਇਆ ਗਿਆ

ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿੱਖੇੇ ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ ਝੰਡਾ ਲਹਿਰਾਇਆ ਗਿਆ
ਫੋਟੋ 1 ਬੀਵਰਕਰੀਕ ਦੇ ਮੇਅਰ ਬੌਬ ਸਟੋਨ ਤੇ ਕਮਿਸ਼ਨਰ ਰਿਕ ਪਰੇਲਸ ਝੰਡਾ ਲਹਿਰਾਉਣ ਦੀ ਰਸਮ ਨਿਭਾਉਂਦੇ ਹੋਇ।

ਅੰਮ੍ਰਿਤਸਰ ਟਾਈਮਜ਼

ਡੇਟਨ( ਅਮਰੀਕਾ ): ਅਮਰੀਕਾ ਦੇ  ਆਜ਼ਾਦੀ ਦਿਵਸ ਦੇ ਮੌਕੇ ‘ਤੇ  ਓਹਾਇਓ ਸੂਬੇ ਦੇ ਸ਼ਹਿਰ ਡੇਟਨ  ਦੇ ਸਿੱਖ ਭਾਈਚਾਰੇ ਵੱਲੋਂ ਆਜ਼ਾਦੀ ਦਿਵਸ  ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਅਮਰੀਕਾ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ।ਬੀਵਰਕਰੀਕ ਦੇ ਮੇਅਰ ਬੌਬ ਸਟੋਨ ਤੇ ਕਮਿਸ਼ਨਰ ਰਿਕ ਪਰੇਲਸ ਮੁੱਖ ਮਹਿਮਾਨ ਸਨ ।ਅਮਰੀਕਾ ਦਾ ਕੌਮੀ ਤਰਾਨਾ ਗਾਇਆ ਗਿਆ ।ਗੁਰਦਆਰਾ ਸਾਹਿਬ ਦੀ ਗਰਾਉਂਡ ਵਿਚ ਨਾਖ ਦਾ ਬੂਟਾ ਲਾਉਣ ਦੀ ਰਸਮ ਵੀ ਦੋਵਾਂ ਮਹਿਮਾਨਾਂ ਨੇ  ਨਿਭਾਈ।ਇਨ੍ਹਾਂ ਦੋਵਾਂ ਮਹਿਮਾਨਾਂ ਨੂੰ  ਹਰਿਮੰਦਰ ਸਾਹਿਬ ‘ਤੇ ਲਿਖੀਆਂ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ  । ਡਾ.ਸਿਮਰਨ ਕੌਰ ਨੇ ਉਨ੍ਹਾਂ ਨੂੰ ਜੀਅ ਆਇਆਂ ਕਿਹਾ।ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ  ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਦਾ ਉਨ੍ਹਾਂ ਨੇ ਇਸ ਮੌਕੇ ਬਲਾੳਣ ਲਈ ਧੰਨਵਾਦ ਕੀਤਾ।ਇਸ ਮੌਕੇ ਡਾ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਤੇ ਅਵਤਾਰ ਸਿੰਘ ਸਪਰਿੰਗਫੀਲਡ ਨੇ ਆਪਣੇ ਵਿਚਾਰ ਪੇਸ਼ ਕੀਤੇ ।ਕਮੇਟੀ ਦੇ ਸਕੱਤਰ ਪਿਆਰਾ ਸਿੰਘ ਨੇ ਆਏ ਮਹਿਮਾਨਾਂ, ਸਾਧ ਸੰਗਤ ਤੇ ਉਨ੍ਹਾਂ ਸਭਨਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਸਿਰੇ ਚਾੜਿਆ ਦਾ ਧੰਨਵਾਦ ਕੀਤਾ । ਸ. ਅਵਤਾਰ ਸਿੰਘ ਸਪਰਿੰਗਫੀਲਡ ਦਾ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਪਹਿਲਾਂ ਦੋਵਾਂ ਮਹਿਮਾਨਾਂ ਨੇ ਗੁਰਦੁਆਰਾ ਸਾਹਿਬ ਵਿੱਖੇ ਮੱਥਾ ਟੇਕਿਆ ਤੇ ਲੰਗਰ ਹਾਲ ਵਿਚ ਸੰਗਤ ਨਾਲ ਲੰਗਰ ਛਕਿਆ ਤੇ ਵਿਜ਼ਿਟਰ ਬੁਕ ਵਿਚ ਆਪਣੇ ਵਿਚਾਰ ਲਿਖੇ।

 

3. ਬੀਵਰਕਰੀਕ ਦੇ ਮੇਅਰ ਬੌਬ ਸਟੋਨ ਤੇ ਕਮਿਸ਼ਨਰ ਰਿਕ ਪਰੇਲਸ ਨੂੰ ਪੁਸਤਕਾਂ ਭੇਟ ਕਰਦੇ ਹੋਇ।

4 ਬੂਟਾ ਲਗਾਉਂਦੇ ਹੋਇ।

5 ਵਿਜ਼ਿਟਰ ਬੁੱਕ ਵਿਚ ਆਪਣੇ ਵਿਚਾਰ ਲਿਖਦੇ ਹੋਏ।