ਸਿਆਸਤਦਾਨਾਂ ਨੂੰ  ਲਲਕਾਰਨ ਵਾਲੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਗਰੇਟਾ ਥਨਬਰਗ - ਕਵਰ ਸਟੋਰੀ; ਬਘੇਲ ਸਿੰਘ

ਸਿਆਸਤਦਾਨਾਂ ਨੂੰ  ਲਲਕਾਰਨ ਵਾਲੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੀ ਗਰੇਟਾ ਥਨਬਰਗ - ਕਵਰ ਸਟੋਰੀ; ਬਘੇਲ ਸਿੰਘ

ਗ੍ਰੇਟਾ  ਦੇ ਟੂਲਕਿਟ ’ਤੇ ਦਿੱਲੀ ਪੁਲਿਸ  ਔਖੀ         

ਭਾਰਤ ਸਰਕਾਰ ਨੇ ਦਸਿਆ ਕਿ ਦੇਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ                 

ਕਿਸਾਨ ਅੰਦੋਲਨ ਦੇ ਪੱਖ ਵਿੱਚ  ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਆਪਣੀ ਹਮਾਇਤ ਜ਼ਾਹਿਰ ਕਰਦਿਆਂ  ਕਿਹਾ, “ਅਸੀਂ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।” ਗਰੇਟਾ ਦੇ ਇਸ ਟਵੀਟ ਨੇ ਉਸ ਨੂੰ ਵਿਸ਼ਵ ਚਰਚਾ ਵਿੱਚ ਤੜਥਲੀ ਮਚਾ ਦਿਤੀ ਹੈ।  ਭਾਰਤ ਸਰਕਾਰ ਵਲੋਂ ਉਸ ਦੀ ਵਿਰੋਧਤਾ ਕੀਤੀ ਜਾਣ ਲਗੀ। ਕਿਸਾਨ ਤੇ ਸਿਖ ਭਾਈਚਾਰੇ ਵਲੋਂ ਉਸ ਨੂੰ ਅਖਾਂ ਉਪਰ ਬਿਠਾਕੇ ਉਸ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ। ਮੋਦੀ ਸਰਕਾਰ ਨੇ ਤਾਂ ਉਸ ਵਲੋਂ ਕਿਸਾਨ ਅੰਦੋਲਨ ਨੂੰ ਦਿੱਤੀ ਹਮਾਇਤ ਨੂੰ ਭਾਰਤ ਖਿਲਾਫ਼ ਕੌਮਾਂਤਰੀ ਸਾਜ਼ਿਸ਼ ਦਾ ਇੱਕ ਹਿੱਸਾ ਕਰਾਰ ਦੇ ਦਿੱਤਾ।

ਉਸ ਮਗਰੋਂ ਗਰੇਟਾ ਨੇ ਮੁੜ ਟਵੀਟ ਕੀਤਾ ਤੇ ਕਿਹਾ ਕਿ ਉਹ ਅਜੇ ਵੀ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰੇ ਦੀ ਹਮਾਇਤ ਵਿੱਚ ਹੈ ਤੇ ਕਿਸੇ ਪ੍ਰਕਾਰ ਦੀ ਕੋਈ ਧਮਕੀ  ਉਸ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੀ ।                

 

ਕੌਣ ਹੈ ਗਟੇਟਾ ਥਨਬਰਗ 

ਗਰੇਟਾ ਥਨਬਰਗ ਸਵੀਡਨ ਦੇ ਸਟੌਕਹੌਮ ਦੀ ਰਹਿਣ ਵਾਲੀ 18 ਸਾਲਾ ਕੁੜੀ ਹੈ ਜਿਸ ਨੇ ਸਕੂਲ ਛੱਡਿਆ ਤੇ ਮੌਸਮ ਤਬਦੀਲੀ ਨਾਲ ਲੜਨ ਲਈ ਇੱਕ ਕੌਮਾਂਤਰੀ ਵਾਤਾਵਰਨ ਲਹਿਰ ਦੀ ਅਗਵਾਈ ਕੀਤੀ।ਉਸ ਨੇ ਲੱਖਾਂ ਲੋਕਾਂ ਨੂੰ ਦੁਨੀਆਂ ਭਰ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਗਰੇਟਾ ਦੀ ਮਾਂ ਮਲੇਨਾ ਅਰਨਮੈਨ ਇੱਕ ਓਪੇਰਾ ਗਾਇਕਾ ਹੈ ।ਉਸ ਦੇ ਪਿਤਾ ਸਵਾਂਟ ਥਨਬਰਗ ਇੱਕ ਅਦਾਕਾਰ ਹਨ ਅਤੇ ਸਵਾਂਟ ਅਰਹੀਨੀਅਸ ਦੇ ਵੰਸ਼ਜ ਹਨ ਜੋ ਕਿ ਵਿਗਿਆਨੀ ਸਨ ਜਿਨ੍ਹਾਂ ਨੇ ਗ੍ਰੀਨਹਾਊਸ ਦੇ ਪ੍ਰਭਾਵ ਦਾ ਮਾਡਲ ਲਿਆਂਦਾ ਸੀ। 1903 ਵਿੱਚ ਉਨ੍ਹਾਂ ਨੂੰ ਕੈਮਿਸਟਰੀ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਦੋਵਾਂ ਕੁੜੀਆਂ ਵਿਚੋਂ ਵੱਡੀ ਗਰੇਟਾ ਦਾ ਕਹਿਣਾ ਹੈ ਕਿ ਉਸ ਨੇ ਮੌਸਮੀ ਤਬਦੀਲੀ ਬਾਰੇ ਉਦੋਂ ਸਿੱਖਿਆ ਜਦੋਂ ਉਹ ਅੱਠ ਸਾਲਾਂ ਦੀ ਸੀ । ਮਈ, 2018 ਵਿੱਚ 15 ਸਾਲ ਦੀ ਉਮਰ ਵਿੱਚ ਗਰੇਟਾ ਨੇ ਇੱਕ ਸਥਾਨਕ ਅਖ਼ਬਾਰ ਵਿੱਚ ਇੱਕ ਮੌਸਮੀ ਤਬਦੀਲੀ ਬਾਰੇ ਲੇਖ ਮੁਕਾਬਲਾ ਜਿੱਤਿਆ।ਤਿੰਨ ਮਹੀਨਿਆਂ ਬਾਅਦ ਅਗਸਤ ਵਿੱਚ ਉਸ ਨੇ ਸਵੀਡਿਸ਼ ਸੰਸਦ ਦੀ ਇਮਾਰਤ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਧਰਨੇ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਜਦੋਂ ਤੱਕ ਸਵੀਡਨ ਦੀ ਸਰਕਾਰ 2015 ਵਿੱਚ ਪੈਰਿਸ ਵਿੱਚ ਵਿਸ਼ਵ ਆਗੂਆਂ ਵੱਲੋਂ ਸਹਿਮਤ ਕੀਤੇ ਗਏ ਕਾਰਬਨ ਨਿਕਾਸ ਦੇ ਟੀਚੇ ਨੂੰ ਪੂਰਾ ਨਹੀਂ ਕਰਦੀ। ਉਸਨੇ ਇੱਕ ਤਖ਼ਤਾ ਫੜਿਆ ਜਿਸ 'ਤੇ ਲਿਖਿਆ ਸੀ- 'ਵਾਤਾਵਰਨ ਲਈ ਸਕੂਲ ਹੜਤਾਲ' ਅਤੇ ਸ਼ੁੱਕਰਵਾਰ ਨੂੰ ਹੜਤਾਲ 'ਤੇ ਜਾਣ ਲਈ ਲਗਾਤਾਰ ਸਕੂਲ ਤੋਂ ਛੁੱਟੀ ਮਾਰਨ ਲੱਗੀ। ਉਸ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਸ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਜਿਵੇਂ ਹੀ ਉਸਦੇ ਟੀਚੇ ਲਈ ਸਮਰਥਨ ਵੱਧਦਾ ਗਿਆ, ਦੁਨੀਆਂ ਭਰ ਵਿੱਚ #FridaysForFuture ਨਾਲ ਹੋਰ ਹੜਤਾਲਾਂ ਵੀ ਸ਼ੁਰੂ ਹੋ ਗਈਆਂ।

ਦਸੰਬਰ 2018 ਤੱਕ ਦੁਨੀਆਂ ਭਰ ਦੇ 20,000 ਤੋਂ ਵੱਧ ਵਿਦਿਆਰਥੀਆਂ ਨੇ ਉਸ ਦਾ ਸਾਥ ਦਿੱਤਾ ਜਿਸ ਵਿੱਚ ਆਸਟਰੇਲੀਆ, ਯੂਕੇ, ਬੈਲਜੀਅਮ, ਅਮਰੀਕਾ ਅਤੇ ਜਪਾਨ ਦੇ ਵਿਦਿਆਰਥੀ ਸ਼ਾਮਲ ਸਨ।ਉਹ ਯੂਰਪ ਦੇ ਆਲੇ-ਦੁਆਲੇ ਦੀਆਂ ਹੜਤਾਲਾਂ ਵਿੱਚ ਸ਼ਾਮਲ ਹੋਈ ਤੇ ਵਾਤਾਵਰਣ ਤੇ ਉਸ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਰੇਲ ਰਾਹੀਂ ਯਾਤਰਾ ਕਰਨਾ ਚੁਣਿਆ।ਗਰੇਟਾ ਮੁਹਿੰਮ ਜਾਰੀ ਰੱਖਣ ਲਈ ਅਤੇ ਦੁਨੀਆਂ ਭਰ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ 2019 ਦੇ ਪੂਰੇ ਸਾਲ ਹੀ ਸਕੂਲ ਨਹੀਂ ਗਈ। ਸਤੰਬਰ 2019 ਵਿੱਚ ਉਹ ਯੂਐੱਨ ਵਾਤਾਵਰਨ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਗਈ। ਗਰੇਟਾ ਨੇ ਵਾਤਾਵਰਨ 'ਤੇ ਪੈਣ ਵਾਲੇ ਅਸਰ ਕਾਰਨ ਉਡਾਣ ਰਾਹੀਂ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਰੇਸਿੰਗ ਯਾਚ ਰਾਹੀਂ ਸਫ਼ਰ ਕੀਤਾ ਅਤੇ ਦੋ ਹਫ਼ਤਿਆਂ ਵਿੱਚ ਉੱਥੇ ਪਹੁੰਚੀ।ਜਦੋਂ ਉਹ ਪਹੁੰਚੀ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਨਾਲ ਜੁੜੀ ਹੜਤਾਲ ਵਿੱਚ ਹਿੱਸਾ ਲਿਆ।

ਗਰੇਟਾ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੀਆਂ ਵੱਡੀਆਂ ਸਰਕਾਰਾਂ ਤੇ ਕਾਰੋਬਾਰ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਤੇਜ਼ੀ ਨਾਲ ਕੰਮ ਨਹੀਂ ਕਰ ਰਹੇ ਹਨ ਤੇ ਉਸ ਨੇ ਨੌਜਵਾਨਾਂ ਨੂੰ ਨਿਰਾਸ਼ ਕਰਨ ਲਈ ਦੁਨੀਆਂ ਭਰ ਦੇ ਆਗੂਆਂ 'ਤੇ ਸ਼ਬਦੀ ਹਮਲਾ ਕੀਤਾ।ਸ਼ੁਰੂ ਵਿੱਚ ਉਸ ਦੇ ਵਿਰੋਧ-ਪ੍ਰਦਰਸ਼ਨ ਸਵੀਡਨ ਦੀ ਸਰਕਾਰ ਦੇ ਵਾਤਾਵਰਨ ਦੇ ਟੀਚਿਆਂ 'ਤੇ ਕੇਂਦ੍ਰਿਤ ਸਨ ਅਤੇ ਉਸ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਦੇਸਾਂ ਵਿਚ ਅਜਿਹੀਆਂ ਮੰਗਾਂ ਰੱਖਣ ਦੀ ਅਪੀਲ ਕੀਤੀ। ਪਰ ਜਿਵੇਂ ਕਿ ਉਸ ਦੀ ਪ੍ਰਸਿੱਧੀ ਵਧਦੀ ਗਈ, ਉਸਨੇ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਗਲੋਬਲ ਨਿਕਾਸ ਨੂੰ ਘਟਾਉਣ ਲਈ ਅਪੀਲ ਕੀਤੀ। ਉਸ ਨੇ ਕੌਮਾਂਤਰੀ ਬੈਠਕਾਂ ਵਿੱਚ ਬੋਲਿਆ ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਵਿੱਚ 2019 ਦੇ ਵਾਤਾਵਰਨ ਤਬਦੀਲੀ ਬਾਰੇ ਸੰਬੋਧਨ ਤੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਵੀ ਸ਼ਾਮਲ ਹਨ।ਫੋਰਮ ਦੌਰਾਨ ਉਸਨੇ ਬੈਂਕਾਂ, ਕੰਪਨੀਆਂ ਅਤੇ ਸਰਕਾਰਾਂ ਨੂੰ ਜੈਵਿਕ ਇੰਧਨ ਜਿਵੇਂ ਕਿ ਤੇਲ, ਕੋਲਾ ਤੇ ਗੈਸ ਵਿੱਚ ਨਿਵੇਸ਼ ਕਰਨ ਅਤੇ ਸਬਸਿਡੀ ਦੇਣ ਤੋਂ ਰੋਕਣ ਦੀ ਮੰਗ ਕੀਤੀ। ਉਸਨੇ ਕਿਹਾ, "ਇਸ ਦੀ ਬਜਾਏ, ਉਨ੍ਹਾਂ ਨੂੰ ਆਪਣੇ ਪੈਸੇ ਨੂੰ ਤਕਨੀਕ, ਖੋਜ ਵਿਕਸਿਤ ਕਰਨ ਅਤੇ ਕੁਦਰਤ ਨੂੰ ਬਹਾਲ ਕਰਨ ਵਿੱਚ ਲਗਾਉਣਾ ਚਾਹੀਦਾ ਹੈ।"

ਗ੍ਰੇਟਾ  ਵਿਰੁਧ ਮੋਦੀ ਸਰਕਾਰ ਸਰਗਰਮ 

 ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵਕ ਗ੍ਰੇਟਾ ਥਨਬਰਗ ਦੁਆਰਾ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਹੋਏ ਟੂਲਕਿੱਟ ਦਾ ਮਾਮਲਾ ਭਖ ਗਿਆ ਹੈ । ਦਿੱਲੀ ਪੁਲਿਸ ਗੂਗਲ ਤੋਂ ਉਸ ਆਈਪੀ ਐਡਰੈੱਸ ਅਤੇ ਲੋਕੇਸ਼ਨ ਦੀ ਜਾਣਕਾਰੀ ਮੰਗਣ ਜਾ ਰਹੀ ਹੈ, ਜਿਥੋਂ ਪਹਿਲੀ ਵਾਰ ਟੂਲਕਿੱਟ ਨੂੰ ਗੂਗਲ ਡਾਕਸ ’ਤੇ ਅਪਲੋਡ ਕੀਤਾ ਗਿਆ ਸੀ। ਹੁਣ ਦਿੱਲੀ ਪੁਲਿਸ ਇਸ ਬਾਰੇ ਤੇਜ਼ੀ ਨਾਲ ਪੜਤਾਲ ਕਰ ਰਹੀ ਹੈ ਕਿ ਆਖ਼ਿਰ ਗ੍ਰੇਟਾ ਨੂੰ ਟੂਲਕਿੱਟ ਕਿਥੋਂ ਪ੍ਰਾਪਤ ਹੋਈ।ਭਾਰਤੀ ਸੁਤਰਾਂ ਅਨੁਸਾਰ ਗ੍ਰੇਟਾ ਨੂੰ ਇਹ ਟੂਲਕਿੱਟ ਇਕ ਖ਼ਾਲਿਸਤਾਨ ਸਮਰਥਕ ਸੰਗਠਨ ਨੇ ਕੈਨੇਡਾ ਤੋਂ ਉਪਲੱਬਧ ਕਰਵਾਏ ਸਨ ਤੇ ਉਥੇ ਹੀ ਥਨਬਰਗ ਨੂੰ ਫੰਡਿੰਗ ਵੀ ਉਪਲੱਬਧ ਕਰਵਾ ਰਿਹਾ ਹੈ। 

ਕਾਂਗਰਸ ਖੁੱਲ੍ਹ ਕੇ ਵਿਦੇਸ਼ੀ ਸੈਲੀਬਿ੍ਰਟੀ ਤੇ ਸਮਾਜਿਕ ਕਾਰਜ ਕਰਤਾਵਾਂ ਦੇ ਸਮਰਥਨ ’ਚ ਆ ਗਈ ਹੈ। ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵਿਵਾਦਿਤ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਦਾ ਸਮਰਥਨ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਲਗਾਇਆ ਕਿ ਝੂਠ ਬੋਲਣਾ ਬੰਦ ਕਰਨ। ਖ਼ਾਲਿਸਤਾਨੀ ਸੰਗਠਨ ਪੀਸ ਫਾਰ ਜਸਟਿਸ ਦੁਆਰਾ ਤਿਆਰ ਕੀਤੀ ਗਈ ਟੂਲਕਿੱਟ ਨੂੰ ਸ਼ੇਅਰ ਕਰਨ ’ਤੇ ਗ੍ਰੇਟਾ ਥਨਬਰਗ ’ਤੇ ਸਵਾਲ ਚੁੱਕਣ ਲੱਗੇ ਤਾਂ ਉਸਨੇ ਤੁਰੰਤ ਟਵੀਟ ਨੂੰ ਡਿਲੀਟ ਕਰ ਦਿੱਤਾ। 

ਕੀ ਹੈ ਟੂਲਕਿਟ?

ਦਰਅਸਲ ਟੂਲਕਿਟ ਇਕ ਇਸ ਤਰ੍ਹਾਂ ਦਾ ਦਸਤਾਵੇਜ ਹੁੰਦਾ ਹੈ ਜਿਸ ’ਚ ਕਿਸੇ ਮੁੱਦੇ ਦੀ ਜਾਣਕਾਰੀ ਦੇਣ ਲਈ ਤੇ ਉਸ ਨਾਲ ਜੁੜੇ ਕਦਮ ਉਠਾਉਣ ਲਈ ਇਸ ’ਚ ਸੁਝਾਅ ਦਿੱਤੇ ਹਨ। ਆਮ ਤੌਰ ’ਤੇ ਕਿਸੇ ਵੱਡੇ  ਅੰਦੋਲਨ ਦੌਰਾਨ ਉਸ ’ਚ ਹਿੱਸਾ ਲੈਣ ਵਾਲੇ ਵਾਲੰਟਿਅਰਸ ਨੂੰ ਇਸ ’ਚ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਟੂਲਕਿਟ ਦਾ ਪਹਿਲੀ ਵਾਰ ਜ਼ਿਕਰ ਅਮਰੀਕਾ ’ਚ ਕੀਤਾ ਗਿਆ ਸੀ। ਤੁਹਾਨੂੰ ਯਾਦ ਹੋਵੇਗਾ ਕਿ ਅਮਰੀਕਾ ’ਚ ਇਕ ਸਿਆਹਫਾਮ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਤੇ ਅਮਰੀਕਾ ਸੁਲਗ ਰਿਹਾ ਸੀ। ਉਸ ਦੌਰਾਨ ਬਲੈਕ ਲਾਈਫ ਮੈਟਰ ਨਾਂ ਤੋਂ ਅੰਦੋਲਨ ਵੀ ਹੋਂਦ ’ਚ ਜਿਸ ਨੂੰ ਬਾਹਰੀ ਮੁਲਕਾਂ ਦੇ ਲੋਕਾਂ ਨੇ ਵੀ ਸਮਰਥਨ ਦਿੱਤਾ ਸੀ। ਉਸੇ ਦੌਰਾਨ ਅੰਦੋਲਨ ਨਾਲ ਜੁੜੇ ਲੋਕਾਂ ਨੇ ਹੀ ਟੂਲਕਿਟ ਬਣਾਇਆ ਜਿਸ ’ਚ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਸੀ। ਉਦਾਹਰਣ ਲਈ ਅੰਦੋਲਨ ’ਚ ਕਿੰਨਾਂ ਜਗ੍ਹਾ ’ਤੇ ਜਾਓ ਜਾਂ ਦੂਰ ਰਹੇ ਹਨ, ਸੋਸ਼ਲ ਮੀਡੀਆ ’ਤੇ ਕਿਸੇ ਤਰ੍ਹਾਂ ਨਾਲ ਐਕਟਿਵ ਰਹਿ ਸਕਦੇ ਹਨ ਕਿਹੜੇ ਹੈਸ਼ਟੈਗ ਦੇ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਬਣਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਜੇ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ।

ਟੂਲਕਿਟ ਦੀ ਸ਼ੁਰੂਆਤ ਚਾਇਲਡ ਐਕਟਿਵਿਸਟ ਦੇ ਤੌਰ ’ਤੇ ਚਰਚਿਤ ਰਹੀ ਗ੍ਰੇਟਾ ਥਨਬਰਗ ਦੇ ਟਵੀਟ ਨਾਲ ਫਿਰ ਤੋਂ ਹੋ ਗਈ ਹੈ। ਕਿਸਾਨ ਅੰਦੋਲਨ ਦੇ ਸਮਰਥਨ ’ਚ ਗ੍ਰੇਟਾ ਨੇ ਇਕ ਟਵੀਟ ਕੀਤੀ ਤੇ ਇਕ ਟੂਲਕਿਟ ਨਾਂ ਦਾ ਇਕ ਡਾਕੂਮੈਂਟ ਸ਼ੇਅਰ ਕੀਤਾ। ਇਸ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਕਾਫੀ ਹੰਗਾਮਾ ਹੋਇਆ।