ਪਾਕਿਸਤਾਨ: ਅਗਵਾ ਕੀਤੀ ਸਿੱਖ ਕੁੜੀ ਮਾਪਿਆਂ ਦੇ ਸਪੁਰਦ ਕੀਤੀ; 8 ਦੀਆਂ ਗ੍ਰਿਫਤਾਰੀਆਂ

ਪਾਕਿਸਤਾਨ: ਅਗਵਾ ਕੀਤੀ ਸਿੱਖ ਕੁੜੀ ਮਾਪਿਆਂ ਦੇ ਸਪੁਰਦ ਕੀਤੀ; 8 ਦੀਆਂ ਗ੍ਰਿਫਤਾਰੀਆਂ

ਲਾਹੌਰ: ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਨਕਾਣਾ ਸਾਹਿਬ ਵਿਖੇ ਸਿੱਖ ਪਰਿਵਾਰ ਦੀ ਇੱਕ ਕੁੜੀ ਨੂੰ ਜ਼ਬਰਨ ਅਗਵਾ ਕਰਕੇ ਧਰਮ ਤਬਦੀਲੀ ਮਗਰੋਂ ਵਿਆਹ ਕਰਨ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਨਨਕਾਣਾ ਸਾਹਿਬ ਪੁਲਿਸ ਨੇ ਅੱਠ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੁੜੀ ਨੂੰ ਵਾਪਿਸ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ। 

ਦੱਸ ਦਈਏ ਕਿ ਬੀਤੇ ਕੱਲ੍ਹ ਤੋਂ ਇਸ ਘਟਨਾ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਸਿੱਖ ਜਗਤ ਵਿੱਚ ਭਾਰੀ ਰੋਸ ਸੀ ਤੇ ਪਾਕਿਸਤਾਨ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਸਿੱਖਾਂ ਦੇ ਰੋਸ ਦੇ ਚਲਦਿਆਂ ਪਾਕਿਸਤਾਨ ਸਰਕਾਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਬ੍ਰਿਗੇਡੀਅਰ ਇਜਾਜ਼ ਅਹਿਮਦ ਸ਼ਾਹ ਦੀ ਦਖਲਅੰਦਾਜ਼ੀ ਮਗਰੋਂ ਪੁਲਿਸ ਨੇ ਇਹ ਕਾਰਵਾਈ ਕਰਕੇ ਪੀੜਤ ਕੁੜੀ ਨੂੰ ਮਾਪਿਆਂ ਦੇ ਕੋਲ ਭੇਜਿਆ।