ਹੜ੍ਹ ਪੀੜਤਾਂ ਵਾਸਤੇ ਸਤਿੰਦਰ ਸਰਤਾਜ ਵੱਲੋਂ 11 ਲੱਖ ਰੁਪਏ ਦੀ ਮਦਦ; ਪੀੜਤ ਪਰਿਵਾਰਾਂ ਨੂੰ ਸਮਰਪਿਤ ਕੀਤਾ ਅਗਲਾ ਗੀਤ

ਹੜ੍ਹ ਪੀੜਤਾਂ ਵਾਸਤੇ ਸਤਿੰਦਰ ਸਰਤਾਜ ਵੱਲੋਂ 11 ਲੱਖ ਰੁਪਏ ਦੀ ਮਦਦ; ਪੀੜਤ ਪਰਿਵਾਰਾਂ ਨੂੰ ਸਮਰਪਿਤ ਕੀਤਾ ਅਗਲਾ ਗੀਤ

ਚੰਡੀਗੜ੍ਹ: ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗ ਆਉਂਦਿਆਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ 11 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਤਿੰਦਰ ਸਰਤਾਜ ਨੇ ਆਪਣੇ ਅਗਲੇ ਆਉਣ ਵਾਲੇ ਗੀਤ "ਹਮਾਯਤ" ਨੂੰ ਵੀ ਹੜ੍ਹ ਪੀੜਤ ਪਰਿਵਾਰਾਂ ਨੂੰ ਸਮਰਪਿਤ ਕਰਨ ਦਾ ਫੈਂਸਲਾ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਤਿੰਦਰ ਸਰਤਾਜ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, "ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਕੁਦਰਤੀ ਆਫਤ ਹੜ੍ਹਾਂ ਨਾਲ ਜਿਸ ਬੁਰੇ ਵਕਤ ਵਿੱਚੋਂ ਸਾਡਾ ਪੰਜਾਬ ਅਤੇ ਇਸ ਦੇ ਲੋਕ ਗੁਜ਼ਰ ਰਹੇ ਹਨ ਇਹ ਬਹੁਤ ਮੰਦਭਾਗਾ ਹੈ। ਆਪਣੇ ਜਨਮਦਿਨ 'ਤੇ ਮੈਂ ਪੀੜਤ ਪਰਿਵਾਰਾਂ ਦੀ ਮਦਦ ਲਈ 11 ਲੱਖ ਰੁਪਏ ਦਾ ਯੋਗਦਾਨ ਪਾ ਰਿਹਾ ਹਾਂ ਅਤੇ ਆਪਣਾ ਅਗਲਾ ਗੀਤ ਹਮਾਯਤ ਵੀ ਇਹਨਾਂ ਪਰਿਵਾਰਾਂ ਨੂੰ ਸਮਰਪਿਤ ਕਰਦਾ ਹਾਂ। ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਬਣਦੇ ਸਰਦੇ ਢੰਗ ਨਾਲ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਜੇ ਤੁਸੀਂ ਸਰਤਾਜ ਫਾਉਂਡੇਸ਼ਨ ਰਾਹੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਲਿੰਕ 'ਤੇ ਜਾ ਕੇ ਯੋਗਦਾਨ ਪਾ ਸਕਦੇ ਹੋ। https://gogetfunding.com/sartaajfoundation/
ਰੱਬ ਇਸ ਔਖੇ ਵੇਲੇ ਸਭਨਾਂ ਦੇ ਅੰਗ-ਸੰਗ ਸਹਾਈ ਹੋਵੇ ਜੀ।"
ਸਤਿੰਦਰ ਸਰਤਾਜ ਦੇ ਨਵੇਂ ਗੀਤ ਦਾ ਪੋਸਟਰ