ਕੈਨੇਡੀਅਨ ਲਾੜੇ ਦੀ ਉਡੀਕ ਤੋਂ ਅੱਕੀ ਕੁੜੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ

ਕੈਨੇਡੀਅਨ ਲਾੜੇ ਦੀ ਉਡੀਕ ਤੋਂ ਅੱਕੀ ਕੁੜੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ

ਧੂਰੀ: ਇੱਥੇ ਇੱਕ ਵਿਆਹੁਤਾ ਕੁੜੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।  ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ 25 ਸਾਲਾਂ ਦੀ ਮ੍ਰਿਤਕਾ ਦਾ ਖੰਨੇ ਦੇ ਮੁੰਡੇ ਨਾਲ ਵਿਆਹ ਹੋਇਆ ਸੀ ਤੇ ਵਿਆਹ ਨੂੰ ਇੱਕ ਸਾਲ ਬੀਤ ਜਾਣ ਮਗਰੋਂ ਵੀ ਮੁੰਡਾ ਕੁੜੀ ਨੂੰ ਨਾਲ ਲੈ ਕੇ ਜਾਣ ਵਾਸਤੇ ਵਾਪਿਸ ਨਹੀਂ ਆਇਆ। 

ਹਾਸਿਲ ਜਾਣਕਾਰੀ ਮੁਤਾਬਕ ਮੁੰਡਾ ਲਗਾਤਾਰ ਕੁੜੀ ਨੂੰ ਕੈਨੇਡਾ ਲੈ ਕੇ ਜਾਣ ਦੇ ਬਹਾਨੇ ਲਾ ਰਿਹਾ ਸੀ, ਪਰ ਵਾਪਸ ਨਹੀਂ ਆਇਆ। ਇਸ ਤੋਂ ਅੱਕ ਕੇ ਕੁੜੀ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਖ਼ੁਦਕੁਸ਼ੀ ਕਰ ਲਈ। 

ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਉਸ ਦੇ ਪਤੀ ਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।