ਗੁਰਦੁਆਰਾ ਸਾਹਿਬ ਫਰੀਮੌਂਟ ਦੇ ਬਜ਼ੁਰਗਾਂ ਲਈ ਸਿੱਖ ਪੰਚਾਇਤ ਵੱਲੋਂ ਸ਼ਟਲ ਸ਼ੁਰੂ

ਗੁਰਦੁਆਰਾ ਸਾਹਿਬ ਫਰੀਮੌਂਟ ਦੇ ਬਜ਼ੁਰਗਾਂ ਲਈ ਸਿੱਖ ਪੰਚਾਇਤ ਵੱਲੋਂ ਸ਼ਟਲ ਸ਼ੁਰੂ

ਫਰੀਮੌਂਟ/ਏ.ਟੀ. ਨਿਊਜ਼ : ਸਿੱਖ ਪੰਚਾਇਤ ਫਰੀਮੌਂਟ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਬਜ਼ੁਰਗਾਂ ਲਈ ਯੂਨੀਅਨ ਸਿਟੀ ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਤੱਕ ਇੱਕ ਸ਼ਟਲ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਈ ਬਜ਼ੁਰਗ ਖ਼ਾਸ ਕਰ ਬੀਬੀਆਂ ਅਜਿਹੀਆਂ ਹਨ ਜਿਨ੍ਹਾਂ ਕੋਲ ਡ੍ਰਾਈਵਿੰਗ ਲਾਈਸੈਂਸ ਨਹੀਂ ਜਾਂ ਬਹੁਤ ਬਿਰਧ ਹੋਣ ਕਰਕੇ ਕਾਰ ਨਹੀਂ ਚਲਾ ਸਕਦੇ, ਜਿਸ ਕਾਰਨ ਉਹ ਗੁਰਦੁਆਰਾ ਸਾਹਿਬ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ। ਸਿੱਖ ਪੰਚਾਇਤ ਦੇ ਜਸਜੀਤ ਸਿੰਘ ਨੇ ਕਿਹਾ ਕਿ ਸ਼ਟਲ ਦੇ ਸਟਾਪ ਤੇ ਟਾਈਮ ਟੇਬਲ ਬਜ਼ੁਰਗਾਂ ਨਾਲ ਸਲਾਹ ਕਰਕੇ ਰੱਖ ਲਏ ਜਾਣਗੇ। ਇਸ ਸਬੰਧੀ ਸਿੱਖ ਪੰਚਾਇਤ ਨੇ ਆਉਂਦੇ ਐਤਵਾਰ ਬਜ਼ੁਰਗਾਂ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ 3 ਵਜੇ ਮੀਟਿੰਗ ਰੱਖੀ ਹੈ। ਵਧੇਰੀ ਜਾਣਕਾਰੀ ਲਈ 1 (888) 473-7382 'ਤੇ ਸੰਪਰਕ ਕਰ ਸਕਦੇ ਹੋ।