ਕਸ਼ਮੀਰ ਮਸਲੇ 'ਤੇ ਅਮਰੀਕਾ ਦੀ ਵਿਦੇਸ਼ ਵਿਭਾਗ ਕਮੇਟੀ ਵਿੱਚ ਭਾਰਤ ਨੂੰ ਪਈ ਝਾੜ

ਕਸ਼ਮੀਰ ਮਸਲੇ 'ਤੇ ਅਮਰੀਕਾ ਦੀ ਵਿਦੇਸ਼ ਵਿਭਾਗ ਕਮੇਟੀ ਵਿੱਚ ਭਾਰਤ ਨੂੰ ਪਈ ਝਾੜ

ਵਾਸਿੰਗਟਨ ਡੀ.ਸੀ. (ਬਲਵਿੰਦਰਪਾਲ ਸਿੰਘ ਖਾਲਸਾ): ਅਮਰੀਕੀ ਕਾਂਗਰਸ ਫਾਰਨ ਅਫੇਅਰਜ ਸਬ ਕਮੇਟੀ ਆਨ ਏਸ਼ੀਆ ਪੈਸੀਫਿਕ ਐਂਡ ਨਾਨਪਰਾਲੀਫਰੇਸ਼ਨ ਵਿਚ ਸਖਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਜਿਸ ਵਿਚ ਬਰਾਡ ਸਰਮਨ ਚੇਅਰਮੈਨ ਸਿੱਖ ਕਾਕਸ ਕਮੇਟੀ, ਟੈਡ ਯੋਹੋ ਕੋਚੇਅਰ ਸਿੱਖ ਕਾਕਸ ਕਮੇਟੀ, ਸੀਲਾ ਜੈਕਸਨ ਸਿੱਖ ਕਾਕਸ ਕਮੇਟੀ ਤੇ ਜਿਮ ਕੋਸਟਾ ਮੈਂਬਰ ਸਿੱਖ ਕਾਕਸ ਕਮੇਟੀ ਦੇ ਸੀਨੀਅਰ ਮੈਂਬਰ ਸ਼ਾਮਲ ਸਨ ਨੇ ਸੁਣਵਾਈ ਵਿਚ ਹਿੱਸਾ ਲੈਂਦਿਆਂ ਕਸ਼ਮੀਰੀਆਂ ਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਸਟੇਟ ਵਿਭਾਗ ਦੇ ਐਕਟਿੰਗ ਸਹਾਇਕ ਸਕੱਤਰ ਐਲਿਸ ਵੈਲਸ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਕਸ਼ਮੀਰ ਵਿਚਲੀ ਹਾਲਤ ਦਾ ਪਤਾ ਕਰਨ ਵਾਸਤੇ ਅਗਸਤ ਮਹੀਨੇ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਮੌਕੇ ਤੇ ਜਾ ਕੇ ਲੋਕਾਂ ਦੀ ਹਾਲਤ ਦਾ ਪਤਾ ਲਾਇਆ ਜਾਵੇ ਪਰ ਭਾਰਤ ਹਾਲੇ ਮੰਨ ਨਹੀਂ ਰਿਹਾ ਤੇ ਉਧਰ ਏਸ਼ੀਅਨ ਮਨੁੱਖੀ ਅਧਿਕਾਰ ਜਥੇਬੰਦੀਆਂ, ਐਮਨੈਸਟੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮੇਟੀਆਂ ਵੀ ਕਹਿ ਰਹੀਆਂ ਹਨ  ਕਿ ਕਸ਼ਮੀਰੀਆਂ ਦੇ ਮਨੁਖੀ ਅਧਿਕਾਰ ਕੁਚਲੇ ਜਾ ਰਹੇ ਹਨ।

ਇਕ ਲੱਖ ਕਸ਼ਮੀਰੀ ਸਿੱਖ ਵੀ ਕੈਦ ਵਰਗਾ ਜੀਵਨ ਬਿਤਾਉਣ ਵਾਸਤੇ ਮਜਬੂਰ ਹਨ ਤੇ ਉਨ੍ਹਾਂ ਦੇ ਗੁਰਦੁਆਰੇ ਵੀ ਕਰਫਿਉ ਕਰਕੇ ਬੰਦ ਹਨ ਤੇ ਅੱਸੀ ਲੱਖ ਕਸ਼ਮੀਰੀਆਂ ਉਤੇ ਨੌ ਲੱਖ ਫੌਜ ਲੱਗੀ ਹੈ, ਜੋ ਕਿ ਸਰਸਰ ਧੱਕਾ ਹੈ। ਭਾਰਤ ਦਾ ਜਵਾਬ ਹੈ ਕਿ ਹਾਲਾਤ ਨਾਰਮਲ ਹੋ ਰਹੇ ਹਨ ਪਰ ਨਿਰਪੱਖ ਸੂਤਰਾਂ ਮੁਤਾਬਿਕ ਭਾਰਤ ਝੂਠ ਬੋਲ ਰਿਹਾ ਹੈ ਤੇ ਬਹੁਤ ਕੁਝ ਲੁਕੋ ਰਿਹਾ ਹੈ। ਸਿਖ ਕਾਕਸ ਕਮੇਟੀ ਦੇ ਮੈਂਬਰਾਂ ਨੇ ਵੀ ਅਮਰੀਕੀ ਸਹਾਇਕ ਸਕੱਤਰ ਨੂੰ ਕਸ਼ਮੀਰ ਤੇ ਸਿੱਖਾਂ ਬਾਰੇ ਤਿੱਖੇ ਸਵਾਲ ਕੀਤੇ।

ਸਹਾਇਕ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਮੁਖ ਮਸਲਾ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਬਹਾਲੀ ਤੇ ਉਨ੍ਹਾਂ ਦੇ ਆਰਥਿਕ ਤੇ ਰਾਜਨੀਤਕ ਅਧਿਕਾਰਾਂ ਦੀ ਕਾਇਮੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।