ਫੀਫਾ ਵਿਸ਼ਵ ਕੱਪ 2022: ਬ੍ਰਾਜ਼ੀਲ ਦੇ ਕਪਤਾਨ ਨੇਮਾਰ ਰਾਸ਼ਟਰੀ ਗੀਤ ਸਮੇਂ ਸਿੱਖ ਬੱਚੇ ਨਾਲ ਖੜ੍ਹੇ ਨਜ਼ਰ ਆਏ

ਫੀਫਾ ਵਿਸ਼ਵ ਕੱਪ 2022: ਬ੍ਰਾਜ਼ੀਲ ਦੇ ਕਪਤਾਨ ਨੇਮਾਰ ਰਾਸ਼ਟਰੀ ਗੀਤ ਸਮੇਂ ਸਿੱਖ ਬੱਚੇ ਨਾਲ ਖੜ੍ਹੇ ਨਜ਼ਰ ਆਏ
ਬ੍ਰਾਜ਼ੀਲ ਦੇ ਕਪਤਾਨ ਨੇਮਾਰ ਸਿੱਖ ਬੱਚੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਵਿਸ਼ਵ ਦੇ ਪ੍ਰਸਿੱਧ ਪ੍ਰੋਗਰਾਮਾਂ ਵਿੱਚ ਸਿੱਖਾਂ ਦੀ ਸ਼ਮੂਲੀਅਤ 

ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਪ੍ਰਸਿੱਧ ਪ੍ਰੋਗਰਾਮ ‘ਚ ਸਿੱਖਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਪੰਜਾਬ ਤੇ ਸਿੱਖ ਕੌਮ ਲਈ ਮਾਨ ਵਾਲੀ ਗੱਲ ਹੈ। ਦਰਅਸਲ ਇਸ ਸਮੇਂ ਫੀਫਾ ਵਿਸ਼ਵ ਕੱਪ ਦੇ ਇਕ ਮੈਚ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਫੀਫਾ ਵਿਸ਼ਵ ਕੱਪ 2022 ਵਿੱਚ ਬ੍ਰਾਜ਼ੀਲ ਦੇ ਕਪਤਾਨ ਰਾਸ਼ਟਰੀ ਗੀਤ ਦੇ ਦੌਰਾਨ, ਇੱਕ ਸਿੱਖ ਬੱਚੇ ਦੇ ਨਾਲ ਡਗਆਊਟ ਵਿੱਚੋਂ ਬਾਹਰ ਆਇਆ। 

ਪੰਜ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਬ੍ਰਾਜ਼ੀਲ ਦੇ ਕਪਤਾਨ ਨੇਮਾਰ ਨਾਲ ਸਿੱਖ ਬੱਚਾ ਜਿਸ ਦਾ ਨਾਮ ਜੋਸ਼ ਸਿੰਘ ਹੈ ਨੂੰ ਦੇਖਿਆ ਜਾ ਰਿਹਾ ਹੈ।  ਵੀਡੀਓ ‘ਚ ਇਹ ਵੀ ਦੇਖਿਆ ਗਿਆ ਕਿ ਨੇਮਾਰ ਨੇ ਰਾਸ਼ਟਰੀ ਗੀਤ ਦੌਰਾਨ ਬੱਚੇ ਦੇ ਮੋਢੇ ‘ਤੇ ਹੱਥ ਵੀ ਰੱਖਿਆ। ਸਿੱਖ ਬੱਚੇ ਦੀ ਇਸ ਸ਼ਮੂਲੀਅਤ ਨੇ ਸਿੱਖੀ ਨੂੰ ਦੁਨੀਆਂ ਸਾਹਮਣੇ ਰੱਖਿਆ ਹੈ,  ਜੋ ਸਿੱਖ ਭਾਈਚਾਰੇ ਲਈ ਫ਼ਖ਼ਰ ਦੀ ਗੱਲ ਹੈ।

ਦੱਸ ਦੇਈਏ ਕਿ ਬ੍ਰਾਜ਼ੀਲ ਨੇ ਵੀਰਵਾਰ ਨੂੰ ਲੁਸੇਲ ਸਟੇਡੀਅਮ ਵਿੱਚ ਸਰਬੀਆ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਨੇਮਾਰ ਵਿਸ਼ਵ ਕੱਪ ਵਿੱਚ ਸਰਬੀਆ ਉੱਤੇ ਬ੍ਰਾਜ਼ੀਲ ਦੀ 2-0 ਦੀ ਜਿੱਤ ਦੇ ਅੰਤਮ ਪਲਾਂ ਵਿੱਚ ਬੈਂਚ ਉੱਤੇ ਨਮ ਅੱਖਾਂ ਨਾਲ ਭਾਵੁਕ ਨਜ਼ਰ ਆਏ ਅਤੇ ਬਾਅਦ ਵਿਚ ਸੱਜੇ ਗਿੱਟੇ ਵਿੱਚ ਸੋਜ ਨਾਲ ਲੰਗੜਾਉਂਦੇ ਹੋਏ ਸਟੇਡੀਅਮ ਵਿਚੋਂ ਚਲੇ ਗਏ। ਬ੍ਰਾਜ਼ੀਲ ਟੀਮ ਦੇ ਡਾਕਟਰ ਰੋਡਰੀਗੋ ਲਾਸਮਾਰ ਨੇ ਕਿਹਾ ਕਿ ਨੇਮਾਰ ਦੇ ਸੱਜੇ ਗਿੱਟੇ ‘ਚ ਮੋਚ ਆ ਗਈ ਹੈ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਸੋਮਵਾਰ ਨੂੰ ਸਵਿਟਜ਼ਰਲੈਂਡ ਦੇ ਖਿਲਾਫ ਟੀਮ ਦੇ ਅਗਲੇ ਮੈਚ ‘ਚ ਖੇਡਣ ਗਏ ਜਾ ਨਹੀ। ਉਨ੍ਹਾਂ ਕਿਹਾ, ‘ਅਸੀਂ ਡਗਆਊਟ ਵਿੱਚ ਬੈਂਚ ਉੱਤੇ ਅਤੇ ਫਿਰ ਫਿਜ਼ੀਓਥੈਰੇਪੀ ਦੌਰਾਨ ਉਸ ਦੇ ਦਰਦ ਵਾਲੀ ਥਾਂ ਉੱਤੇ ਬਰਫ਼ ਦੀ ਵਰਤੋਂ ਕੀਤੀ ਹੈ। ਸੱਟ ਦੀ ਗੰਭੀਰਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।