ਮੈਨੂੰ ਡਰਾਇਆ ਨਹੀਂ ਜਾ ਸਕਦਾ, ਮੈਨੂੰ ਖਰੀਦਿਆ ਨਹੀਂ ਜਾ ਸਕਦਾ - ਕਿਸਾਨੀ ਸੰਘਰਸ਼ ਵਿਚ ਔਰਤਾਂ ਦੀ ਅਵਾਜ਼

 ਮੈਨੂੰ ਡਰਾਇਆ ਨਹੀਂ ਜਾ ਸਕਦਾ, ਮੈਨੂੰ ਖਰੀਦਿਆ ਨਹੀਂ ਜਾ ਸਕਦਾ - ਕਿਸਾਨੀ ਸੰਘਰਸ਼ ਵਿਚ ਔਰਤਾਂ ਦੀ ਅਵਾਜ਼

                             ਹੱਕਾਂ ਦੇ ਸੰਘਰਸ਼ ਵਿਚ ਔਰਤਾਂ ਦੀ ਸ਼ਮੂਲੀਅਤ.. 

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਦੀਆਂ ਬਰੂਹਾਂ 'ਤੇ ਹੱਕਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਲਗਾਤਾਰ ਵੱਧ ਰਿਹਾ ਹੈ। ਇਸ ਸੰਘਰਸ਼ ਵਿੱਚ ਸਭ ਤੋਂ ਪਹਿਲਾਂ ਬਜ਼ੁਰਗ ਸਾਹਮਣੇ ਆਏ ਫਿਰ ਨੌਜਵਾਨ ਅਤੇ ਹੁਣ ਅੰਤਰਰਾਸ਼ਟਰੀ ਕਵਰ ਵਿਚ ਔਰਤਾਂ ਇਸ ਅੰਦੋਲਨ ਦੀ ਅਗਵਾਈ ਕਰ ਦੀਆਂ ਨਜ਼ਰ ਆ ਰਹੀਆਂ ਹਨ । ਔਰਤਾਂ ਦੀ ਇਸ ਸ਼ਮੂਲੀਅਤ ਨੂੰ ਅੰਤਰਰਾਸ਼ਟਰੀ ਖਬਰਾਂ ਨੇ ਨਾਂ ਦਿੱਤਾ "ਮੈਨੂੰ ਡਰਾਇਆ ਨਹੀਂ ਜਾ ਸਕਦਾ, ਮੈਨੂੰ ਖਰੀਦਿਆ ਨਹੀਂ ਜਾ ਸਕਦਾ"।ਭਾਰਤੀ ਹਕੂਮਤ ਨੇ ਜਿੱਥੇ ਬਜ਼ੁਰਗ ਅਤੇ  ਨੌਜੁਆਨਾਂ ਨੂੰ ਸੜਕਾਂ ਉੱਤੇ ਬਿਠਾਇਆ ਸੀ ਉਥੇ ਹੁਣ ਔਰਤਾਂ ਅਤੇ ਬੱਚੇ  ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼  ਭਾਰੀ ਇਕੱਠ ਕਰ ਰਹੇ ਹਨ। ਦੱਸਣਯੋਗ ਹੈ ਕਿ ਬੇਸ਼ਕ ਔਰਤਾਂ ਇਸ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੀਆਂ ਸਨ ਪਰ ਹੁਣ ਔਰਤਾਂ ਵੀ ਅਗਵਾਈ ਕਰਦੀਆਂ ਨਜ਼ਰ ਆ ਰਹੀਆਂ ਹਨ। ਔਰਤਾਂ ਦੀ ਇਸ ਸੋਚ ਨੇ ਇੱਕ ਵਾਰ ਫੇਰ ਸਹੀ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ਵਿਚ  ਜਾਣ ਤੋਂ ਕਦੇ ਨਹੀਂ ਘਬਰਾਉਂਦੀ ।