ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਮਸ਼ਹੂਰ ਗਾਇਕਾ ਟੇਲਰ ਸਵਿਫਟ ਵੱਲੋਂ ਕਮਲਾ ਹੈਰਿਸ ਦਾ ਸਮਰਥਨ

ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਮਸ਼ਹੂਰ ਗਾਇਕਾ ਟੇਲਰ ਸਵਿਫਟ ਵੱਲੋਂ ਕਮਲਾ ਹੈਰਿਸ ਦਾ ਸਮਰਥਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ, 11 ਸਤੰਬਰ (ਰਾਜ ਗੋਗਨਾ )-
ਅਮਰੀਕਾ ਦੀ ਨਾਮੀਂ ਮਸ਼ਹੂਰ ਗਾਇਕਾ ਟੇਲਰ ਸਵਿਫਟ ਨੇ ਅਮਰੀਕਾ ਦੇ ਰਾਸ਼ਟਰਪਤੀ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਅਮਰੀਕਾ ਦੀ ਮਸ਼ਹੂਰ ਗਾਇਕਾ ਟੇਲਰ ਸਵਿਫਟ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਨੂੰ ਉਮੀਦਵਾਰ ਵਜੋਂ ਪੂਰਾ ਸਮਰਥਨ ਦਿੱਤਾ ਹੈ। ਗਲੋਬਲ ਮੈਗਾਸਟਾਰ ਨੇ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਮਲਾ ਹੈਰਿਸ ਨੂੰ ਅਗਲੇ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਡੈਮੋਕ੍ਰੇਟਿਕ ਉਮੀਦਵਾਰ ਇੱਕ ਸਥਿਰ ਅਤੇ ਕਮਲਾ ਹੈਰਿਸ ਇਕ ਬੁੱਧੀਮਾਨ ਨੇਤਾ ਹੈ।

ਐਲੋਨ ਮਸਕ ਨੇ ਵੀ ਮਜ਼ਾਕੀਆ ਅੰਦਾਜ਼ 'ਚ ਇਸ ਪੋਸਟ ਦਾ ਜਵਾਬ ਦਿੱਤਾ ਅਤੇ ਲਿਖਿਆ, 'ਫਾਈਨ ਟੇਲਰ, ਤੁਸੀਂ ਜਿੱਤ ਗਏ, ਬੀਤੇਂ ਦਿਨ ਟੀਵੀ 'ਤੇ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਹੋਈ ਬਹਿਸ ਨੂੰ ਦੇਖਣ ਤੋਂ ਬਾਅਦ ਟੇਲਰ ਸਵਿਫਟ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ  ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਲਈ ਕਮਲਾ ਹੈਰਿਸ ਅਤੇ ਉਪ ਰਾਸ਼ਟਰਪਤੀ ਲਈ ਟਿਮ ਵਾਲਜ਼ ਨੂੰ ਵੋਟ ਦੇਵੇਗੀ। ਇਹ ਪੋਸਟ ਇੱਕ ਟੈਲੀਵਿਜ਼ਨ ਰਾਸ਼ਟਰਪਤੀ ਬਹਿਸ ਤੋਂ ਬਾਅਦ ਵਾਇਰਲ ਹੋ ਗਈ ਸੀ।ਪੋਸਟ ਵਿੱਚ ਲਿਖਿਆ ਹੈ ਕਿ ਮੈਂ ਕਮਲਾ ਹੈਰਿਸ ਨੂੰ ਵੋਟ ਪਾਉਣ ਜਾ ਰਹੀ ਹਾਂ ਕਿਉਂਕਿ ਉਹ ਹੱਕਾਂ ਲਈ ਲੜਦੀ ਹੈ ਅਤੇ ਮੇਰਾ ਮੰਨਣਾ ਹੈ ਕਿ ਸਾਨੂੰ ਇੱਕ ਯੋਧੇ ਦੀ ਲੋੜ ਹੈ। ਉਹ ਇੱਕ ਸਥਿਰ ਅਤੇ ਬੁੱਧੀਮਾਨ ਨੇਤਾ ਹੈ, ਮੇਰਾ ਮੰਨਣਾ ਹੈ ਕਿ ਅਸੀਂ ਇਸ ਦੇਸ਼ ਵਿੱਚ ਬਹੁਤ ਕੁਝ ਕਰ ਸਕਦੇ ਹਾਂ ਜੇਕਰ ਅਸੀਂ ਸ਼ਾਂਤੀ ਨੂੰ ਆਪਣੀ ਅਗਵਾਈ ਕਰੀਏ ਨਾ ਕਿ ਹਫੜਾ-ਦਫੜੀ ਦੀ  ਬਾਅਦ ਵਿੱਚ ਉਸ  ਨੇ ਇੰਸਟਾਗ੍ਰਾਮ ਪੋਸਟ ਨੂੰ 'ਚਾਈਲਡਲੇਸ ਕੈਟ ਲੇਡੀ' ਵਜੋਂ ਕੈਪਸ਼ਨ ਦਿੱਤੀ ਹੈ।