ਦੁਨੀਆ ਭਰ ਦੇ 40% ਤੋਂ ਵੱਧ ਲੋਕ ਅੰਧਵਿਸ਼ਵਾਸੀ , ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਦੇ ਧਾਰਨੀ

ਦੁਨੀਆ ਭਰ ਦੇ 40% ਤੋਂ ਵੱਧ ਲੋਕ ਅੰਧਵਿਸ਼ਵਾਸੀ , ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਦੇ ਧਾਰਨੀ

ਲੰਡਨ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਨੇ ਕੀਤੀ  ਖੋਜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ- ਜਾਦੂ-ਟੂਣਿਆਂ, ਭੂਤਾਂ-ਪ੍ਰੇਤਾਂ ਅਤੇ ਆਤਮਾਵਾਂ ਬਾਰੇ ਕਿੱਸੇ -ਕਹਾਣੀਆਂ  ਦਾ ਕੋਈ ਅੰਤ ਨਹੀਂ ਹੈ। ਪਾਖੰਡੀਆਂ ਅਤੇ ਤਾਂਤਰਿਕਾਂ ਨੇ ਆਪਣੇ ਕਪਟੀ ਮਾਇਆ ਜਾਲ ਰਾਹੀਂਂ ਭੂਤਾਂ ਬਾਰੇ ਭਰਮ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਖਾਸ ਗੱਲ ਇਹ ਹੈ ਕਿ ਭੂਤਾਂ-ਪ੍ਰੇਤਾਂ ਦੀਆਂ ਇਹ ਕਹਾਣੀਆਂ ਪੂਰੀ ਦੁਨੀਆ 'ਵਿਚ ਰਾਤ ਦੇ ਹਨੇਰੇ ਤੋਂ ਪੈਦਾ ਹੁੰਦੀਆਂ ਹਨ। ਵਿਗਿਆਨ ਇਸ ਮੁੱਦੇ 'ਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਿਹਾ ਹੈ। ਇਸ ਕੜੀ ਵਿੱਚ ਇੱਕ ਨਵੀਂ ਖੋਜ ਬਹੁਤ ਦਿਲਚਸਪ ਅਤੇ ਮਹੱਤਵਪੂਰਨ ਹੈ।

ਜਰਨਲ ਆਫ਼ ਸਲੀਪ ਰਿਸਰਚ ਵਿੱਚ ਪ੍ਰਕਾਸ਼ਿਤ ਨਵੀਂ ਖੋਜ ਦੇ ਅਨੁਸਾਰ- ਰਾਤ ਦੇ ਹਨੇਰੇ ਵਿੱਚ ਭੂਤਾਂ ਦੇ ਭਰਮ ਲਈ ਮਨੁੱਖੀ ਨੀਂਦ ਜ਼ਿੰਮੇਵਾਰ ਹੈ। ਨੀਂਦ ਵਿੱਚ ਵਿਘਨ ਨਾ ਸਿਰਫ਼ ਮਨ ਨੂੰ ਬੇਚੈਨ ਕਰਦਾ ਹੈ, ਸਗੋਂ ਡਰ ਨਾਲ ਵੀ ਭਰ ਦਿੰਦਾ ਹੈ।  ਯੂਨੀਵਰਸਿਟੀ ਆਫ  ਲੰਡਨ ਦੇ ਮਨੋਵਿਗਿਆਨ ਵਿਭਾਗ ਦੀ ਖੋਜਕਰਤਾ ਬੀਟਲ ਰਾਊਫ ਕਹਿੰਦੀ ਹੈ- ਜਿਨ੍ਹਾਂ ਦੀ ਨੀਂਦ ਵਾਰ-ਵਾਰ ਟੁੱਟਦੀ ਹੈ, ਉਨ੍ਹਾਂ ਨੂੰ ਬੇਚੈਨੀ ਹੋਣ ਲੱਗਦੀ ਹੈ।ਉਹ ਵਧਦੀ ਹੀ ਜਾਂਦੀ ਹੈ।ਉਹ ਡਰਨ ਲਗ ਜਾਂਦੇ ਹਨ। ਇਸ ਕਾਰਨ ਸੌਣਾ ਹੋਰ ਵੀ ਔਖਾ ਹੋ ਜਾਂਦਾ ਹੈ। ਜਿਵੇਂ-ਜਿਵੇਂ ਡਰ ਤੇ ਬੇਚੈਨੀ  ਵਧਦੀ ਜਾਂਦੀ ਹੈ,ਤਾਂ ਉਸ ਨੂੰ ਕਈ ਵਾਰ ਏਲੀਅਨ ਜਾਂ ਭੂਤ ਦੇਖਣ ਦਾ ਭਰਮ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਡਰਿਆ ਹੋਇਆ ਵਿਅਕਤੀ ਇਸ ਨੂੰ ਇੰਨਾ ਸੱਚ ਮੰਨਣ ਲੱਗ ਪੈਂਦਾ ਹੈ ਕਿ ਉਹ ਇਸ ਨੂੰ ਭਰਮ ਮੰਨਣ ਲਈ ਤਿਆਰ ਨਹੀਂ ਹੁੰਦਾ।

ਦਾ ਗਾਰਡੀਅਨ ਡਾਟ ਕਾਮ ਅਨੁਸਾਰ ਇਹ ਖੋਜ 8,853 ਲੋਕਾਂ 'ਤੇ ਕੀਤੀ ਗਈ। ਉਹਨਾਂ ਦੇ ਅਨੁਭਵ ਸੁਣੇ ਗਏ।  ਉਨ੍ਹਾਂ  ਦੀ ਮਰਿਆਂ  ਨਾਲ ਗਲਬਾਤ,ਏਲੀਅਨ ਨਾਲ ਸਾਹਮਣਾ,ਭੂਤਾਂ ਦੀ ਮੌਜੂਦਗੀ ਦੇ ਸੁਆਲ ਪੁਛੇ ਗਏ । ਬਹੁਤਿਆਂ  ਨੂੰ ਅਜਿਹੇ ਭਰਮ ਇੱਕ ਤੋਂ ਵੱਧ ਵਾਰ ਹੋਏ ਸਨ। ਕਈਆਂ ਨੇ ਨਿਯਮਿਤ ਤੌਰ 'ਤੇ ਅਜਿਹਾ ਮਹਿਸੂਸ ਕੀਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਦੇ ਸੌਣ ਦੀ ਸਥਿਤੀ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਵਿਚ ਨੀਂਦ ਨਾ ਆਉਣ ਦੇ ਲੱਛਣ ਸਨ। ਉਹ ਕੁਝ ਦੇਰ ਸੌਂਦੇ ਸਨ, ਨੀਂਦ ਪੂਰੀ ਨਹੀਂ ਹੁੰਦੀ ਸੀ। ਕਈਆਂ ਨੂੰ ਕਦੇ ਡੂੰਘੀ ਨੀਂਦ ਨਹੀਂ ਆਈ ਸੀ। ਕੁਝ ਹੈਡ ਸਿੰਡਰੋਮ ਤੋਂ ਪੀੜਤ ਸਨ, ਉਨ੍ਹਾਂ ਨੂੰ ਅਚਾਨਕ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਇਸ ਨਾਲ  ਅੱਖਾਂ ਵਾਰ-ਵਾਰ ਖੁੱਲ੍ਹਦੀਆਂ ਸਨ। ਰਊਫ਼ ਕਹਿੰਦੇ ਹਨ- ਅਸੀਂ ਦੇਖਿਆ ਕਿ ਨੀਂਦ ਜਿੰਨੀ ਖ਼ਰਾਬ ਹੁੰਦੀ ਹੈ, ਉਨ੍ਹਾਂ ਦਾ ਪਰਲੌਕਿਕ ਤੇ ਮਿਥਕ ਚੀਜ਼ਾਂ 'ਤੇ ਵਿਸ਼ਵਾਸ ਓਨਾ ਹੀ ਜ਼ਿਆਦਾ ਸੀ। ਨੀਂਦ ਨਾ ਆਉਣ ਕਾਰਨ ਪੈਦਾ ਹੋਏ ਇਸ ਭੰਬਲਭੂਸੇ ਨੇ ਅਮਰੀਕਾ ਵਰਗੇ ਵਿਕਸਤ ਦੇਸ਼ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। 46% ਤੋਂ ਵੱਧ ਅਮਰੀਕੀ ਭੂਤਾਂ ਵਿੱਚ ਵਿਸ਼ਵਾਸ ਕਰਦੇ ਹਨ। ਸਾਲ-ਦਰ-ਸਾਲ ਅਮਰੀਕਾ ਵਿਚ ਵੀ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਅਮਰੀਕੀ ਯੂਨੀਵਰਸਿਟੀ, ਵਾਸ਼ਿੰਗਟਨ ਦੇ ਪ੍ਰੋਫੈਸਰ ਬੋਰਿਸ ਗੇਰਸਮੈਨ ਕਹਿੰਦੇ ਹਨ- ਮਰਦ ਔਰਤਾਂ ਨਾਲੋਂ ਜ਼ਿਆਦਾ ਅੰਧਵਿਸ਼ਵਾਸੀ ਹੁੰਦੇ ਹਨ। 95 ਦੇਸ਼ਾਂ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੁਨੀਆ ਦੇ 40% ਲੋਕ ਅਜੇ ਵੀ ਭੂਤਾਂ-ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਮੰਨਦੇ ਹਨ ਕਿ ਭੂਤ ਵੀ ਸੰਸਾਰ ਵਿੱਚ ਮੌਜੂਦ ਹਨ।