ਮਾਪਿਆਂ ਤੋਂ ਮਿਲੇ ਸਲੀਕੇ

ਮਾਪਿਆਂ ਤੋਂ ਮਿਲੇ ਸਲੀਕੇ

ਮਾਂ ਉਸਨੂੰ ਕਹੇ ਕਿ ਵੀਰ ਜੀ 500 ਜੋ ਮੈਂ ਦਿੱਤਾ ਸੀ ਉਹ ਵਾਪਿਸ ਲੈ ਲਿਆ ਸੀ ਪਹਿਲਾਂ

ਫ਼ਰਵਰੀ 2020 ਦੇ ਅੰਤ ਵਿੱਚ ਮੈਂ ਪੰਜਾਬ ਗਿਆ । ਕੁੱਝ ਕੁ ਦਿਨ ਘਰ ਰਹਿਣ ਪਿੱਛੋਂ ਮੈਂ ਤੇ ਛੋਟੇ ਵੀਰ ਨੇ ਬਾਪੂ ਤੇ ਬੇਬੇ ਨਾਲ ਰਿਸ਼ਤੇਦਾਰੀ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਲਿਆ । ਅਸੀਂ ਚਾਰੇ ਸਵੇਰੇ ਤਿਆਰ ਹੋ ਕੇ ਨਾਨਕੇ ਪਿੱੰਡ ਦੇ ਰਾਹ ਪੈ ਗਏ । ਰਸਤੇ ਵਿੱਚ ਸਲਾਹ ਕਰਦੇ ਜਾਈਏ ਕਿ ਪਹਿਲਾਂ ਨਾਨਕੇ ਚੱਲੀਏ ਜਾਂ ਮਾਸੀ ਹੁਣਾਂ ਵੱਲ ? ਮੇਰੇ ਕੋਲ ਛੁੱਟੀਆਂ ਥੋੜੀਆਂ ਸੀ ਤੇ ਪ੍ਰਦੇਸੋਂ ਪੰਜਾਬ ਦਾ ਪਹਿਲਾ ਗੇੜਾ ਹੋਣ ਕਰਕੇ ਮੈਂ ਚਾਹੁੰਦਾ ਸੀ ਕਿ ਸਭ ਨੇੜੇ ਦੇ ਰਿਸ਼ਤੇਦਾਰਾਂ ਨੂੰ ਜ਼ਰੂਰ ਮਿਲ ਕੇ ਆਵਾਂ ।ਰਸਤੇ ਵਿੱਚੋ ਮਠਿਆਈ ਦੇ ਕੁੱਝ ਡੱਬੇ ਲੈਣ ਲਈ ਅਸੀਂ ਮੱਖੂ ਬਿਕਾਨੇਰ ਵਾਲਿਆਂ ਦੀ ਦੁਕਾਨ ਤੇ ਰੁੱਕੇ । ਬਾਪੂ ਜੀ ਨੇ ਕਿਹਾ ਆਪਣੀ ਪਸੰਦ ਦਾ ਜੋ ਦਿਲ ਕਰਦਾ ਲੈ ਆਉ । ਮੈੰ ਤੇ ਛੋਟਾ ਵੀਰ ਨੇ ਆਪਣੀ ਮਾਂ ਨਾਲ ਦੁਕਾਨ ਵਿੱਚ ਗਏ ਤੇ ਮਠਿਆਈ ਪਸੰਦ ਕਰਕੇ ਦੁਕਾਨਦਾਰ ਨੂੰ ਪੈਕ ਕਰਨ ਲਈ ਕਹਿ ਦਿੱਤਾ । ਮਾਂ ਨੇ 500 ਦਾ ਨੋਟ ਦੁਕਾਨਦਾਰ ਨੂੰ ਦਿੱਤਾ । ਮੈੰ ਆਪਣੀ ਮਾਂ ਨੂੰ ਕਿਹਾ ਆਪਾਂ ਇੱਥੋਂ ਹੀ ਸਬ ਲਈ ਮਠਿਆਈ ਲੈ ਲਈਏ ਫ਼ਿਰ ਅੱਗੇ ਦੁਕਾਨ ਕਿੱਥੋਂ ਲੱਬਦੇ ਫ਼ਿਰਾਗੇ ।ਸੋ ਅਸੀਂ ਹੋਰ ਮਠਿਆਈ ਦੇ ਡੱਬੇ ਪੈਕ ਕਰਵਾ ਸਾਰਾ ਬਿੱਲ ਬਣਵਾ ਲਿਆ। ਉਸਨੇ 1500 ਤੋਂ ਕੁੱਝ ਕੁ ਵੱਧ ਦਾ ਬਿੱਲ ਬਣਾਇਆ ਤੇ ਮਾਂ ਨੇ ਪਰਸ ਵਿੱਚੋਂ 2000 ਦਾ ਨੋਟ ਕੱਢ ਦੁਕਾਨਦਾਰ ਨੂੰ ਦਿੱਤਾ । ਉਹ ਬਕਾਇਆ ਮੋੜਨ ਲੱਗਾ 500 ਰੁਪਏ ਵੱਧ ਦੇਈ ਜਾਵੇਂ ਜੋ ਮਾਂ ਨੇ ਪਹਿਲਾਂ ਉਸਤੋਂ ਹੋਰ ਮਠਿਆਈ ਲੈਣ ਕਰਕੇ ਵਾਪਿਸ ਲੈ ਲਏ ਸੀ । ਉਸਨੂੰ ਭੁਲੇਖਾ ਲੱਗ ਗਿਆ । ਮੈਂ ਤੇ ਵੀਰ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸੀ ਅਸੀਂ ਗੌਰ ਨੀੰ ਕੀਤਾ । ਮਾਂ ਉਸਨੂੰ ਕਹੇ ਕਿ ਵੀਰ ਜੀ 500 ਜੋ ਮੈਂ ਦਿੱਤਾ ਸੀ ਉਹ ਵਾਪਿਸ ਲੈ ਲਿਆ ਸੀ ਪਹਿਲਾਂ । ਦੁਕਾਨਦਾਰ ਕਹਿੰਦਾਂ ਭੈਣਜੀ ਅਸੀੰ ਹੱਕ ਦੀ ਕਮਾਈ ਖਾਨੇ ਆ , ਤੁਹਾਨੂੰ ਭੁਲੇਖਾ ਲੱਗਾ ਤੁਸੀਂ ਪੈਸੇ ਵੱਧ ਦੇ ਰਹੇ । ਕਰਦੇ -ਕਰਾਉਦੇਂ ਅਸੀਂ ਉਹਦੇ ਵੱਲੋੰ ਦਿੱਤਾ ਬਕਾਇਆ ਲੈ ਗੱਡੀ ਵਿੱਚ ਆ ਬੈਠੇ । ਮਾਂ ਨੂੰ ਚੈਂਨ ਨਾਂ ਆਵੇਂ ਕਿ ਮੈਂਨੂੰ ਯਾਦ ਆ ਪੂਰੀ ਤਰਾਂ ਕਿ ਪਹਿਲਾਂ ਪੈਸੇ ਲੈ ਲਏ ਸੀ ਮੈਂ ਪਰ ਦੁਕਾਨਦਾਰ ਨੂੰ ਭੁਲੇਖਾ ਲੱਗ ਗਿਆ ਤੇ ਉਹ ਆਪਣੀ ਇਮਾਨਦਾਰੀ ਅਨੁਸਾਰ ਪੈਸ ਗ਼ਲਤੀ ਨਾਲ ਜਿਆਦਾ ਦੇ ਗਿਆ । ਮਾਂ ਕਹਿੰਦੀ ਮੈੰ ਜਾਣੇ - ਅਣਜਾਣੇ ਵਿੱਚ ਇੱਦਾਂ ਕਿਸੇ ਦੇ ਮਿਹਨਤ ਦੇ ਪੈਸੇ ਨੀੰ ਰੱਖ ਸਕਦੀ । ਅਸੀਂ ਤੁਰਨ ਹੀ ਲੱਗੇ ਸੀ ਕਿ ਮਾਂ ਕਹਿੰਦੀ ਪੁੱਤ ਫੇਰ ਪੁੱਛਦੇ ਆਪਾਂ, ਨਾਲੇ ਮੈਂ ਵੀ ਹਿਸਾਬ ਲਾਉਣੀ ਪਰਸ ਵਾਲੇ ਸਾਰੇ ਪੈਸੇ ਗਿਣ ਕੇ । ਅਸੀਂ ਦੁਕਾਨ ਵਿੱਚ ਮੁੜ ਜਾ ਵੜੇ । ਦੁਕਾਨ ਵਿੱਚ ਕੈਮਰੇ ਲੱਗੇ ਹੋਏ ਸੀ ਤੇ ਮੈੰ ਪੰਜਾਬ ਕੈਮਰੇ ਲਗਾਉਣ ਦਾ ਕੰਮ ਪਹਿਲਾਂ ਕੀਤਾ ਹੋਇਆ ਸੀ ।ਮੈਂ ਆਪਣੀ ਤਸੱਲੀ ਲਈ ਉਸ ਵੀਰ ਨੂੰ ਦੁਕਾਨ ਵਿੱਚ ਕਾਉਂਟਰ ਤੇ ਲੱਗੇ ਕੈਮਰੇ ਦੀ ਰਿਕਾਡਿੰਗ ਵੇਖਣ ਲਈ ਕਿਹਾ । ਉਸਨੇ ਜਦੋਂ ਚੈੱਕ ਕੀਤਾ ਤਾਂ ਪਤਾ ਲੱਗਾ ਉਸਨੂੰ ਹੀ ਭੁਲੇਖਾ ਪਿਆ । ਮਾਂ ਨੇ ਉਹਦੇ ਬਣਦੇ ਪੈਸੇ ਦਿੱਤੇ । ਉਸਨੇ ਬਹੁਤ ਖੁਸ਼ ਹੋ ਕਿ ਕਿਹਾ ਕਿ ਅੱਜਕੱਲ ਇਮਾਨਦਾਰੀ ਬਹੁਤ ਮੁਸ਼ਕਿਲ ਲੱਭਦੀ । ਬਹੁਤੇ ਲੋਕ ਤਾਂ ਇਹੋ ਜਿਹਾ ਸੂਤ ਲੱਗੇ ਤੇ ਪਿੱਛਾ ਮੁੜਕੇ ਦੁਬਾਰਾ ਨੀਂ ਦੇਖਦੇ ਤੇ ਤੁਸੀੰ  ਦੁਬਾਰਾ ਪੈਸੇ ਵਾਪਿਸ ਕਰਨ ਆਏ । ਮਾਂ ਕਹਿੰਦੀ ਕਿ ਰੱਬ ਬਸ ਹੱਕ ਦੀ ਹੀ ਰੋਟੀ ਖੁਆਵੇਂ ਹਮੇਸ਼ਾ । ਉਸ ਵੀਰ ਨੇ ਕਿਹਾ ਕਿ ਭੈਣ ਜੀ ਜਦੋਂ ਵੀ ਹੁਣ ਸਾਡੀ ਦੁਕਾਨ ਤੇ ਤੁਸੀਂ ਆਉਗੇਂ ਤਾਂ ਘੱਟ ਤੋਂ ਘੱਟ ਰੇਟ ਲਗਾਵਾਂਗੇ । ਇਹ ਉਸ ਦੀ ਇੱਕ ਇਮਾਨਦਾਰ ਇਨਸਾਨ ਲਈ ਨਿਮਰਤਾ ਤੇ ਸਤਿਕਾਰ ਸੀ । ਮੇਰੀ ਮਾਂ ਸਾਨੂੰ ਗੱਡੀ ਵਿੱਚ ਬਹਿੰਦੇ ਹੋਏ ਕਹਿੰਦੀ ਕਿ ਇਹ ਗੱਲ ਇੱਥੇ ਹੀ ਰੱਖਿਓ ਪੁੱਤ । ਉੱਥੇ ਜਾ ਕੇ ਕਿਸੇ ਵੀ ਰਿਸ਼ਤੇਦਾਰ ਕੋਲ ਨਾਂ ਕਰਿਓ । ਸ਼ਾਇਦ ਮੇਰੀ ਮਾਂ ਨੂੰ ਪਤਾ ਸੀ ਕਿ ਕਿਸੇ ਮੂਹਰੇ ਆਪਣੀਆਂ ਕੀਤੀਆਂ ਸਿਫ਼ਤਾਂ ਬੰਦੇ ਨੂੰ ਹੰਕਾਰੀ ਬਣਾਂ ਦਿੰਦੀਆਂ । ਇਹ ਮੇਰੀ ਮਾਂ ਦੀ ਨਿਮਰਤਾ ਸੀ ।ਨਾਲ ਵਾਲੀ ਸੀਟ ਤੇ ਬੈਠੇ ਬਾਪੂ ਜੀ ਬੋਲੇ ਦੇਖ ਲਾ ਆਪਣੀ ਮਾਂ ਦਾ ਦਿਲ । ਸਾਡੇ ਸਾਰਿਆਂ ਦੇ ਚਿਹਰੇ ਤੇ ਉਦੋਂ ਮੁਸਕੁਰਾਹਟ ਸੀ ।ਆਪਣੇ  ਮਾਂ- ਬਾਪ ਸਬ ਨੂੰ ਪਿਆਰੇ ਹੁੰਦੇ ਪਰ ਜਦੋਂ ਉਹ ਚੰਗੇ ਇਨਸਾਨ ਹੋਣ ਤਾਂ ਸਮਝੋਂ ਇਸ ਤੋਂ ਵੱਡੀ ਦੌਲਤ ਹੋਰ ਕੋਈ ਨੀੰ । ਸ਼ਾਇਦ ਮੈਂਨੂੰ ਤੇ ਵੀਰ ਨੂੰ ਇਹ ਸਬ ਉਹਨਾਂ ਤੋਂ ਹੀ ਸਿੱਖਣ ਨੂੰ ਮਿਲਿਆ ਜੋ ਅੱਜ ਤੱਕ ਕਿਸੇ ਬੇਈਮਾਨੀਂ ਬਾਰੇ ਖਿਆਲ ਤੱਕ ਨੀਂ ਆਇਆ । ਕਿਉਂਕਿ ਬੇਈਮਾਨੀਂ ਤਾਂ ਬੇਈਮਾਨੀਨ ਹੈ । ਰੁਪਈਏ ਦੀ ਹੋਵੇ ਜਾਂ ਕਰੋੜ ਦੀ ।

 

ਪ੍ਰੀਤ ਖਿੰਡਾ

ਵਾਂਟਾਵਾਲੀ ਕਲਾਂ