83 ਸਾਲਾ ਬੁੱਢੀ ਮਾਤਾ ਵੀ ਜਾਲ੍ਹੀ ਵੋਟ ਪਾ ਗਈ - ਕਿਸ਼ਤ 6

83 ਸਾਲਾ ਬੁੱਢੀ ਮਾਤਾ ਵੀ ਜਾਲ੍ਹੀ ਵੋਟ ਪਾ ਗਈ - ਕਿਸ਼ਤ 6

(ਮੁੱਦਾ: ਡੀ ਐਮ ਵੀ ਰਿਕਾਰਡ , ਗੁਰਦੂਆਰਾ ਸਾਹਿਬ ਫਰੀਮਾਂਟ)

83-year-old mother also cast fake vote as per Harjeet - installment 6

(Issue: DMV Records, Gurdwara Sahib Fremont)

ਸੱਭ ਨੂੰ ਪਤਾ ਸੀ ਕਿ ਸਿੱਖ ਪੰਚਾਇਤ ਵੱਡੀ ਗਿਣਤੀ ਦੇ ਫ਼ੱਰਕ ਨਾਲ ਚੋਣ ਜਿੱਤ ਗਈ ਹੈ ਪਰ ਇਹਨਾਂ ਨੇ ਸਾਡੇ ਕੋਲ ਇਹ ਝੂਠ ਮਾਰਕੇ ਚੋਣ ਨਤੀਜੇ ਦੋ ਦਿਨ ਲਈ ਰੁਕਵਾ ਲਏ ਕਿ ਅਸੀਂ ਦੋ ਦਿਨ ਵਿੱਚ ਆਪਣਾ ਸ਼ੱਕ ਕੱਢ ਲਵਾਂਗੇ। ਅਸੀਂ ਚੋਣ ਵਾਲੀ ਰਾਤ ਨਤੀਜਾ ਨਾਂ ਐਲਾਨਣ ਤੇ ਸਹਿਮਤ ਹੋ ਗਏ । ਇਹਨਾਂ ਨੇ ਉਸਤੋਂ ਬਾਅਦ ਇਹਨਾਂ ਨੇ ਕੋਰਟ ਵਿੱਚ ਕੇਸ ਕੀਤਾ ਕਰ ਦਿੱਤਾ ਕਿ ਚੋਣਾਂ ਵਿੱਚ ਵੱਡੀ ਪੱਧਰ ਤੇ ਹੇਰਾ-ਫੇਰੀ ਹੋਈ ਹੈ ਇਸ ਲਈ ਜੱਜ ਦੁਬਾਰਾ ਚੋਣਾਂ ਕਰਾਉਣ ਦਾ ਹੁਕਮ ਦੇਵੇ।ਸੱਭ ਤੋਂ ਪਹਿਲਾਂ ਇਹਨਾਂ ਨੇ ਕੋਰਟ ਜਾਂ ਸਿੱਖ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਵੋਟਰਾਂ ਦੇ ਸਾਰੇ ਰਿਕਾਰਡ Lexis Nexis ਨਾਮੀ ਕੰਪਨੀ ਨੂੰ ਦਿੱਤੇ ਜੋ ਕਿ ਕਿਸੇ ਦੀ ਪਰਾਈਵੇਸੀ ਦਾ ਖੁਲਾਸਾ ਹੈ, ਬਹੁਤ ਵੋਟਰਾਂ ਨੇ ਇਸਤੇ ਇਤਰਾਜ਼ ਵੀ ਕੀਤਾ।ਉਸਤੋਂ ਬਾਅਦ ਇਹਨਾਂ ਨੇ ਕੋਰਟ ਵਿੱਚ ਕਿਹਾ ਕਿ ਇਹ ਡੀ ਐਮ ਵੀ ਤੋਂ ਰਿਕਾਰਡ ਕਢਾ ਕੇ ਦੇਖਣਾ ਚਾਹੁੰਦੇ ਹਨ ਕਿ ਕਿੰਨੇ ਲੋਕ ਬਾਹਰਲੇ ਸ਼ਹਿਰਾਂ ਤੋ ਆਕੇ ਵੋਟ ਪਾ ਗਏ ਹਨ ਹਾਲਾਂ ਕਿ ਦੋਹਾਂ ਧਿਰਾਂ ਨੇ ਵੋਟਰਾਂ ਦੀ ਸ਼ਨਾਖ਼ਤ ਕਰਕੇ ਹੀ ਵੋਟਾਂ ਪਾਉਣ ਦਿੱਤੀਆਂ ਸਨ ਅਤੇ ਇਸ ਕੰਮ ਲਈ ਸਮਾਂ ਤੇ ਪੈਸਾ ਬਰਬਾਦ ਕਰਨਾ ਜਾਇਜ਼ ਨਹੀਂ ਸੀ ਪਰ ਅਸੀਂ ਆਪਣੇ ਵਕੀਲ ਨੂੰ ਕਿਹਾ ਕਿ ਇਹਨਾਂ ਨੂੰ ਡੀ ਐਮ ਵੀ ਰਿਕਾਰਡ ਲੈਣ ਤੋਂ ਕੋਰਟ ਵਿੱਚ ਨਾਂ ਰੋਕਿਆ ਜਾਵੇ ਕਿਉਂ ਕਿ ਸਾਨੂੰ ਤਾਂ ਪਤਾ ਸੀ ਕਿ ਅਸੀਂ ਕੋਈ ਵੀ ਗਲਤੀ ਨਹੀਂ ਸੀ ਕੀਤੀ ਸਗੋਂ ਇਹਨਾਂ ਰਿਕਾਰਡਾਂ ਨੇ ਸਾਡੇ ਲਈ ਸਬੂਤ ਬਣ ਕੇ ਆਉਣਾ ਹੈ।ਇਹ ਆਪ ਇਸ ਕੁੜੱਕੀ ਵਿੱਚ ਫਸੇ ਜਿਸ ਕਾਰਣ ਜੱਜ ਨੇ ਫੈਸਲਾ ਸਾਡੇ ਹੱਕ ਵਿੱਚ ਦਿੱਤਾ।ਇਹਨਾਂ ਨੇ ਜੱਜ ਨੂੰ ਕਿਹਾ ਕਿ ਰਿਕਾਰਡ ਲੈਣ ਲਈ $18,000 ਦਾ ਖ਼ਰਚਾ ਹੈ ਉਹ ਗੁਰਦੂਆਰਾ ਸਾਹਿਬ ਅਦਾ ਕਰ ਪਰ ਜੱਜ ਨੇ ਉਹ ਮੰਗ ਵੀ ਪ੍ਰਵਾਨ ਨਹੀਂ ਕੀਤੀ।ਡੀ ਐਮ ਰਿਕਾਰਡ ਵਿੱਚ 752 ਅਜਿਹੇ ਨਾਮ ਆਏ ਜਿਹੜੇ ਵੋਟਰ ਲਿਸਟ ਨਾਲ ਕੁੱਝ ਨਾਂ ਕੁੱਝ ਕਾਰਨਾਂ ਕਰਕੇ ਮੇਲ ਨਹੀਂ ਸਨ ਕਰਦੇ। ਬਹੁਤਿਆਂ ਵਿੱਚ ਨਾਮ ਜਿਵੇਂ Davinder ਨੂੰ Devinder ਲਿਖਿਆ ਸੀ, ਵਗੈਰਾ ਹੀ ਸਨ। ਇਹ ਅੱਜ ਵੀ ਕਹਿ ਰਹੇ ਹਨ ਕਿ 752 ਵੋਟਾਂ ਡੀ ਐਮ ਵੀ ਰਿਕਾਰਡ ਮੁਤਾਬਕ ਜਾਲ੍ਹੀ ਸਨ, ਪਰ ਕੋਰਟ ਵਿੱਚ ਗਵਾਹੀ ਵੇਲੇ (ਹੇਠਾਂ ਜਾ ਕੇ ਪੜ੍ਹੋਗੇ) ਹਰਜੀਤ ਸਿੰਘ ਨੇ ਕਿਹਾ ਕਿ ਇਹ ਮੇਰਾ ਅੰਦਾਜ਼ਾ ਹੈ, ਸਬੂਤ ਕੋਈ ਨਹੀ। ਇਸਦੇ ਉਲਟ ਭਾਈ ਐਚ ਪੀ ਸਿੰਘ ਨੇ ਆਪਣੀ ਗਵਾਹੀ ਵਿੱਚ ਸਾਬਿਤ ਕੀਤਾ ਕਿ ਕਿੰਨੇ ਮੈਂਬਰਾਂ ਦੇ ਨਾਮ ਦੇ ਸਪੈਲਿੰਗ ਵਿੱਚ ਇੱਕ-ਅੱਧ ਅੱਖਰ ਦਾ ਫਰਕ ਹੈ, ਕਿੰਨੇ ਵੋਟਾਂ ਤੋਂ ਬਾਅਦ ਇਸ ਇਲਾਕੇ ਵਿੱਚੋਂ ਬਾਹਰ ਰਹਿਣ ਲੱਗੇ ਹਨ, ਕਿੰਨੇ ਵੋਟਰਾਂ ਦਾ ਲਾਈਸੈਂਸ ਨੰਬਰ ਲਿਖਣ ਵੇਲੇ ਇੱਕ ਨੰਬਰ ਗਲਤ ਲਿਖਿਆ ਗਿਆ, ਆਦਿ।ਸਾਰੇ ਸਰਵੇਖਣ ਤੋਂ ਬਾਅਦ ਸਿਰਫ 4 ਵੋਟਰ ਨਿੱਕਲੇ ਜਿਹਨਾਂ ਦੇ ਐਡਰੈਸ ਬਾਹਰ ਦੇ ਸਨ। ਸਾਨੂੰ ਅੱਜ ਵੀ ਵਿਸ਼ਵਾਸ ਹੈ ਕਿ ਉਹ ਵੋਟਾਂ ਵੇਲੇ ਇਸ ਇਲਾਕੇ ਵਿੱਚ ਹੀ ਰਹਿੰਦੇ ਹੋਣਗੇ। ਉਹਨਾਂ ਦੀ ਵੀ ਹੇਠਾਂ ਲਿਸਟ ਛਾਪੀ ਜਾ ਰਹੀ ਹੈ ਅਤੇ ਉਹਨਾਂ ਨੂੰ ਜਾਂ ਸੰਗਤ ਦੇ ਕਿਸੇ ਮੈਂਬਰ ਨੂੰ ਉਹਨਾਂ ਬਾਰੇ ਪਤਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਣ ਦੀ ਖੇਚਲ ਜ਼ਰੂਰ ਕਰਿਉ ਤਾਂ ਜੋ ਆਪਾਂ ਇਹ ਸਾਬਿਤ ਕਰੀਏ ਕਿ ਇੱਕ ਵੀ ਵੋਟ ਗਲਤ ਨਹੀ ਪਈ।ਚਾਰਾਂ ਵਿੱਚੋਂ ਇੱਕ 83 ਸਾਲ ਦੀ ਮਾਤਾ ਹੈ ਜੋ ਕਿ ਪਿੱਛਲੇ 25 ਸਾਲ ਤੋਂ ਗੁਰਦੂਆਰਾ ਸਾਹਿਬ ਫਰੀਮਾਂਟ ਆਉਂਦੇ ਹਨ ਅਤੇ ਦੋਨੋ ਪਾਰਟੀਆਂ ਉਹਨਾਂ ਨੂੰ ਜਾਣਦੀਆਂ ਹਨ। ਉਹਨਾਂ ਦੇ ਪਤੀ ਅਤੇ ਸਪੁੱਤਰ ਨੇ ਕੋਰਟ ਨੂੰ ਲਿੱਖ ਕੇ ਚਿੱਠੀ ਦਿੱਤੀ ਅਤੇ ਪਰਿਵਾਰ ਨੇ ਇਸ ਇਲਜ਼ਾਮ ਦਾ ਸਖ਼ਤ ਨੋਟਿਸ ਲਿਆ। ਸਿਰਫ ਤਿੰਨ ਅਜਿਹੀਆਂ ਵੋਟਾਂ ਸਨ ਜਿਹਨਾਂ ਨੂੰ ਅਸੀਂ ਲੱਭ ਨਹੀਂ ਸਕੇ। ਹਾਲਾਂ ਕਿ ਸਬੂਤ ਲੱਭਣ ਦੀ ਜ਼ੁੰਮੇਵਾਰੀ ਉਸਦੀ ਹੁੰਦੀਹੈ ਜਿਸਨੇ ਕੋਰਟ ਵਿੱਚ ਚੈਲੰਜ ਦਾਇਰ ਕੀਤਾ ਹੋਵੇ ਪਰ ਸਿੱਖ ਪੰਚਾਇਤ ਨੇ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇੱਕ ਇੱਕ ਵੋਟਰ ਦਾ ਸਬੂਤ ਆਪ ਲੱਭਿਆ ਤਾਂ ਜੋ ਸੰਗਤ ਦਾ ਚੋਣ ਸਿਸਟਮ ਤੋਂ ਵਿਸ਼ਵਾਸ ਨਾਂ ਉੱਠ ਜਾਵੇ ਅਤੇ ਬਾਹਰ ਇਹ ਗੱਲ ਨਾਂ ਜਾਵੇ ਕਿ ਗੁਰਦੂਆਰੇ ਹੇਰਾ-ਫੇਰੀ ਦਾ ਘਰ ਬਣ ਗਏ ਹਨ ਜੋ ਕਿ ਪੰਥ ਵਿਰੋਧੀ ਤਾਕਤਾਂ ਦਾ  ਇਸਨੂੰ ਸਾਬਿਤ ਕਰਨ ਤੇ ਪੂਰਾ ਟਿੱਲ ਲੱਗਾ ਹੋਇਆ ਹੈ। ਐਸ ਪੀ, ਰਾਣਾ ਕਾਹਲੋਂ ਸਮੇਤ ਸਿੱਖ ਸੰਗਤ ਬੇਏਰੀਆ ਇਸ ਪੰਥ ਵਿਰੋਧੀ ਕਾਰਵਾਈ ਦਾ ਹਿੱਸਾ ਬਣ ਚੁੱਕੀ ਹੈ। ਇਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸੰਗਤ ਨੂੰ ਜਿਵੇਂ ਮਰਜ਼ੀ ਬੇਵਕੂਫ ਬਣਾਇਆ ਜਾ ਸਕਦਾ ਹੈ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸੰਗਤ ਨਹੀਂ ਤੁਸੀਂ ਬੇਵਕੂਫ ਹੋ। ਇਸੇ ਬੇਵਕੂਫ਼ੀ ਕਰਕੇ ਸਿੱਖ ਪੰਚਾਇਤ ਛੱਡੀ, ਚੋਣ ਵਿੱਚ ਬੁਰੀ ਤਰਾਂ ਹਾਰੇ, ਚੋਣ ਤੇ ਕੋਰਟ ਵਿੱਚ ਪੈਸਾ ਬਰਬਾਦ ਕੀਤਾ ਤੇ ਆਖੀਰ ਵਿੱਚ ਕੋਰਟ ਕੇਸ ਵੀ ਬੁਰੀ ਤਰਾਂ ਹਾਰੇ। ਸਿੱਖ ਪੰਚਾਇਤ ਵਿੱਚ ਸਾਰਾ ਕੁੱਝ ਇਹਨਾਂ ਦੇ ਕਹੇ ਤੇ ਚੱਲਦਾ ਸੀ ਪਰ ਹਰਜੀਤ, ਐਸ ਪੀ ਅਤੇ ਰਾਣਾ ਕਾਹਲੋਂ ਨੇ ਆਪਣੀ ਚਾਲ ਚੱਲਕੇ ਇਹਨਾਂ ਦਾ ਜਲੂਸ ਕਢਾਇਆ। ਕੁਲਜੀਤ ਤੇ ਹਰਮਿੰਦਰ ਦਾ ਤਾਂ ਅਕਲ ਨਾਲ ਵੈਰ ਹੈ ਉਹਨਾਂ ਨੇ ਤਾਂ ਮੋਹਰੇ ਬਨਣਾ ਹੀ ਸੀ। ਕੋਰਟ ਵਿੱਚ ਸਬੂਤ ਨਾਂ ਹੋਣ ਕਰਕੇ ਹਰਜੀਤ ਸਿੰਘ ਹਰ ਗੱਲ ਤੇ ਕਹਿੰਦਾ ਹੈ ਕਿ ਇਹ ਮੇਰਾ ਅੰਦਾਜ਼ਾ ਹੈ। ਹੇਠ ਲਿਖੀ ਗੱਲ-ਬਾਤ ਦੇ ਅੰਸ਼ ਸਿੱਖ ਪੰਚਾਇਤ ਦੇ ਵਕੀਲ ਟਰੈਵਰ ਜ਼ਿੰਕ ਅਤੇ ਹਰਜੀਤ ਸਿੰਘ (ਮੁੱਖ ਗਵਾਹ) ਦੇ ਕੋਰਟ ਵਿੱਚਲੀ transcript ਦਾ ਹਿੱਸਾ ਹਨ। ਕੋਰਟ ਵਿੱਚ ਹੋਏ ਸੁਆਲ ਜੁਆਬ;  ਟਰੈਵਰ: ਚੋਣਾਂ ਹੋਈਆਂ ਨੂੰ 9 ਮਹੀਨੇ ਹੋ ਗਏ ਹਨ, ਤੈਨੂੰ ਹਲੇ ਤੱਕ ਇਹ ਨਹੀਂ ਪਤਾ ਕਿ ਕਿੰਨੇ ਬੰਦੇ ਇਸ ਕਾਊਂਟੀ ਵਿੱਚੋਂ ਹਨ ਅਤੇ ਕਿੰਨੇਬਾਹਰੋਂ। ਤੈਨੂੰ ਸਿਰਫ ਅੰਦਾਜ਼ਾ ਹੀ ਹੈ, ਕੀ ਇਹ ਠੀਕ ਹੈ?

ਹਰਜੀਤ: ਹਾਂ , ਇਸ ਵੇਲੇ , ਹਾਂ ਡੀ ਐਮ ਵੀ ਦੇ ਰਿਕਾਰਡ ਅਨੁਸਾਰ

ਟਰੈਵਰ: ਠੀਕ ਹੈ, 752 ਹਾਲ ਦੀ ਘੜੀ ਇੱਕ ਅੰਦਾਜ਼ਾ ਹੀ ਹੈ, ਠੀਕ?

ਹਰਜੀਤ: ਹਾਂ 

ਟਰੈਵਰ: ਅੱਜ ਜਦੋਂ 9 ਮਹੀਨੇ ਬਾਅਦ ਤੂੰ ਇੱਥੇ ਬੈਠਾਂ ਹੈ, ਕੀ ਤੂੰ ਦੱਸ ਸਕਦਾ ਹੈ ਕਿ 752 ਵਿੱਚੋਂ ਕਿੰਨੇ ਸਿਰਫ ਨਾਮ ਦੇ ਸਪੈਲਿੰਗ ਦੀ ਗਲਤੀਕਾਰਣ ਹਨ?

ਹਰਜੀਤ: ਨਹੀਂ , ਮੈਂ ਇਹ ਵਿਸ਼ਲੇਸ਼ਣ ਨਹੀਂ ਕੀਤਾ

ਟਰੈਵਰ: ਜੇ ਡੀ ਐਮ ਵੀ ਨੂੰ ਭੇਜੀ ਲਿਸਟ ਵਿੱਚ ਤੁਸੀਂ ਡਰਾਈਵਰ ਲਾਈਸੈਂਸ ਦਾ ਇੱਕ ਨੰਬਰ ਵੀ ਗਲਤ ਭੇਜ ਦਿੱਤਾ ਤਾਂ ਤੁਹਾਨੂੰ ਸ਼ਾਇਦਜਿਹੜਾ ਨਾਮ ਵਾਪਿਸ ਆਵੇ ਉਹ ਸਿੱਖ ਨਾਂ ਹੀ ਹੋਵੇ, ਕੀ ਇਹ ਠੀਕ?

ਹਰਜੀਤ: ਇਹ ਠੀਕ ਹੈ

ਟਰੈਵਰ: ਅੱਜ ਤੂੰਨੂੰ ਇੱਥੇ ਬੈਠੇ ਨੂੰ ਨਹੀ ਪਤਾ ਕਿ 752 ਕਿਹੜੀ ਕੈਟੇਗਰੀ ਵਿੱਚ ਇਹ ਸਾਰੇ ਫਿੱਟ ਆਉਂਦੇ ਹਨ, ਠੀਕ?

ਹਰਜੀਤ: ਹਾਂ , ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ 

The following excerpts are from a court transcript of Sikh Panchayat lawyers Trevor Zinc and Harjeet Singh (key witness)questions and answers;

Trevor: It's been 9 months since the election, and you still don't know how many people are in and out of this county. You only guess, is that right?

Harjeet: Yes, at the moment, yes, according to DMV records

Trevor: Well, the current 752 clock is a guess, right?

Harjeet: Yes

Trevor: Today, nine months later, as you sit here, can you tell me how many of the 752 are just spelling mistakes?

Harjeet: No, I did not do this analysis

Trevor: If you send a wrong driver's license number to the list sent to the DMV, then the name that comes back to you may not be Sikh, is that correct?

Harjeet: That's right

Trevor: You don't know the 752 in which category it all fits, right?

Harjeet: Yes, I have said it before

Bhai HP Singh’s Testimony:

Trevor. Okay. So what we've done here is, as far as the mismatcheds were concerned, we accounted for everything except for four. And then even one of those was accounted for. 

HP Singh: Yes.

Trevor: That left you with these bottom four. And these four you just don't know? 

HP Singh: Out of these four, out of the four, there was one I think -- Satwant Dhaliwal -- is an older 83-years-old lady. She lives with her son and husband in Bay Area. And her son and husband gave us in writing that they have been coming to the temple for last 25 years.

Trevor: So that leaves us with three remaining on here. I want to move on to the next category. 

HP Singh: Okay.

We could not find the following three but we are sure they must be living in the area on the day of election (see last report date in DMV)

ਇਸਤੋਂ ਬਾਅਦ ਭਾਈ ਐਚ ਪੀ ਸਿੰਘ ਨੂੰ ਸਿੱਖ ਪੰਚਾਇਤ ਵੱਲੋਂ ਆਪਣਾ ਵਿਸ਼ਲੇਸ਼ਣ ਪੇਸ਼ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਡੀ ਐਮਵੀ ਦੇ ਰਿਕਾਰਡ ਤੋਂ ਬਾਹਰਲੇ ਐਡਰੈਸ , ਨਾਮ ਨਾਂ ਮਿਲਨੇ, ਕਿਵੇਂ ਗੋਰੇ ਵੋਟਾਂ ਪਾ ਗਏ ਦਾ ਡੈਟਾ ਪੇਸ਼ ਕੀਤਾ। ਜਿਸਦੇ ਅੰਤ ਵਿੱਚ ਸਿਰਫ ਹੇਠਲੀਆਂ ਤਿੰਨ ਵੋਟਾਂ ਅਜਿਹੀਆਂ ਨਿਕਲੀਆਂ ਜਿਹਨਾਂ ਨੂੰ ਅਸੀਂ ਲੱਭ ਨਹੀ ਸਕੇ।

Dr Lic #

First Name

Last name

Address

City

Date Last reported

D8519846

LASHKAR

SINGH

1192 ANNAMARIE WY

TRACY

7/29/19

B6124948

AMARJIT

SINGH

2800 N TRACY BLVD APT 121

TRACY

9/6/18

B5033473

KULDIP

KAUR

11283 BEECHNUT ST

VENTURA

3/29/16