ਲੋੜ ਤੋਂ ਜ਼ਿਆਦਾ ਸੋਚਣ ਦੀ ਸਮੱਸਿਆ ਤੇ ਇਸਦਾ ਹੱਲ

ਲੋੜ ਤੋਂ ਜ਼ਿਆਦਾ ਸੋਚਣ ਦੀ ਸਮੱਸਿਆ ਤੇ ਇਸਦਾ ਹੱਲ

ਸਾਡਾ ਦਿਮਾਗ ਸਮੱਸਿਆਵਾਂ ਨੂੰ ਹੱਲ ਕਰਨ ਦੀ ਮਸ਼ੀਨ ਹੈ

ਸੋਚਣਾ ਕੋਈ ਸਮੱਸਿਆ ਨਹੀਂ ਬਲਕਿ ਮਨੁੱਖ ਪਸ਼ੂਆਂ ਨਾਲੋਂ ਵੱਖ ਹੀ ਇਸ ਕਰਕੇ ਹੈ ਕਿ ਓਹ੍ਹ ਸੋਚਦਾ ਹੈ ਪਰ ਲੋੜ ਤੋਂ ਜ਼ਿਆਦਾ ਸੋਚਣਾ ਇੱਕ ਗੰਭੀਰ ਬਿਮਾਰੀ ਹੈ ਤੇ ਜ਼ਿੰਦਗੀ ਚ ਖੁਸ਼ ਰਹਿਣ ਲਈ ਇਸਦਾ ਜਲਦੀ ਇਲਾਜ ਕਰ ਲੈਣਾ ਚਾਹੀਦਾ , ਮੈਂ ਖੁਦ ਇਸ ਬਿਮਾਰੀ ਦਾ ਮਰੀਜ਼ ਰਿਹਾਂ , ਹੁਣ ਬਹੁਤ ਹੱਦ ਤੱਕ ਠੀਕ ਹਾਲਤ ਚ ਹਾਂ। ਲੋੜ ਤੋਂ ਜ਼ਿਆਦਾ ਸੋਚਣ ਵਾਲਾ ਮਨੁੱਖ ਵਰਤਮਾਨ ਚ ਨਹੀਂ ਜਿਉਂਦਾ ਤੇ ਹਮੇਸ਼ਾ ਆਪਣੇ ਬੀਤੇ ਹੋਏ ਤੇ ਆਉਣ ਵਾਲੇ ਕਲ ਬਾਰੇ ਹੀ ਸੋਚਦਾ ਰਹਿੰਦਾ। ਦੋਸਤੋ ਮਨੁੱਖ ਦੇ 100 ਚੋਂ 90 ਡਰ ਬਿੱਲਕੁਲ ਨਿਰ ਅਧਾਰ  ਹੁੰਦੇ ਹਨ ਜੋ ਜ਼ਿੰਦਗੀ ਚ ਕਦੇ ਵੀ  ਸਾਡੇ ਨਾਲ ਨਹੀਂ ਵਾਪਰਦੇ ਪਰ ਉਹਨਾਂ ਨੂੰ ਸੋਚ ਸੋਚ ਕੇ ਅਸੀਂ ਆਪਣੇ 10 ਡਰਾਂ ਦਾ ਸਾਹਮਣਾ ਵੀ ਨਹੀਂ ਕਰ ਪਾਉਂਦੇ ਤੇ ਸਿੱਟਾ ਇਹ ਹੁੰਦਾ ਕਿ ਮਨੁੱਖ ਖੁਸ਼ੀ ਜਾਂ ਉਤਸ਼ਾਹ ਤੋਂ ਬਹੁਤ ਦੂਰ ਚਲੇ ਜਾਂਦੇ ਆ ਤੇ ਜ਼ਿੰਦਗੀ ਜਿਉਣੀ ਛੱਡ ਕੇ ਲੰਘਾਉਣ ਲੱਗ ਜਾਂਦੇ ਹਨ। 

ਮੈਨੂੰ ਪਤਾ ਵੀ ਕਿਸੇ ਮਾਨਸਿਕ ਸਮੱਸਿਆ ਚ ਉਲਝੇ ਹੋਏ ਇਨਸਾਨ ਨੂੰ ਏਹ੍ਹ ਕਹਿਣਾ ਕੇ "ਜ਼ਿੰਦਗੀ ਇਕ ਵਾਰ ਮਿਲਦੀ ਆ , ਜ਼ਿਆਦਾ ਸੋਚਿਆ ਨਾ ਕਰ ਤੇ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂ" ਬਿਲਕੁੱਲ ਵੀ ਕਿਸੇ ਕੰਮ ਆਉਣ ਵਾਲੀ ਸਲਾਹ ਨਹੀਂ ਹੈ ਕਿਓਂਕਿ ਏਹ੍ਹ ਗੱਲ ਹਰੇਕ ਨੂੰ ਪਤਾ ਹੁੰਦੀ ਹੈ ਪਰ ਜ਼ਿੰਦਗੀ ਚ ਲਾਗੂ ਨੀ ਕਰ ਪਾਉਂਦੇ , ਅਸਲ ਸਮੱਸਿਆ ਏਹ੍ਹ ਹੈ। ਇਸ ਸੰਬੰਧ ਚ ਮੇਰੇ ਵੱਲੋਂ  ਪਹਿਲੀ  ਸਲਾਹ ਤਾਂ ਇਹ ਕਿ ਆਪਣੀ ਰੁਚੀ ਮੁਤਾਬਕ ਆਪਣਾ ਪੇਸ਼ਾ ਚੁਣੋ ਜਾਂ ਆਪਣੇ ਪੇਸ਼ੇ ਨੂੰ ਆਪਣੀ ਰੁਚੀ ਬਣਾ ਲਓ, ਕੋਈ ਕੀ ਸੋਚਦਾ ਇਸ ਬਾਰੇ ਕੁਝ ਵੀ ਨਾ ਸੋਚੋ, ਜੇ ਕੁਝ ਆਰਥਕ ਨੁਕਸਾਨ ਵੀ ਹੁੰਦਾ ਤਾਂ ਝੱਲ ਲਵੋ , ਵਰਤਮਾਨ ਚ ਰਹਿਣ ਦੀ ਪ੍ਰੈਕਟਿਸ ਕਰੋ ਜਦੋਂ ਤੱਕ ਏਹ੍ਹ ਆਦਤ ਨਾ ਬਣ ਜਾਵੇ ।  ਡਾਕਟਰੀ ਵਿਗਿਆਨ ਸਾਨੂੰ ਦੱਸਦਾ ਹੈ ਕਿ ਸਾਡਾ ਦਿਮਾਗ ਸਮੱਸਿਆਵਾਂ ਨੂੰ ਹੱਲ ਕਰਨ ਦੀ ਮਸ਼ੀਨ ਹੈ ਤੇ ਜਿਨ੍ਹਾਂ ਚਿਰ ਦਿਮਾਗ  ਕਿਸੇ ਸਮੱਸਿਆ ਦਾ ਹੱਲ ਨਾ ਕਰੇ ਉਹਨਾਂ ਚਿਰ ਏਹ੍ਹ ਆਪਣੇ ਕੰਮ ਤੇ ਲੱਗਿਆ ਰਹਿੰਦਾ, ਸਾਨੂੰ ਲਗਦਾ ਅਸੀਂ ਆਹ ਭੁਲਾ ਦਿੱਤਾ, ਅਸੀਂ ਓਹ੍ਹ ਭੁਲਾ ਦਿੱਤਾ ਪਰ ਸਾਡਾ ਦਿਮਾਗ ਉਹਨਾਂ ਚਿਰ ਕਿਸੇ ਗੱਲ ਨੂੰ ਨਹੀਂ ਭੁਲਾਉਂਦਾ ਜਿਨ੍ਹਾਂ ਚਿਰ ਉਸਨੂੰ ਕੋਈ ਠੋਸ ਕਾਰਨ ਨਾ ਮਿਲੇ ਕਿਸੇ ਗੱਲ ਨੂੰ ਭੁਲਾਉਣ ਲਈ, ਇਸੇ ਲਈ ਮੇਰੀ ਦੂਸਰੀ ਤੇ ਮਹੱਤਵਪੂਰਨ ਮਹੱਤਵਪੂਰਨ ਸਲਾਹ ਕਿ ਬੀਤੇ ਚ ਆਪਣੇ ਵੱਲੋਂ ਹੋਈਆਂ ਗ਼ਲਤੀਆਂ ਲਈ ਖ਼ੁਦ ਨੂੰ ਮਾਫ ਕਰ ਦਿਓ ਤੇ ਕਿਸੇ ਹੋਰ ਦੀ ਗਲਤੀ ਕਾਰਨ ਤੁਹਾਨੂੰ ਮਿਲੀਆਂ ਤਕਲੀਫ਼ਾਂ ਕਾਰਨ ਉਸ ਪ੍ਰਤੀ ਨਕਾਰਾਤਮਕ ਸੋਚ ਛੱਡ ਕੇ ਉਸਨੂੰ ਵੀ ਮਾਫ਼ ਕਰ ਦਿਓ ਫੇਰ ਮਹਿਸੂਸ ਹੁੰਦਾ ਇੱਕ ਆਨੰਦ , ਕਸਰਤ ਤੇ ਯੋਗਾ ਕਰਨ ਨਾਲ ਵੀ ਕਾਫ਼ੀ ਮਾਨਸਿਕ ਸਮੱਸਿਆਵਾਂ ਠੀਕ ਹੁੰਦੀਆਂ।  ਪਰ ਇਹ ਗੱਲਾਂ ਇੱਕ ਵਾਰ ਪੜ ਕੇ ਹੀ ਲਾਗੂ ਨਹੀਂ ਹੋ ਜਾਂਦੀਆਂ ਇਸ ਲਈ ਸਾਨੂੰ ਲਗਾਤਾਰ ਪ੍ਰੈਕਟਿਸ ਕਰਨੀ ਚਾਹੀਦੀ ਹੈ। 

 

ਰਾਜਿੰਦਰ ਸਿਵੀਆਂ