ਨਸ਼ੇ ਦਾ ਕਹਿਰ ਜਾਰੀ; ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਨਾਲ ਮੌਤ

ਨਸ਼ੇ ਦਾ ਕਹਿਰ ਜਾਰੀ; ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਨਾਲ ਮੌਤ

ਮਾਛੀਵਾੜਾ ਸਾਹਿਬ: ਪੰਜਾਬ ਵਿੱਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਇਸ ਵਾਰ ਨਸ਼ੇ ਨਾਲ ਮਰਨ ਵਾਲਾ ਨੌਜਵਾਨ ਮਾਛੀਵਾੜਾ ਸਾਹਿਬ ਨਜ਼ਦੀਕ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਨੇੜਲੇ ਪਿੰਡ ਬੂਥਗੜ੍ਹ ਸਸਰਾਲੀ ਨਾਲ ਸਬੰਧਿਤ ਹੈ। ਪਿੰਡ ਚੌਂਤਾ ਨੂੰ ਇਲਾਕੇ ਵਿੱਚ ਨਸ਼ੇ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। 


ਲਾਸ਼ ਕੋਲ ਵਿਰਲਾਪ ਕਰਦੀ ਹੋਈ ਭੈਣ

ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਸ਼ੇਰੇ ਵਜੋਂ ਹੋਈ ਹੈ। ਸ਼ੇਰਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਵਿਆਹਾਂ ਵਿੱਚ ਡੀ.ਜੇ ਲਗਾਉਣ ਦਾ ਕੰਮ ਕਰਦਾ ਸੀ। ਸ਼ੇਰੇ ਦੇ ਨਸ਼ੇ ਕਰਨ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਸੀ। 

ਬੁੱਧਵਾਰ ਸਵੇਰੇ 8 ਵਜੇ ਉਹ ਘਰੋਂ ਕੁੱਝ ਖਾਧੇ-ਪੀਤੇ ਬਿਨਾਂ ਹੀ ਮੋਟਰਸਾਈਕਲ 'ਤੇ ਚੌਂਤੇ ਵੱਲ ਗਿਆ ਤੇ ਉੱਥੇ ਜਾ ਕੇ ਉਸਨੇ ਨਸ਼ਾ ਕੀਤਾ। ਨਸ਼ਾ ਕਰਨ ਉਪਰੰਤ ਕੁੱਝ ਦੇਰ ਬਾਅਦ ਉਸ ਨੂੰ ਘਬਰਾਹਟ ਹੋਈ ਤਾਂ ਉਹ ਨਜ਼ਦੀਕ ਪੈਟਰੋਲ ਪੰਪ 'ਤੇ ਪਾਣੀ ਪੀਣ ਲੱਗਾ ਡਿੱਗ ਪਿਆ, ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।

ਪ੍ਰਤੱਖਦਰਸ਼ੀਆਂ ਮੁਤਾਬਿਕ ਸ਼ੇਰੇ ਦੀਆਂ ਬਾਹਾਂ 'ਤੇ ਟੀਕੇ ਦੇ ਨਿਸ਼ਾਨ ਵੀ ਸਨ। ਸ਼ੇਰੇ ਦੀ ਮੌਤ ਦੀ ਖਬਰ ਨਾਲ ਪਰਿਵਾਰ ਆਪਣੇ ਪੈਰੋਂ ਉੱਖੜ ਗਿਆ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ