ਹਰਵਿੰਦਰ ਸਰਨਾ ਦੀ ਕਾਲਕਾ ਨੂੰ ਨਸੀਹਤ, ਕੁਫਰ ਤੋਲਣ ਨਾਲੋਂ ਸਾਡੇ ਨਾਲ਼ ਗੁਰੂ ਸਨਮੁੱਖ ਕਰੋ ਅਰਦਾਸਾ

ਹਰਵਿੰਦਰ ਸਰਨਾ ਦੀ ਕਾਲਕਾ ਨੂੰ ਨਸੀਹਤ, ਕੁਫਰ ਤੋਲਣ ਨਾਲੋਂ ਸਾਡੇ ਨਾਲ਼ ਗੁਰੂ ਸਨਮੁੱਖ ਕਰੋ ਅਰਦਾਸਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 8 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸਕੱਤਰ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਨਸੀਹਤ ਦੇਂਦਿਆਂ ਕਿਹਾ ਕਿ ਤੁਸੀਂ ਦੋ ਤਿੰਨ ਦਿਨ ਪਹਿਲਾਂ ਕੀਤੀ ਪ੍ਰੈਸ ਮਿਲਣੀ ਵਿਚ ਕੁਫਰ ਤੋਲਦਿਆਂ ਜੋ ਇਲਜਾਮ ਲਗਾਏ ਹਨ ਓਹ ਬਹੁਤ ਨਿੰਦਣਯੋਗ ਹੈ ਜ਼ੇਕਰ ਤੁਸੀਂ ਸਚੇ ਹੋ ਤਾਂ ਤੁਸੀਂ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠ ਕੇ ਅਰਦਾਸ ਕਰਣ ਦਾ ਹੀਲਾ ਕਰੋ । ਉਨ੍ਹਾਂ ਕਿਹਾ ਤੁਸੀਂ ਸਾਡੇ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਜਾ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗਲੇ ਅੰਦਰ ਪੱਲਾ ਪਾ ਕੇ ਅਰਦਾਸ ਕਰੀਏ ਕਿ ਅਸੀਂ ਜਾ ਤੁਸੀਂ ਜਿਸਨੇ ਵੀਂ ਗੁਰੂ ਘਰ ਨਾਲ ਧ੍ਰੋਹ ਕਮਾਇਆ, ਗੁਰੂ ਘਰ ਦੇ ਜਾ ਸੰਗਤਾਂ ਦੇ ਪੈਸੇ ਖਾਧੇ, ਕਿਸੇ ਸੰਸਥਾ ਜਾਂ ਸੰਗਤਾਂ ਨੂੰ ਧੋਖਾ ਦਿੱਤਾ, ਕਮੇਟੀ ਅੱਧੀਨ ਚਲਦੇ ਸਕੂਲਾਂ, ਅਸਪਤਾਲਾਂ ਨੂੰ ਬਰਬਾਦੀ ਦੇ ਕੰਡੇ ਪਹੁੰਚਾਇਆ, ਕਮੇਟੀ ਦਾ ਵੱਡਾ ਨੁਕਸਾਨ ਕੀਤਾ ਹੋਵੈ ਅਸੀਂ ਗੁਰੂ ਸਾਹਿਬ ਦੇ ਫੁਰਮਾਨ ਮੁਤਾਬਿਕ ਅਰਦਾਸ ਕਰੀਏ ਕਿ "ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥" ਸਾਨੂੰ ਗੁਰੂ ਸਾਹਿਬ ਆਪ ਸਜ਼ਾ ਦੇਣ । ਉਨ੍ਹਾਂ ਦਸਿਆ ਕਿ ਅਜ ਖੇਰੂ ਖੇਰੂ ਹੋਈ ਪੰਥਕ ਏਕਤਾ ਨੂੰ ਇੱਕੋ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ ਪੰਥ ਦੋਖੀਆਂ ਦੀਆਂ ਕੋਮ ਵਿਰੋਧੀ ਸਾਜ਼ਿਸ਼ਾ ਨੂੰ ਮੂੰਹਤੋੜ ਜੁਆਬ ਦੇਣ ਤਹਿਤ ਅਸੀਂ ਬਾਦਲ ਦਲ ਨਾਲ ਹੱਥ ਮਿਲਾ ਰਹੇ ਹਾਂ, ਜਿਸਦੀ ਰਸਮੀ ਕਾਰਵਾਈ ਕਲ ਦੁਪਹਿਰ 3 ਵਜੇ ਸਾਡੇ ਗ੍ਰਿਹ ਵਿਖੇ ਹੋਵੇਗੀ ।