ਦਿੱਲੀ ਹਿੰਸਾ: ਮਸਜਿਦ 'ਚ ਲਾਈ ਅੱਗ; ਇਸਲਾਮੀ ਨਿਸ਼ਾਨ ਤੋੜ ਕੇ ਝੁਲਾਇਆ ਹਿੰਦੂ ਨਿਸ਼ਾਨ ਤੇ ਤਿਰੰਗਾ

ਦਿੱਲੀ ਹਿੰਸਾ: ਮਸਜਿਦ 'ਚ ਲਾਈ ਅੱਗ; ਇਸਲਾਮੀ ਨਿਸ਼ਾਨ ਤੋੜ ਕੇ ਝੁਲਾਇਆ ਹਿੰਦੂ ਨਿਸ਼ਾਨ ਤੇ ਤਿਰੰਗਾ

ਨਵੀਂ ਦਿੱਲੀ: ਦਿੱਲੀ ਵਿਚ ਹਿੰਦੂ ਭੀੜਾਂ ਵੱਲੋਂ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ। ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਸਜਿਦ 'ਤੇ ਹਿੰਦੂ ਭੀੜ ਵੱਲੋਂ "ਜੈ ਸ੍ਰੀ ਰਾਮ" ਅਤੇ "ਹਿੰਦੂਆਂ ਕਾ ਹਿੰਦੋਸਤਾਨ" ਨਾਅਰੇ ਲਾਉਂਦੇ ਹੋਏ ਹਮਲਾ ਕੀਤਾ ਗਿਆ। ਭੀੜ ਨੇ ਮਸਜਿਦ ਨੂੰ ਅੱਗ ਲਾ ਦਿੱਤੀ ਅਤੇ ਮਸਜਿਦ ਦੇ ਮੀਨਾਰ 'ਤੇ ਲੱਗੇ ਇਸਲਾਮੀ ਨਿਸ਼ਾਨ ਨੂੰ ਤੋੜ ਦਿੱਤਾ। ਇਸ ਮੀਨਾਰ 'ਤੇ ਹਿੰਦੀ ਝੰਡਾ ਅਤੇ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।

ਇਸ ਦੌਰਾਨ ਹਿੰਦੂ ਭੀੜ ਵੱਲੋਂ ਵੱਖ-ਵੱਖ ਇਲਾਕਿਆਂ 'ਚ ਸਥਿਤ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਅੱਗ ਲਾਉਣ ਅਤੇ ਦੁਕਾਨਾਂ ਦਾ ਸਮਾਨ ਲੁੱਟਣ ਦੀਆਂ ਖਬਰਾਂ ਆ ਰਹੀਆਂ ਹਨ। ਪ੍ਰਤੱਖ ਦਰਸ਼ੀਆਂ ਮੁਤਾਬਕ ਇਹਨਾਂ ਘਟਨਾਵਾਂ ਵਾਲੀ ਕਿਸੇ ਵੀ ਥਾਂ 'ਤੇ ਪੁਲਸ ਨਹੀਂ ਸੀ। 

ਸਥਾਨਕ ਲੋਕਾਂ ਦੇ ਹਵਾਲੇ ਨਾਲ 'ਦਾ ਵਾਇਰ' ਨੇ ਰਿਪੋਰਟ ਛਾਪੀ ਹੈ ਕਿ ਪੁਲਸ ਨੇ ਸਥਾਨਕ ਮੁਸਲਮਾਨਾਂ ਨੂੰ ਪਹਿਲਾਂ ਹੀ ਇੱਥੋਂ ਕੱਢ ਦਿੱਤਾ ਸੀ। 

ਹੁਣ ਤਕ 10 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਹੈ ਤੇ ਮੁਸਲਮਾਨਾਂ ਨੂੰ ਥਾਂ-ਪਰ-ਥਾਂ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਆ ਰਹੀਆਂ ਹਨ।