ਦਿੱਲੀ ਹਿੰਸਾ: 1 ਪੁਲਸੀਏ ਦੀ ਮੌਤ, ਧਾਰਾ 144 ਲਾਗੂ

ਦਿੱਲੀ ਹਿੰਸਾ: 1 ਪੁਲਸੀਏ ਦੀ ਮੌਤ, ਧਾਰਾ 144 ਲਾਗੂ

ਨਵੀਂ ਦਿੱਲੀ: ਦਿੱਲੀ ਵਿਚ ਸੀਏੲ ਸਮਰਥਕਾਂ ਅਤੇ ਵਿਰੋਧੀਆਂ ਦਰਮਿਆਨ ਹੋ ਰਹੀ ਹਿੰਸਾ 'ਚ ਇਕ ਦਿੱਲੀ ਪੁਲਸ ਦੇ ਸਿਪਾਹੀ ਦੀ ਮੌਤ ਹੋ ਗਈ ਹੈ ਜਦਕਿ ਡੀਸੀਪੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦਿੱਲੀ ਦੇ ਉੱਤਰ ਪੂਰਬੀ ਇਲਾਕੇ 'ਚ ਇਸ ਹਿੰਸਾ ਦੇ ਚਲਦਿਆਂ ਧਾਰਾ 144 ਲਗਾ ਦਿੱਤੀ ਗਈ ਹੈ। ਹਿੰਸਾ ਦੌਰਾਨ ਕਈ ਗੱਡੀਆਂ ਨੂੰ ਅੱਗ ਲਗਣ ਦੀ ਵੀ ਖਬਰ ਹੈ। 

ਦਿੱਲੀ ਮੈਟਰੋ ਨੇ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰ, ਜੋਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਲੈਫਟਿਨੈਂਟ ਗਵਰਨਰ ਅਨਿਲ ਬੈਜਲ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।