ਨਵੀਂ ਦਿੱਲੀ ਦੇ ਹਵਾਈ ਅੱਡੇ ਦਾ ਨਾਂ ਬਦਲ ਕੇ 'ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ' ਕੀਤਾ ਜਾਵੇਗਾ?

ਨਵੀਂ ਦਿੱਲੀ ਦੇ ਹਵਾਈ ਅੱਡੇ ਦਾ ਨਾਂ ਬਦਲ ਕੇ 'ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ' ਕੀਤਾ ਜਾਵੇਗਾ?

ਹੂਸਟਨ (ਟੈਕਸਸ)/ਦਲਜੀਤ ਸਿੰਘ ਸਰਾਂ :
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ ਰੱਖਣ ਲਈ ਮੈਦਾਨ ਲਗਭਗ ਤਿਆਰ ਜਾਪਦਾ ਹੈ। ਇਸ ਸਬੰਧੀ ਰਸਮੀ ਐਲਾਨ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਾਦਲਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਵੱਡੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
ਮੋਦੀ ਸਰਕਾਰ ਇਸ 'ਇੱਕ ਤੀਰ ਦੋ ਸ਼ਿਕਾਰ' ਵਾਲੇ ਕਦਮ ਨਾਲ ਸਿੱਖਾਂ ਨੂੰ ਵੀ ਖੁਸ਼ ਕਰਨ ਤੇ ਕਾਂਗਰਸ ਮੁਕਤ ਭਾਰਤ ਦੇ ਮਿਸ਼ਨ ਦੀ ਪੂਰਤੀ ਲਈ ਨਹਿਰੂ ਖ਼ਾਨਦਾਨ ਦੀਆਂ ਨਿਸ਼ਾਨੀਆ ਮੇਟਣ ਦੀ ਮੁਹਿੰਮ ਸਬੰਧੀ  ਇੱਕ ਹੋਰ ਅਹਿਮ ਤੇ ਸਫਲ ਕਦਮ ਪੁੱਟਣ 'ਚ ਕਾਮਯਾਬੀ ਹਾਸਲ ਕਰ ਲਵੇਗੀ।
ਅਮਰੀਕਾ ਦੇ ਟੈਕਸਸ ਸੂਬੇ ਦੇ ਹੂਸਟਨ ਸ਼ਹਿਰ ਵਿੱਚ “ਹੌਊਡੀ-ਮੌਡੀ” ਸਿਆਸੀ ਸ਼ੋਅ ਦੌਰਾਨ ਮੋਦੀ ਨੂੰ ਮਿਲੇ ਦਰਬਾਰੀਏ ਅਮਰੀਕੀ ਸਿੱਖ ਵਫ਼ਦ ਦੇ ਮੰਗ-ਪੱਤਰ ਵਿੱਚ ਇਸ ਸਬੰਧੀ ਮੰਗ ਅਗਾÀੂਂ ਸਹਿਮਤੀ ਨਾਲ ਸ਼ਾਮਲ ਕੀਤੀ ਦੱਸੀ ਜਾਂਦੀ ਹੈ।
ਮੋਦੀ ਵੱਲੋਂ ਸਿੱਖ ਵਫ਼ਦ ਦੀ ਮਿਲਣੀ ਬਾਅਦ ਟਪਿੱਟਰੀ ਪ੍ਰਤਿਕਰਮ ਵਿੱਚ ਸਿੱਖਾਂ ਲਈ ਵੱਡੀ ਖ਼ੁਸ਼ੀ ਵਾਲੀ ਖ਼ਬਰ ਦਾ ਮਤਲਬ ਅਸਲ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਣ ਦਾ ਸਪੱਸ਼ਟ ਸੰਕੇਤ ਹੈ।
ਰਾਜਸੀ ਵਿਸ਼ਲੇਸ਼ਕਾਂ ਦੀ ਮੱਤ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਇਸ 'ਸਿਆਸੀ ਸ਼ਤਰੰਜ' ਸਬੰਧੀ ਸਿੱਖ ਭਾਈਚਾਰੇ ਵਲੋਂ ਵੱਖ ਵੱਖ ਪੱਖਾਂ ਤੋਂ ਵੇਖਣਾ, ਸਿੱਖਣਾ ਤੇ ਸਮਝਣਾ ਜਾਵੇਗਾ।
ਸਿੱਖਾਂ ਦੇ ਵੱਡੇ ਹਿੱਸੇ ਦਾ ਕਹਿਣਾ ਹੈ ਕਿ ਪੈਗ਼ੰਬਰਾਂ ਦੇ ਪੈਗੰਬਰ ਬਾਬਾ ਨਾਨਕ ਦੇ ਨਾਂ ਕੋਈ ਹਵਾਈ ਅੱਡਾ ਕਰ ਦੇਣ ਨਾਲ਼ੋਂ ਉਨ੍ਹਾਂ ਦੇ 'ਮਾਨਵ ਕੀ ਜਾਤ, ਸਬੈ ਏਕਾ ਪਹਿਚਾਨਬੋ' ਉੱਤੇ ਪਹਿਰਾ ਦੇਣ ਦੀ ਅੱਜ ਦੇ 'ਨਫ਼ਰਤਾਂ ਭਰੇ ਸਮਿਆਂ' ਵਿਚ ਵੱਧ ਲੋੜ ਹੈ।
ਵੈਸੇ ਬਹੁਤ ਸਾਰੇ ਸਿੱਖ ਹੁਣ ਵੀ ਉਵੇਂ ਹੀ ਖੁਸ਼ ਹੋਣਗੇ ਜਿਵੇਂ ਪਿੱਛੇ ਜਿਹੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ 'ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਸਥਾਨ' ਸਬੰਧੀ ਇੱਕ ਰਿਪੋਰਟ ਤੋਂ ਬਹੁਤੇ ਸਿੱਖ ਖੁਸ਼ੀਆਂ ਮਨਾਉਣ ਤੇ ਰਿਪੋਰਟ ਕਰਨ ਵਾਲ਼ਿਆਂ ਦਾ ਸ਼ੁਕਰਾਨਾ ਕਰਨ ਲੱਗ ਗਏ। ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਰੂਆਨੀਅਤ ਦੇ ਸੋਮੇ ਦਰਬਾਰ ਸਾਹਿਬ ਦੀ ਹਸਤੀ ਦੇ ਮੁਕਾਬਲੇ ਅਜਿਹੀਆਂ ਰਿਪੋਰਟਾਂ/ਟਿੱਪਣੀਆਂ ਕੋਈ ਮਾਅਨਾ ਨਹੀਂ ਰੱਖਦੀਆਂ।