ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ:  ਅਦਾਲਤ ਨੇ 26 ਜਨਵਰੀ ਦੇ  ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ । ਅਦਾਲਤ ਨੇ ਨੋਟ ਕੀਤਾ ਕਿ ਉਸ ਕੋਲ ਪਹਿਲਾਂ ਹੀ 14 ਦਿਨਾਂ ਤੋਂ ਪੁਲਿਸ ਹਿਰਾਸਤ ਵਿਚ ਪੁੱਛਗਿੱਛ ਕੀਤੀ ਗਈ ਹੈ ਅਤੇ ਤਕਰੀਬਨ 70 ਦਿਨਾਂ ਲਈ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਜਦੋਂ ਉਸ ਨੂੰ ਪਹਿਲੇ ਕੇਸ ਵਿਚ ਇਸੇ ਤਰ੍ਹਾਂ ਦੇ ਤੱਥਾਂ ਤੇ ਏਐੱਸਜੇ ਦੁਆਰਾ ਨਿਯਮਤ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ ਤਿੰਨ ਮਹੀਨੇ ਤੋਂ ਪੁਲਿਸ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦੀ ਇਕ ਕੇਸ ਵਿੱਚ ਪਹਿਲਾਂ ਜ਼ਮਾਨਤ ਹੋਈ ਸੀ ਅਤੇ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ ਉਸ ਦਿਨ ਉਸ ਉੱਪਰ ਇਕ ਹੋਰ ਦਰਜ਼ ਕੀਤੇ ਗਏ ਕੇਸ ਵਿੱਚ ਪੁਲਿਸ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ ਅਤੇ ਅੱਜ ਦੀਪ ਸਿੱਧੂ ਦੀ ਦੂਸਰੇ ਪਾਏ ਕੇਸ ਵਿੱਚ ਵੀ ਜ਼ਮਾਨਤ ਹੋ ਗਈ ਹੈ।