ਕਿ ਢਾਈ ਮਹੀਨੇ ਬਾਅਦ ਦੀਪ ਸਿੱਧੂ ਨੂੰ ਮਿਲੇਗੀ ਜ਼ਮਾਨਤ?

ਕਿ ਢਾਈ ਮਹੀਨੇ ਬਾਅਦ ਦੀਪ ਸਿੱਧੂ ਨੂੰ ਮਿਲੇਗੀ ਜ਼ਮਾਨਤ?

ਅੰਮ੍ਰਿਤਸਰ ਟਾਈਮਜ ਬਿਉਰੋ

ਚੰਡੀਗੜ੍ਹ : ਕਿਸਾਨੀ ਸੰਘਰਸ਼ ਵਿੱਚ ਨੌਜਵਾਨ ਦਿਲਾਂ ਦੀ ਧੜਕਣ ਮੰਨੇ ਜਾਂਦੇ ਦੀਪ ਸਿੱਧੂ ਦੀ ਜ਼ਮਾਨਤ ਮਨਜ਼ੂਰ ਹੋਵੇ ਗਈ? ਦੱਸਣਯੋਗ ਹੈ ਕਿ  15/04/2021 ਨੂੰ ਦੀਪ ਸਿੱਧੂ ਦਾ ਕੇਸ ਲੜ੍ਹ ਰਹੇ ਵਕੀਲ ਸਾਹਿਬਾਨ ਨਾਲ 09:25AM ਵਜੇ ਗੱਲ ਹੋਈ ਸੀ।10:00AM ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਆਰੰਭ ਹੋ ਜਾਣੀ ਸੀ। ਪਰ ਜ਼ਮਾਨਤ ਸਬੰਧੀ ਫ਼ੈਸਲਾ ਸ਼ਾਮ  4:00 ਵਜੇ ਤੈਅ ਕਰ ਦਿੱਤਾ ਗਿਆ ਸੀ । ਮਿਲੀ ਜਾਣਕਾਰੀ ਦੇ ਮੁਤਾਬਕ ਦੀਪ ਸਿੱਧੂ  ਦੀ ਜ਼ਮਾਨਤ  ਬਾਰੇ ਅੱਜ16/04/2021 ਨੂੰ ਫ਼ੈਸਲਾਂ ਸਪੱਸ਼ਟ ਰੂਪ ਵਿਚ 10:00 ਵਜੇ ਆਵੇਗਾ ਕਿ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ  ਕਿ ਨਹੀਂ। ਜੇ ਦੀਪ ਸਿੱਧੂ ਜ਼ਮਾਨਤ 'ਤੇ ਬਾਹਰ ਆ ਜਾਂਦੇ ਹਨ ਤਾਂ ਪੰਜਾਬ ਦੇ ਨੌਜਵਾਨਾਂ ਵਿਚ ਇਕ ਖੁਸ਼ੀ ਦੀ ਲਹਿਰ ਦੌੜ ਪੈਣੀ ਹੈ , ਤੇ ਇਹ ਖੁਸ਼ੀ ਦੀ ਲਹਿਰ ਹੀ ਹੋਣ ਕਿਸਾਨੀ ਸੰਘਰਸ਼ ਵਿਚ ਇਕ ਹੋਰ ਨਵਾਂ ਜੋਸ਼ ਭਰ ਦੇਵੇਗੀ।