ਭਾਰਤ ਦੀ ਰਿਸ਼ਵਤਖੋਰ ਅਫਸਰਸ਼ਾਹੀ ਦੀਆਂ ਅਮਰੀਕਾ ਤੱਕ ਧੂੰਮਾਂ

ਭਾਰਤ ਦੀ ਰਿਸ਼ਵਤਖੋਰ ਅਫਸਰਸ਼ਾਹੀ ਦੀਆਂ ਅਮਰੀਕਾ ਤੱਕ ਧੂੰਮਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਅਮਰੀਕੀ ਕੰਪਨੀ 'ਤੇ ਭਾਰਤ ਦੇ ਇਕ ਅਫਸਰ ਨੂੰ 10 ਲੱਖ ਰੁਪਏ ਰਿਸ਼ਤਵ ਦੇਣ ਦੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਅਮਰੀਕਨ ਕੰਪਨੀ 'ਤੇ ਦੋਸ਼ ਹੈ ਕਿ ਇਸਨੇ ਭਾਰਤ ਵਿਚ ਆਪਣੇ ਪੀਣ ਵਾਲੇ ਪਦਾਰਥਾਂ ਦੇ ਮੰਡੀਕਰਨ ਅਤੇ ਵੇਚਣ ਲਈ ਲਾਇਸੈਂਸ ਲੈਣ ਵਾਸਤੇ ਇਕ ਭਾਰਤੀ ਅਫਸਰ ਨੂੰ 10 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਕੰਪਨੀ ਨੇ ਮੁਕੱਦਮਾ ਸ਼ੁਰੂ ਹੋਣ ਬਾਅਦ ਕੇਸ ਨੂੰ ਬੰਦ ਕਰਨ ਲਈ 1. 95 ਕਰੋੜ ਡਾਲਰ ਦੇਣ ਲਈ ਸਹਿਮਤੀ ਦਿੱਤੀ ਹੈ। ਸ਼ਿਕਾਗੋ ਸਥਿਤ ਕੰਪਨੀ ਨੇ 2006 ਵਿਚ ਭਾਰਤੀ ਕਾਰੋਬਾਰ ਐਕੁਇਰ ਕੀਤਾ ਸੀ।

ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਬੀਮ ਇੰਡੀਆ ਨੇ ਆਪਣੇ ਕਾਰੋਬਾਰ ਨੂੰ ਕਾਇਮ ਰੱਖਣ ਲਈ ਸਾਲ 2012 ਦੀ ਤੀਜੀ ਤਿਮਾਹੀ ਵਿੱਚ ਰਿਸ਼ਵਤ ਦਿੱਤੀ ਅਤੇ ਗਲਤ ਭੁਗਤਾਨ ਕੀਤੇ। ਨਿਆਂ ਵਿਭਾਗ ਨੇ ਇਲਜ਼ਾਮ ਲਗਾਇਆ ਕਿ ਬੀਮ ਸਨਟੋਰੀ ਇੰਕ. (ਬੀਮ) ਨੇ ਭਾਰਤੀ ਸਰਕਾਰੀ ਅਧਿਕਾਰੀ ਨੂੰ ਉਸ ਦੇ ਕਈ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਵਿੱਚ ਵੇਚਣ ਲਈ ਲਾਇਸੈਂਸ ਲੈਣ ਲਈ ਰਿਸ਼ਵਤ ਦਿੱਤੀ। 

ਸਹਾਇਕ ਅਟਾਰਨੀ ਜਨਰਲ ਬ੍ਰਾਇਨ ਸੀ. ਰੈਬਿਟ ਨੇ ਕਿਹਾ ਕਿ ਬੀਮ ਅਤੇ ਇਸ ਦੀ ਭਾਰਤੀ ਸਹਾਇਕ ਕੰਪਨੀ ਨੇ ਨਾ ਸਿਰਫ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ, ਬਲਕਿ ਉਹ ਰਿਸ਼ਵਤਖੋਰੀ ਨੂੰ ਰੋਕਣ ਲਈ ਅੰਦਰੂਨੀ ਨਿਯੰਤਰਣ ਲਾਗੂ ਕਰਨ ਵਿੱਚ ਅਸਫਲ ਰਹੇ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਹੇਰਾਫੇਰੀ ਕੀਤੀ।