(ਵਾਅਦੇ ਜੋ ਵਫਾ ਨਾ ਹੋਏ) ਕੋਰੋਨਾਵਾਇਰਸ ਕਰਕੇ ਮੁਫਤ ਫੋਨ ਵੰਡਣ 'ਚ ਹੋਵੇਗੀ ਦੇਰੀ: ਕੈਪਟਨ ਅਮਰਿੰਦਰ ਸਿੰਘ

(ਵਾਅਦੇ ਜੋ ਵਫਾ ਨਾ ਹੋਏ) ਕੋਰੋਨਾਵਾਇਰਸ ਕਰਕੇ ਮੁਫਤ ਫੋਨ ਵੰਡਣ 'ਚ ਹੋਵੇਗੀ ਦੇਰੀ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਿਆਂ ਦੀ ਵੱਡੀ ਲੜੀ 'ਚ ਇਕ ਵਾਅਦਾ ਇਹ ਵੀ ਕੀਤਾ ਗਿਆ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਵੰਡੇ ਜਾਣਗੇ। ਸਰਕਾਰ ਬਣੀ ਨੂੰ ਹੁਣ ਤਿੰਨ ਸਾਲ ਹੋ ਚੱਲੇ ਹਨ ਪਰ ਪੰਜਾਬ ਦੇ ਮੁੰਡੇ ਕੁੜੀਆਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨਾਂ ਦੀ ਉਡੀਕ ਖਤਮ ਨਹੀਂ ਹੋ ਰਹੀ। ਪਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦੇਰੀ ਲਈ ਕੋਰੋਨਾਵਾਇਰਸ ਜਿੰਮੇਵਾਰ ਹੈ। 

ਅੱਜ ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਫੋਨ ਵੰਡਣ ਵਿਚ ਦੇਰ ਹੋ ਰਹੀ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਕੋਰੋਨਾਵਾਇਰਸ ਖਤਮ ਹੋਵੇਗਾ, ਫੋਨ ਪੰਜਾਬ ਆ ਜਾਣਗੇ ਅਤੇ ਫੇਰ ਨੌਜਵਾਨਾਂ ਨੂੰ ਵੰਡ ਦਿੱਤੇ ਜਾਣਗੇ।

ਉਹਨਾਂ ਕਿਹਾ ਕਿ ਚੀਨ ਤੋਂ ਫੋਨ ਆਉਣੇ ਹਨ ਤੇ ਚੀਨ ਵਿਚ ਕੋਰੋਨਾਵਾਇਰਸ ਬਹੁਤ ਜਿਆਦਾ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਇਕ ਮਹੀਨਾ, ਦੋ ਮਹੀਨੇ, ਜਾਂ ਚਾਰ ਮਹੀਨੇ, ਜਦੋਂ ਵੀ ਕੋਰੋਨਾਵਾਇਰਸ ਖਤਮ ਹੋਵੇਗਾ, ਫੋਨ ਵੰਡ ਦਿੱਤੇ ਜਾਣਗੇ।