ਕਰੋਨਾ ਦੁਆਈ ਦੀ ਸਪਲਾਈ ਅਮਰੀਕਾ ਦੇ 50 ਰਾਜਾਂ ਨੂੰ ਅੱਜ ਜਾਰੀ

ਮਿਸ਼ੀਗਨ: ਕਰੋਨਾ ਦੀ ਦਵਾਈ ਅਮਰੀਕਾ ਦੀ ਕੰਪਨੀ ਫਾਈਜ਼ਰ ਨੇ ਕੱਢੀ ਹੈ ਅਤੇ ਜਿਸਨੇ ਅੱਜ ਸਵੇਰੇ ਅਮਰੀਕਾ ਦੀਆਂ 50 ਸਟੇਟਾਂ ਵਿੱਚਇਹ ਦਵਾਈ ਭੇਜ ਦਿੱਤੀ ਹੈ। ਇਸਨੂੰ ਫੈਡਰਲ ਐਕਸਪ੍ਰੈਸ ਅਤੇ ਯੂ ਪੀ ਐਸ ਦੇ ਟਰੱਕਾਂ ਵਿੱਚ 636 ਜਗ੍ਹਾ ਭੇਜਿਆ ਜਾ ਰਿਹਾ ਹੈ। 

ਦਵਾਈ ਪਹਿਲੇ ਗੇੜ ਵਿੱਚ ਹਸਪਤਾਲਾਂ ਵਿੱਚ ਕੰਮ ਕਰਨ ਵਾਲ਼ਿਆਂ ਅਤੇ ਮਰਨ ਕਿਨਾਰੇ ਮਰੀਜ਼ਾਂ ਨੂੰ ਮੁਹੱਈਆ ਕੀਤੀ ਜਾਵੇਗੀ। ਇਸ ਤੋਂ ਬਿਨਾਂ ਬਜ਼ੁਰਗਾਂ ਦੀ ਦੇਖ-ਭਾਲ ਲਈ ਬਣੇ ਲੌਂਗ ਕੇਅਰ ਸੈਂਟਰਾਂ ਵਿੱਚ ਵੀ ਘੱਲੀ ਜਾਵੇਗੀ। ਅਮਰੀਕਾ ਵਿੱਚ 40% ਮੌਤਾਂ ਇਹਨਾਂ ਸੈਂਟਰਾਂ ਵਿੱਚ ਹੋਈਆਂ ਹਨ। 

ਇਸਤੋਂ ਅਗਲੇ ਗੇੜ ਵਿੱਚ ਫੌਜ ਅਤੇ ਪੁਲਿਸ ਮੁਲਾਜ਼ਮਾਂ ਲਈ ਵੰਡੀ ਜਾਵੇਗੀ। ਆਮ ਲੋਕਾਂ ਤੱਕ ਪਹੁੰਚਣ ਲਈ ਇੱਕ ਅਨੁਮਾਨ ਅਨੁਸਾਰ ਅਪ੍ਰੈਲ ਮਹੀਨਾ ਹੋ ਜਾਵੇਗਾ ਅਤੇ ਮਈ ਮਹੀਨੇ ਤੱਕ ਆਮ ਜੀਵਨ ਪਹਿਲਾਂ ਵਾਂਗ ਹੋਣ ਦੀ ਉਮੀਦ ਹੈ