ਟਰੰਪ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪ; 12 ਗ੍ਰਿਫ਼ਤਾਰ

ਟਰੰਪ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪ; 12 ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਜਿਉਂ ਜਿਉਂ ਰਾਸ਼ਟਰਪਤੀ ਚੋਣ ਲਈ 3 ਨਵੰਬਰ ਦਾ ਦਿਨ ਨੇੜੇ ਆ ਰਿਹਾ ਹੈ, ਮਾਹੌਲ ਵਿਚ ਤਨਾਅ ਵਧਦਾ ਜਾ ਰਿਹਾ ਹੈ। ਇਸ ਵਾਰ ਦੀ ਚੋਣ ਵਿਚ ਵੋਟਰਾਂ ਵਿਚ ਹੋਈ ਵੰਡ ਕਾਰਨ ਮਾਹੌਲ ਵਿਚ ਕਸ਼ੀਦਗੀ ਵੇਖਣ ਨੂੰ ਮਿਲ ਰਹੀ ਹੈ। ਇਸ ਕਸ਼ੀਦਗੀ ਦੇ ਚਲਦਿਆਂ ਨਿਊਯਾਰਕ ਵਿਚ ਕਾਰਾਂ ਦੇ ਕਾਫ਼ਲੇ ਦੇ ਰੂਪ ਵਿਚ ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪਾਂ ਹੋਣ ਦੀ ਰਿਪੋਰਟ ਹੈ।

ਨਿਊਯਾਰਕ ਸਿਟੀ ਪੁਲਿਸ ਵਿਭਾਗ ਦੀ ਸਪੋਕਸਪਰਸਨ ਡਿਟੈਕਟਿਵ ਮਾਰਟਿਨ ਬਰਾਊਨ ਲੀ ਨੇ ਕਿਹਾ ਹੈ ਕਿ ਕਾਰਾਂ ਦਾ ਕਾਫ਼ਲਾ ਮਿਡਟਾਊਨ ਮੈਨਹਟਨ ਵਿਚ ਜਾ ਰਿਹਾ ਸੀ ਤੇ ਜਦੋਂ ਇਹ ਕਾਫ਼ਲਾ ਟਾਈਮਜ਼ ਸਕੁਏਰ ਪੁੱਜਾ ਤਾਂ ਉਥੇ ਟਰੰਪ ਹਮਾਇਤੀ ਤੇ ਵਿਰੋਧੀ ਆਪਸ ਵਿਚ ਭਿੜ ਗਏ। 

ਲਾਅ ਇਨਫੋਰਸਮੈਂਟ ਦੇ ਇਕ ਅਧਿਕਾਰੀ ਅਨੁਸਾਰ ਟਾਈਮ ਸਕੁਏਰ ਵਿਚ ਟਰੰਪ ਦੇ ਕੁਝ ਹਮਾਇਤੀ ਕਾਰਾਂ ਵਿਚੋਂ ਬਾਹਰ ਨਿਕਲ ਕੇ ਟਰੰਪ ਵਿਰੋਧੀਆਂ ਨਾਲ ਉਲਝ ਗਏ। ਜਿਸ ਤੋਂ ਬਾਅਦ 12 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਉਨਾਂ ਉਪਰ ਹਮਲਾ ਕਰਨਾ, ਆਵਾਜਾਈ ਵਿਚ ਵਿਘਣ ਪਾਉਣ ਤੇ ਗਲਤ ਵਿਵਹਾਰ ਕਰਨ ਵਰਗੇ ਦੋਸ਼ ਲਾਏ ਗਏ ਹਨ।