ਕੌਮਾਂਤਰੀ ਰਿਪੋਰਟ ਦਾ ਖੁਲਾਸਾ; 'ਭਾਰਤ ਨਹੀਂ ਹੈ ਚੰਗਾ ਲੋਕਤੰਤਰ'

ਕੌਮਾਂਤਰੀ ਰਿਪੋਰਟ ਦਾ ਖੁਲਾਸਾ; 'ਭਾਰਤ ਨਹੀਂ ਹੈ ਚੰਗਾ ਲੋਕਤੰਤਰ'

ਨਵੀਂ ਦਿੱਲੀ: ਭਾਰਤ ਵਿਚ ਲੋਕਤੰਤਰਿਕ ਕਦਰਾਂ ਕੀਮਤਾਂ ਪਹਿਲਾਂ ਨਾਲੋਂ ਹੋਰ ਹੇਠਲੇ ਪੱਧਰ 'ਤੇ ਜਾ ਡਿਗੀਆਂ ਹਨ। 'ਦਾ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ' ਵੱਲੋਂ ਸਾਲ 2019 ਲਈ ਵਿਸ਼ਵ ਵਿਚ ਲੋਕਤੰਤਰ ਦੀ ਸਥਿਤੀ ਬਾਰੇ ਜਾਰੀ ਕੀਤੀ ਰਿਪੋਰਟ 'ਚ ਭਾਰਤ ਪਿਛਲੇ ਸਾਲ ਨਾਲੋਂ 10 ਥਾਵਾਂ ਹੇਠ ਖਿਸਕ ਕੇ 51ਵੇਂ ਥਾਂ 'ਤੇ ਪਹੁੰਚ ਗਿਆ ਹੈ। 

ਇਸ ਸੰਸਥਾ ਵੱਲੋਂ ਦੁਨੀਆ ਦੇ 165 ਅਜ਼ਾਦ ਦੇਸ਼ਾਂ ਵਿਚ ਲੋਕਤੰਤਰ ਦੀ ਸਥਿਤੀ ਮੁਤਾਬਕ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਭਾਰਤ ਦੇ ਹੇਠਲੇ ਪੱਧਰ 'ਤੇ ਜਾਣ ਬਾਰੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅੰਦਰ ਨਾਗਰਿਕ ਅਜ਼ਾਦੀ (ਸਿਵਲ ਲਿਬਰਟੀ) ਦੇ ਮਿਆਰ 'ਚ ਹੋਰ ਨਿਘਾਰ ਆਇਆ ਹੈ।

ਇਹ ਰਿਪੋਰਟ ਮੁੱਖ ਤੌਰ 'ਤੇ ਚੋਣ ਕਾਰਵਾਈ ਅਤੇ ਬਹੁਲਵਾਦ, ਸਰਕਾਰ ਦੀ ਕਾਰਜਸ਼ੈਲੀ, ਰਾਜਨੀਤਕ ਹਿੱਸੇਦਾਰੀ, ਰਾਜਨੀਤਕ ਸੱਭਿਆਚਾਰ ਅਤੇ ਸਿਵਲ ਲਿਬਰਟੀ ਨੂੰ ਅਧਾਰ ਬਣਾ ਕੇ ਤਿਆਰ ਕੀਤੀ ਜਾਂਦੀ ਹੈ। 

ਇਸ ਰਿਪੋਰਟ ਦੇ ਮੁਤਾਬਕ ਭਾਰਤ ਨੂੰ ਪੂਰੀ ਤਰ੍ਹਾਂ ਲੋਕਤੰਤਰਿਕ ਦੇਸ਼ ਨਹੀਂ ਕਿਹਾ ਜਾ ਸਕਦਾ। 

ਇਸ ਸੂਚੀ ਵਿਚ ਪਹਿਲਾ ਸਥਾਨ ਨੋਰਵੇਅ, ਦੂਜਾ ਆਈਸਲੈਂਡ ਅਤੇ ਤੀਜਾ ਸਵੀਡਨ ਨੂੰ ਮਿਲਿਆ ਹੈ। ਪਹਿਲੇ ਦਸ ਦੇਸ਼ਾਂ 'ਚ ਨਿਊਜ਼ੀਲੈਂਡ (4), ਫਿਨਲੈਂਡ (5), ਆਇਰਲੈਂਡ (6), ਡੈਨਮਾਰਕ (7), ਕੈਨੇਡਾ (8), ਅਸਟ੍ਰੇਲੀਆ (9) ਅਤੇ ਸਵਿਜ਼ਰਲੈਂਡ (10) ਸ਼ਾਮਲ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।