ਅਨੁਪਮ ਖੇਰ ਤਾਂ ਜੋਕਰ ਹੈ, ਉਸਦੀਆਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ: ਨਸੀਰੁਦੀਨ ਸ਼ਾਹ

ਅਨੁਪਮ ਖੇਰ ਤਾਂ ਜੋਕਰ ਹੈ, ਉਸਦੀਆਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ: ਨਸੀਰੁਦੀਨ ਸ਼ਾਹ

ਨਵੀਂ ਦਿੱਲੀ: ਬਾਲੀਵੁੱਡ ਐਕਟਰ ਨਸੀਰੁਦੀਨ ਸ਼ਾਹ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਐਕਟਰ ਅਨੁਪਮ ਖੇਰ ਬਾਰੇ ਟਿੱਪਣੀ ਕਰਦਿਆਂ ਕਿਹਾ, "ਅਨੁਪਮ ਖੇਰ ਦੀਆਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ। ਉਹ ਜੋਕਰ ਹੈ। ਐਫਟੀਆਈਆਈ ਅਤੇ ਐਨਐਸਡੀ ਵਿਚ ਉਹਨਾਂ ਨਾਲ ਰਹੇ ਕਿਸੇ ਵੀ ਬੰਦੇ ਤੋਂ ਇਸ ਬਾਰੇ ਪੁੱਛਿਆ ਜਾ ਸਕਦਾ ਹੈ। ਇਹ ਉਸਦੇ ਖੂਨ ਵਿਚ ਹੈ ਤੇ ਉਹ ਇਸਨੂੰ ਬਦਲ ਨਹੀਂ ਸਕਦਾ।"

ਜ਼ਿਕਰਯੋਗ ਹੈ ਕਿ ਅਨੁਪਮ ਖੇਰ ਨੇ ਸੀਏਏ ਦਾ ਸਮਰਥਨ ਕਰਦਿਆਂ ਇਸ ਕਾਨੂੰਨ ਦਾ ਵਿਰੋਧ ਕਰਦੇ ਲੋਕਾਂ ਖਿਲਾਫ ਟਿੱਪਣੀਆਂ ਕੀਤੀਆਂ ਸੀ। ਇਸ ਮੌਕੇ ਨਸੀਰੁਦੀਨ ਸ਼ਾਹ ਨੇ ਅਦਾਕਾਰਾ ਦੀਪੀਕਾ ਪਾਦੂਕੋਨ ਵੱਲੋਂ ਜੇਐਨਯੂ ਦੇ ਵਿਦਿਆਰਥੀਆਂ ਦਾ ਸਮਰਥਨ ਕਰਨ ਦੀ ਸ਼ਲਾਘਾ ਕੀਤੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।