ਪੰਜਾਬ ਵਿਚ ਸਿੱਖਾਂ ਨੂੰ ਈਸਾਈ ਬਣਾਉਣ ਦੀ ਮੁਹਿੰਮ  ,ਪੰਜਾਬ ਦੀ ਸ਼ਾਂਤੀ ਨੂੰ ਖਤਰਾ

 ਪੰਜਾਬ ਵਿਚ ਸਿੱਖਾਂ ਨੂੰ ਈਸਾਈ ਬਣਾਉਣ ਦੀ ਮੁਹਿੰਮ  ,ਪੰਜਾਬ ਦੀ ਸ਼ਾਂਤੀ ਨੂੰ ਖਤਰਾ

 ਸ਼੍ਰੋਮਣੀ ਕਮੇਟੀ ਵਾਂਗ ਅਕਾਲ ਤਖਤ ਸਾਹਿਬ ਉਤੇ ਵੀ ਡੇਰਾਵਾਦ ਅਤੇ ਟਕਸਾਲੀ ਵਿਚਾਰਧਾਰਾ

ਪੰਜਾਬ ਅਜਮਾਇਸ਼ੀ ਦੌਰ ਵਿੱਚੋਂ ਲੰਘ ਰਿਹਾ ਹੈ।   ਈਸਾਈ ਮੱਤ ਦਾ ਇੱਕ ਅਜੀਬ ਸੰਸਕਰਣ ਪੰਜਾਬ ਨੂੰ ਪੂਰੀ ਤਰ੍ਹਾਂ ਇੱਕ ਨਵਾਂ ਚਿਹਰਾ, ਨਵੀ ਪਹਿਚਾਣ ਦੇਣ ਲਈ ਤੇਜ਼ੀ ਨਾਲ ਫੈਲ ਰਿਹਾ ਹੈ।ਪੰਜ ਦਰਿਆਵਾਂ ਦੀ ਧਰਤੀ ਨੂੰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਚਰਚ ਮਿਲਣ ਜਾ ਰਿਹਾ ਹੈ। ਇਹ ਜਲੰਧਰ ਵਿਖੇ 2,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸਿੱਖਾਂ ਦੀ ਰਾਜਧਾਨੀ ਅੰਮ੍ਰਿਤਸਰ ਅੱਜ 700 ਚਰਚਾਂ ਦਾ ਘਰ ਹੈ। ਸਿੱਖਾਂ ਦੀ ਮੁੱਢਲੀ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਨੂੰ 2019 ਵਿੱਚ ਨਵੀ ਬਣੀ- ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਟੱਕਰ ਮਿਲ ਗਈ ਹੈ। 

ਸਿੱਖ ਗੁਰੂਆਂ ਦੀ ਧਰਤੀ ਚਰਚਾਂ ਲਈ ਪਨਾਹਗਾਹ ਬਣ ਗਈ ਹੈ - ਪੰਜਾਬ ਦੇ 12,000 ਪਿੰਡਾਂ ਵਿੱਚੋਂ 8,000 ਵਿੱਚ ਘਟੋ-ਘਟ ਇੱਕ ਚਰਚ ਹੈ ਜੋ ਪਿਛਲੇ ਦਸ ਸਾਲਾਂ ਵਿੱਚ ਬਣਾਇਆ ਗਿਆ ਹੈ। ਸਿੱਖ ਸ਼ਬਦਾਵਲੀ ਦੇ ਨਵੇਂ ਆਯਾਮ ਲੱਭ ਲਏ ਗਏ ਹਨ, ਚਰਚ ਦੇ ਇਕੱਠਾਂ ਨੂੰ "ਸਤਿਸੰਗ" ਕਿਹਾ ਜਾਂਦਾ ਹੈ, ਚਰਚ ਨੂੰ "ਗੁਰਦੁਆਰਾ", ਉੱਥੇ ਵਰਤਾਏ ਜਾਣ ਵਾਲੇ ਭੋਜਨ ਨੂੰ "ਲੰਗਰ" ਕਿਹਾ ਜਾਂਦਾ ਹੈ ਅਤੇ ਪ੍ਰਭੂ ਯਿਸੂ ਨੂੰ "ਸਤਿਗੁਰੂ ਯਿਸੂ" ਜਾਂ "ਵਾਹਿਗੁਰੂ ਯਿਸੂ" ਕਹਿ  ਸਤਿਕਾਰਿਆ ਜਾਂਦਾ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਨਵੇ ਕਿਸਮ ਦੇ ਮਿਸ਼ਨਰੀਆਂ ਵਿੱਚੋਂ ਕਿਸੇ ਦਾ ਵੀ ਪੰਜਾਬ ਵਿੱਚ ਪਰੰਪਰਾਗਤ ਕੈਥੋਲਿਕ ਈਸਾਈ ਮੱਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੰਜਾਬ ਵਿੱਚ ਬਸਤੀਵਾਦੀ ਦਿਨਾਂ ਤੋਂ ਕੈਥੋਲਿਕ ਧਰਮ ਮੌਜੂਦ ਹੈ। ਜਲੰਧਰ ਵਿੱਚ ਸੇਂਟ ਮੈਰੀਜ਼ ਕੈਥੇਡ੍ਰਲ, ਜਲੰਧਰ ਦੇ ਰੋਮਨ ਕੈਥੋਲਿਕ ਡਾਇਓਸੀਸ ਦੇ ਬਿਸ਼ਪ ਦੀ ਸੀਟ ਹੈ। ਇਸ ਦਾ ਨਿਰਮਾਣ ਵਾਈਕਰੀਏਟ ਅਪੋਸਟੋਲਿਕ ਰੇਵ.  ਜੌਨ ਮੈਕਡੋਨਲ ਨੇ 1847 ਵਿੱਚ ਕੀਤਾ ਸੀ। ਕਿਸੇ ਨੂੰ ਵੀ ਕੈਥੋਲਿਕ ਧਰਮ ਜਾਂ ਦੁਨੀਆ ਦੇ ਸਭ ਤੋਂ ਵੱਡੇ ਧਰਮ ਦੇ ਕਿਸੇ ਵੀ ਹੋਰ ਸੰਪਰਦਾ ਦੇ ਵਾਧੇ ਨਾਲ ਕੋਈ ਚਿੰਤਾ ਜਾਂ ਰਾਖਵਾਂਕਰਨ ਨਹੀਂ ਹੈ, ਨਾ ਹੀ ਹੋਣਾ ਚਾਹੀਦਾ ਹੈ।

ਪਰ ਪੰਜਾਬ ਵਿੱਚ ਜਿਸ ਨਵੇ ਕਿਸਮ ਦਾ “ਈਸਾਈ ਮੱਤ” ਫੈਲ ਰਿਹਾ ਹੈ, ਉਸ ਦੀ ਵਿਆਖਿਆ ਕਿਸੇ ਮੱਤ ਨਾਲੇ ਵੱਧ “ਫੇਥ ਹੀਲਿੰਗ ਦੀ ਬਿਪਤਾ" ਦੇ ਰੂਪ ਵਿੱਚ ਸਭ ਤੋਂ ਵਧੀਆ ਤਰੀਕੇ ਕੀਤੀ ਗਈ ਹੈ। ਇਹ ਉਹਨਾਂ ਲੋਕਾਂ ਲਈ ਵਪਾਰਕ ਮਾਡਲ ਹੈ ਜੋ ਭਾਵੇ ਜੋ ਮਰਜੀ ਕਰਨ ਪਰ ਉਹ ਇਸਾਈ ਧਰਮ ਦੇ ਪ੍ਰਤੀ ਵਫ਼ਾਦਾਰ ਹਨ ਅਤੇ ਉਸਦੇ ਲੇਬਲ ਹੇਠ ਉਹ ਕੰਮ ਵੀ ਕਰਦੇ ਹਨ। ਪੰਜਾਬ "ਚਮਤਕਾਰਾਂ ਅਤੇ ਵਿਸ਼ਵਾਸ ਆਧਾਰਿਤ ਇਲਾਜ" ਦੇ ਵਪਾਰੀਆ ਲਈ ਨਵਾਂ ਠਿਕਾਣਾ ਬਣ ਚੁਕਾ ਹੈ, ਜਿਥੇ ਲੋਕੀ ਆਪਣੀ ਕਮਾਈ ਅਤੇ ਸਿਹਤ ਦੋੋਨਾਂ ਤੋ ਠਗੇ ਜਾ ਰਹੇ ਹਨ ਅਤੇ ਧੋਖੇ ਨਾਲ ਉਨ੍ਹਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ। ਇਨ੍ਹਾਂ "ਫੇਥ ਹੀਲਰਜ" ਦੀਆਂ ਸਲਾਹਾਂ ਦੇ ਮਗਰ ਲਗਣ ਦੇ ਨਤੀਜੇ ਵਜੋਂ ਲੋਕਾਂ ਨੂੰ ਗੰਭੀਰ ਮੈਡੀਕਲ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾ ਅੰਦਰ, ਖਾਸ ਤੌਰ 'ਤੇ ਬੱਚਿਆਂ ਅੰਦਰ ਮੌਤ ਦੀ ਦਰ ਤੇਜ਼ੀ ਨਾਲ ਵੱਧ ਗਈ ਹੈ। ਇਨ੍ਹਾਂ ਜਾਦੂਗਿਰੀ ਕਿਸਮ ਦੇ ਪਾਸਟਰਾਂ ਦੀਆ ਹਰਕਤਾ ਅਤੇ ਧਰਮ ਪਰਿਵਰਤਨ ਦੇ ਲਾਲਚ ਦੇ ਚੱਲਦਿਆ ਪਰਿਵਾਰਕ ਅਤੇ ਸਮਾਜਿਕ ਵਿਘਨ ਪੈਦਾ ਹੋ ਰਿਹਾ ਹੈ ਜਿਸ ਨਾਲ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਦੇ ਮਾਹੋਲ ਦੇ ਖਰਾਬ ਹੋਣ ਦਾ ਖਦਸ਼ਾ ਹੈ। 

ਇਹਨਾਂ ਸਮੂਹਾਂ ਦੇ ਧੋਖੇਬਾਜ਼ ਸੁਭਾਅ ਦੇ ਬਾਵਜੂਦ, ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। "ਫੇਥ ਹੀਲਰਜ਼" ਦੇ ਇਨ੍ਹਾਂ ਟੋਲਿਆਂ ਨੇ ਲੁਧਿਆਣਾ ਅਤੇ ਕਪੂਰਥਲਾ ਵਰਗੀਆਂ ਜਗ੍ਹਾਂ 'ਤੇ ਵਿਸ਼ਾਲ ਥਾਵਾਂ ਨੂੰ ਹਾਸਲ ਕਰ ਕੇ ਵਿਕਸਤ ਕੀਤਾ ਹੈ ਜਿੱਥੇ ਹਜ਼ਾਰਾਂ ਲੋਕੀ ਸਮੇਂ-ਸਮੇਂ 'ਤੇ ਵਿਸ਼ੇਸ਼ ਪ੍ਰਾਰਥਨਾ ਸਭਾਵਾਂ (ਮਾਸ) ਵਿੱਚ ਇਕੱਠੇ ਹੁੰਦੇ ਹਨ। ਇਹਨਾਂ ਸਮੂਹਾਂ ਦੀ "ਉਪਦੇਸ਼ਾਂ" ਅਤੇ "ਫੇਥ ਹੀਲਿੰਗ" ਦੀ ਹਜ਼ਾਰਾਂ ਵੀਡੀਓਜ਼ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾ ਵਿੱਚ ਸੰਮੂਹਾ ਦੀ ਤਾਦਾਤ ਨੂੰ ਵਧਾਉਣ ਅਤੇ ਉਹਨਾਂ ਦੇ ਨਿੱਜੀ ਖਜਾਨੇ ਨੂੰ ਭਰਨ ਦੇ ਯਤਨਾਂ ਵਜੋਂ "ਪਾਦਰੀਆਂ" ਦੇ ਚਮਤਕਾਰ ਜਾਂ ਪ੍ਰਾਰਥਨਾ ਦੁਆਰਾ "ਚੰਗੇ ਹੋਏ" ਲੋਕਾਂ ਦੀਆਂ "ਮੰਚਨ" ਕੀਤੀ ਗਵਾਹੀਆਂ ਭਰੀਆ ਮਿਲਦੀਆ ਹਨ।

ਇਸ ਵੱਡੇ ਪੱਧਰ ਦੀ ਚਲ ਰਹੀ ਸ਼ੱਕੀ ਮੁਹਿੰਮ ਵਿੱਚ ਤਿੰਨ ਵੱਡੀ ਜੁੰਡਲੀਆ ਸ਼ਾਮਲ ਹਨ ਜਿਨ੍ਹਾਂ ਦੀ ਅਗਵਾਈ ਪਾਦਰੀ ਗੁਰਸ਼ਰਨ ਕੌਰ ਦਿਓਲ ਦੀ ਮਾਸ "ਫੇਥ ਹੀਲਿੰਗ" ਕਰ ਰਹੀ ਹੈ ਜਿਸ ਵਿੱਚ ਉਹ ਗੁਰਦੇ ਦੀ ਪੱਥਰੀ, ਜੋੜਾਂ ਦੇ ਦਰਦ, ਪਿੱਠ ਦੇ ਦਰਦ, ਅਤੇ "ਦੁਸ਼ਟ ਆਤਮਾਵਾਂ ਦੇ ਕਬਜ਼ੇ" ਲਈ ਚਮਤਕਾਰੀ ਇਲਾਜਾਂ ਦਾ ਦਾਅਵਾ ਕਰਦੀ ਹੈ। ਉਹ ਅਤੇ ਉਸਦੇ ਪਤੀ, ਹਰਭਜਨ ਸਿੰਘ ਦਿਓਲ, ਕਪੂਰਥਲਾ ਜ਼ਿਲੇ ਦੇ ਪਿੰਡ ਖੋਜੇਵਾਲਾ ਵਿਖੇ ਜੀਸਿਸ ਹੀਲਿੰਗ ਮਨਿਸਟਰੀ  ਚਲਾਉਂਦੇ ਹਨ ਅਤੇ ਉਹਨਾਂ ਦੇ ਅਨੁਯਾਈਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਚੁੱਕੀ ਹੈ। ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੇ ਜਾਲ  ਵਿੱਚ ਫਸਾਉਣ ਲਈ ਉਹਨਾਂ ਨੇ ਆਪਣੇ ਸਿੱਖ ਨਾਂ ਰੱਖੇ ਹਨ। 

ਦੂਸਰਾ ਨੰਬਰ ਤੇ “ਪੈਗੰਬਰ” ਬਰਜਿੰਦਰ ਸਿੰਘ ਦੇ ਚਰਚ ਆਫ ਗਲੋਰੀ ਐਂਡ  ਵਿਜਡੰਮ  ਆਉਂਦਾ ਹੈ ਜੋ ਲੋਕਾਂ ਨੂੰ ਤਨਖਾਹਾਂ ਵਿੱਚ ਵਾਧੇ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਦੀਆ ਚਮਤਕਾਰੀ ਅਸੀਸਾਂ ਦੇਣ ਵਿੱਚ ਮਾਹਿਰ ਹੈ। ਇਸ ਤੋਂ ਬਾਅਦ ਅੰਕੁਰ ਨਰੂਲਾ ਦਾ “ਐਪੋਸੋਟਲ” ਹੈ, ਜੋ ਜਲੰਧਰ ਦੇ ਖਾਂਬੜਾ ਪਿੰਡ ਵਿੱਚ ਚਰਚ ਆਫ ਸਾਇੰਸ ਐਂਡ ਵਾਂਡਰਜ ਨਾਮੀ ਚਰਚ ਚਲਾਉਂਦਾ ਹੈ। ਉਹ ਵੀ ਹਜ਼ਾਰਾਂ ਲੋਕਾਂ ਨੂੰ ਆਪਣੇ ਤੰਦਰੁਸਤ ਕਰਵਾਉਣ ਦੇ ਜਾਲ ਵੱਲ ਖਿੱਚਦਾ ਹੈ। ਉਹ ਹੀ ਹੈ ਜੋ ਜਲੰਧਰ ਵਿਖੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਚਰਚ ਬਣਾ ਰਿਹਾ ਹੈ।ਪਾਸਟਰ ਬਰਜਿੰਦਰ ਸਿੰਘ ਨੂੰ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉਤੇ ਕੈਂਸਰ ਦੇ ਇਲਾਜ ਦੇ ਨਾ ਉਤੇ ਪੈਸੇ ਦੀ ਧੋਖਾਧੜੀ ਕਰਨ ਦਾ ਵੀ ਦੋਸ਼ ਹੈ।

20 ਸਤੰਬਰ, 2021 ਦੇ "ਦਾ ਹਿੰਦੂ ਅਖ਼ਬਾਰ" ਨੇ ਫੇਥ ਹੀਲਿੰਗ ਨਾਮੀ ਇਸ ਬਿਪਤਾ ਦੀ ਵਿਸਥਾਰਤ ਰਿਪੋਰਟ ਛਾਪੀ ਜਿਸ ਹੱਥੋਂ ਪੰਜਾਬ ਗੁਜ਼ਰ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ "ਅਸੀਂ ਪਤਾ ਲਾਇਆ ਹੈ ਕਿ ਕਿਵੇਂ ਪੰਜਾਬ ਵਿੱਚ ਧਰਮ ਪਰਿਵਰਤਨ ਕਰਨ ਵਾਲੇ "ਅਪੋਸਟਲ" ਅੰਕੁਰ ਨਰੂਲਾ ਦਾ "ਧਰਮ ਕਨਵਰਸ਼ਨ" ਉਦਯੋਗ ਵੱਧ ਫੁੱਲ ਰਿਹਾ ਹੈ। ਕਿਵੇ ਗੁਰਸ਼ਰਨ ਕੌਰ, ਬਲਾਤਕਾਰ ਦੇ ਦੋਸ਼ੀ “ਪੈਗੰਬਰ” ਬਰਜਿੰਦਰ ਸਿੰਘ ਆਦਿ ਨੇ ਪਛੜੀਆਂ ਜਾਤਾਂ ਦੇ ਦੱਬੇ ਕੁਚਲੇ ਸਿੱਖਾਂ ਅਤੇ ਗਰੀਬ ਹਿੰਦੂ ਵਰਗਾਂ ਨੂੰ ਲੁਭਾਉਣ ਲਈ ਜਾਅਲੀ ਚਮਤਕਾਰੀ ਇਲਾਜ, ਧੋਖੇ, ਗੈਰ-ਕਾਨੂੰਨੀ ਵਿਦੇਸ਼ੀ ਫੰਡਾਂ ਅਤੇ “ਚਾਵਲ ਦੇ ਥੈਲੇ” (ਗੈਰ-ਕਾਨੂੰਨੀ ਢੰਗ ਨਾਲ ਹਾਸਿਲ ਕੀਤੇ ਸਰਕਾਰੀ ਰਾਸ਼ਨ) ਦੀ ਵਰਤੋਂ ਕਰਦਿਆ ਧਰਮ ਪਰਿਵਰਤਨ ਕਰ ਲੋਕਾਂ ਨੂੰ ਆਪਣੇ ਵਲ ਖਿਚ ਰਹੇ ਹਨ।

ਸਿੱਖਾਂ ਨੇ ਕੁਦਰਤੀ ਤੌਰ 'ਤੇ ਪੰਜਾਬ ਵਿੱਚ ਪਨਪੇ ਇਸ ਅੰਧ ਵਿਸ਼ਵਾਸ ਦੀ ਦਲਦਲ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸ੍ਰੋਮਣੀ ਕਮੇਟੀ ਨੇ ਅਨੈਤਿਕ ਧਰਮ ਪਰਿਵਰਤਨ ਨੂੰ ਰੋਕਣ ਲਈ "ਘਰ ਘਰ ਅੰਦਰ ਧਰਮਸਾਲ" ਨਾਂ ਦੀ ਮੁਹਿੰਮ ਚਲਾਈ ਹੈ। ਗਲੋਬਲ ਸਿੱਖ ਕੌਂਸਲ  ਨੇ ਇਸ ਗਤੀਵਿਧੀ ਦਾ ਕਾਨੂੰਨੀ ਹੱਲ ਲੱਭਣ ਲਈ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕੀਤੀ ਹੈ। ਸ੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਵਿੱਚ  ਅਪਣੀ ਦਲੀਲ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਲਿਖਿਆ ਹੈ ਕਿ "ਅਜਿਹੇ ਗੈਰ-ਕਾਨੂੰਨੀ ਧਰਮ ਪਰਿਵਰਤਨ ਅਤੇ ਨਾਪਾਕ "ਫੇੇਥ ਹੀਲਿੰਗ" ਸੈਸ਼ਨਾਂ ਨੂੰ ਨਿਯੰਤਰਿਤ ਕਰਨ ਅਤੇ ਰੋਕਣ ਲਈ, ਭਾਰਤ ਦੇ ਬਹੁਤ ਸਾਰੇ ਰਾਜਾਂ ਨੇ "ਧਰਮ ਦੀ ਆਜ਼ਾਦੀ ਐਕਟ" (ਜਾਂ ਆਰਡੀਨੈਂਸ) ਨਾਮਕ ਅਜਿਹੀਆਂ ਗਤੀਵਿਧੀਆਂ ਨੂੰ ਅਪਰਾਧਕ ਮੰਨਣ ਵਾਲੇ ਕਾਨੂੰਨ ਬਣਾਏ ਹਨ। ਜਿਨ੍ਹਾਂ ਰਾਜਾਂ ਨੇ ਅਜਿਹੇ ਕਾਨੂੰਨ ਬਣਾਏ ਹਨ ਉਨ੍ਹਾਂ ਵਿੱਚ ਗੁਜਰਾਤ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਹਿਮਾਚਲ ਪ੍ਰਦੇਸ਼, ਆਦਿ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ, ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ - ਅਨੈਤਿਕ ਧਰਮ ਪਰਿਵਰਤਨ ਅਤੇ ਫੇੇਥ ਹੀਲਿੰਗ ਵਾਲੇ ਮਾਮਲਿਆਂ ਵਿੱਚ ਬਹੁਤ ਗਿਰਾਵਟ ਆਈ ਹੈ" GSC ਦੀ ਪ੍ਰਧਾਨ, ਡਾ: ਕੰਵਲਜੀਤ ਕੌਰ ਓ.ਬੀ.ਈ, ਨੇ ਦਲੀਲ ਦਿੱਤੀ ਹੈ ਕਿ ਸਿੱਖ ਅਧਿਆਤਮਿਕ ਸ਼ਬਦਾਵਲੀ ਜਿਵੇਂ ਕਿ “ਸਤਿਸੰਗ,” “ਗੁਰਦੁਆਰਾ,” “ਲੰਗਰ” ਅਤੇ “ਵਾਹਿਗੁਰੂ” ਨੂੰ ਕ੍ਰਮਵਾਰ ਆਪਣੇ ਝੁੰਡ, ਚਰਚ, ਭੋਜਨ ਅਤੇ ਜੀਸਸ ਲਈ ਵਰਤਣ ਨੂੰ ਸਿੱਖ ਧਰਮ ਅਤੇ ਇਸ ਦੇ ਅਭਿਆਸਾਂ, ਰੀਤੀ-ਰਿਵਾਜਾਂ, ਗੁਰਬਾਣੀ ਅਤੇ ਪਰੰਪਰਾਵਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਨਿਯੋਜਨ ਦੀ ਦੁਵਰਤੋ ਦੱਸਿਆ। ਇਸ ਦੁਰਵਰਤੋ ਦਾ ਉਦੇਸ਼ ਧਰਮ ਪਰਿਵਰਤਨ ਕਰ ਰਹੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਇਸਾਈਅਤ ਦਾ ਜੋ ਸੰਸਕਰਣ ਇਨ੍ਹਾਂ ਪਾਖੰਡੀਆਂ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਿੱਖ ਧਰਮ ਦੇ ਹੀ ਇੱਕ ਹੋਰ ਰੂਪ ਤੋਂ ਵੱਧ ਕੁੱਝ ਨਹੀ।

ਪੰਜਾਬ ਦੇ ਅਖੌਤੀ ਸੰਤਾਂ, ਬਾਬਿਆਂ ਅਤੇ ਭਰਮਗਿਆਨੀਆਂ ਨੇ ਅੰਕੁਰ ਨਰੂਲਾ, ਗੁਰਸ਼ਰਨ ਕੌਰ, ਹਰਭਜਨ ਸਿੰਘ ਅਤੇ ਪੈਗੰਬਰ ਬਰਜਿੰਦਰ ਸਿੰਘ ਵਰਗੇ ਲੋਕਾਂ ਦੀ ਆਮਦ ਲਈ ਜ਼ਮੀਨ ਤਿਆਰ ਕਰਨ ਦਾ ਕੰਮ ਕੀਤਾ ਹੈ। ਫਰਕ ਇਨਾ ਦੋਨੇ ਧਿਰਾਂ ਵਿਚ ਸਿਰਫ ਦਾਅਵਿਆਂ ਦੇ ਪੈਮਾਨੇ ਅਤੇ ਵਿਸ਼ਾਲਤਾ ਦਾ ਹੈ। ਅਪਣੇ ਆਪ ਨੂੰ "ਰੱਬ ਦੇ ਏਜੰਟ", "ਸੰਤਾਂ" ਅਤੇ "ਬਾਬਿਆਂ" ਵਜੋਂ ਲੇਬਲ ਕੀਤੇ ਜਾਣ ਵਿੱਚ ਖੁਸ਼ ਇਨ੍ਹਾਂ ਲੋਕਾਂ ਹਥੋ ਹਾਈਜੈਕ ਕੀਤੇ ਸਿੱਖ ਸੁਭਾਵਕ ਹੀ ਉਹਨਾਂ ਲੋਕਾਂ ਦੁਆਰਾ ਸੰਮੋਹਿਤ ਹੋਣ ਲਈ ਤਿਆਰ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ "ਨਬੀ ਅਤੇ ਰੱਬ" ਵਜੋਂ ਪੇਸ਼ ਕੀਤਾ।

ਦੋਸ਼ ਦੇ ਦੂਜੇ ਹਿੱਸੇ ਵਿੱਚ ਸ਼੍ਰੋਮਣੀ ਕਮੇਟੀ ਆਉੰਦੀ ਹੈ। ਇਹ ਉਹ  ਸੰਸਥਾ ਸੀ ਜਿਸ ਨੂੰ ਸਿੱਖੀ ਅਤੇ ਸਿੱਖਾਂ ਦੇ ਮਾਮਲਿਆਂ ਨੂੰ ਚਲਾਉਣ ਦਾ ਕੰਮ ਸੌਂਪਿਆ ਗਿਆ ਸੀ। ਸਾਲਾਨਾ ਬਜਟ ਦੇ ਨਾਲ ਜੋ ਕਿ ਕਈ ਵਾਰ ਰਾਜ ਸਰਕਾਰ ਦੇ ਬਜਟ ਨਾਲੋਂ ਵੀ ਵੱਧ ਜਾਂਦਾ ਹੈ, ਇਹ ਪੰਜਾਬ ਦੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸਕੂਲ ਅਤੇ ਯੂਨੀਵਰਸਿਟੀਆਂ ਦਾ ਨਿਰਮਾਣ ਕਰ ਸਕਦੀ ਸੀ; ਉਨ੍ਹਾਂ ਦੇ ਇਲਾਜ ਲਈ ਹਸਪਤਾਲ; ਲੋੜਵੰਦ ਕਿਸਾਨਾਂ ਲਈ ਬੈਂਕ, ਬਿਰਧ ਘਰ, ਅਨਾਥ ਆਸ਼ਰਮ, ਕਲਿਆਣ ਘਰ ਅਤੇ ਹੋਰ ਬਹੁਤ ਕੁੱਝ ਪ੍ਰਦਾਨ ਕਰ ਸਕਦੀ ਸੀ। ਪਰ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਕਈ ਦਹਾਈਆਂ ਤੱਕ ਅਜਿਹੀ ਇੱਕ ਵੀ ਵਸਤੂ ਨਹੀਂ ਬਣਾਈ ਗਈ। ਇਹ ਉਹ ਸੰਸਥਾ ਹੈ ਜਿਸ ਨੇ ਅੰਕੁਰ ਨਰੂਲਾਂ, ਗੁਰਸ਼ਰਨ ਕੌਰ, ਹਰਭਜਨ ਸਿੰਘ ਅਤੇ ਪੈਗੰਬਰ ਬਰਜਿੰਦਰ ਸਿੰਘਾਂ ਲਈ ਉਪਜਾਊ ਜਮੀਨ ਤਿਆਰ ਕੀਤੀ ਹੈ। ਐਸਜੀਪੀਸੀ ਲੀਡਰਸ਼ਿਪ ਦੀ ਅਸਫਲਤਾ ਅਤੇ ਗਰੀਬ ਸਿੱਖਾਂ ਦੀ ਭਲਾਈ ਲਈ ਜ਼ੀਰੋ ਚਿੰਤਾ ਨੇ ਇਨ੍ਹਾਂ ਝੂਠੇ ਰਸੂਲਾਂ ਅਤੇ ਪੈਗੰਬਰਾਂ ਨੂੰ ਆਮ ਲੋਕਾਂ ਨੂੰ ਉਨ੍ਹਾਂ ਦੇ ਇਲਾਜ, ਪਰੇਸ਼ਾਨੀਆ ਲਈ ਲੁਭਾਉਣ ਅਤੇ ਹੋਰ ਵੀ ਬਹੁਤ ਕੁੱਝ ਦੀ ਇਜਾਜ਼ਤ ਦਿੱਤੀ ।ਸ਼੍ਰੋਮਣੀ ਕਮੇਟੀ ਦੀ ਮੁੱਖ ਚਿੰਤਾ ਰਾਜਨੀਤੀ ਰਹੀ ਹੈ। ਦਹਾਈਆਂ ਤੋ ਇਹ ਆਪਣੇ ਆਪ ਨੂੰ ਅਕਾਲੀ ਰਾਜਨੀਤੀ ਦੇ ਦਲਦਲ ਵਿੱਚ ਡੁੱਬੋ ਚੁਕੀ ਹੈ। ਪਿਛਲੇ 30 ਸਾਲਾਂ ਤੋਂ ਬਾਦਲਾਂ ਨੇ ਇਸ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ। 

ਸ਼੍ਰੋਮਣੀ ਕਮੇਟੀ ਵਾਂਗ ਅਕਾਲ ਤਖਤ ਸਾਹਿਬ ਉਤੇ ਵੀ ਡੇਰਾਵਾਦ ਅਤੇ ਟਕਸਾਲੀ ਵਿਚਾਰਧਾਰਾ ਲਗਭਗ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕੀ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਇਸ ਦੇ ਸਾਰੇ ਜਥੇਦਾਰ - ਪ੍ਰੋਫੈਸਰ ਮਨਜੀਤ ਸਿੰਘ ਨੂੰ ਛੱਡ ਕੇ - ਡੇਰਿਆਂ ਤੋਂ ਆਏ ਹਨ, ਡੇਰੇ ਤੋਂ ਸਿਖਲਾਈ ਪ੍ਰਾਪਤ ਜਾਂ ਡੇਰੇ ਨਾਲ ਸਬੰਧਤ ਹਨ। ਸਿੱਖਾਂ ਦੀ ਵੱਡੀ ਬਹੁਗਿਣਤੀ ਦਾ ਵਿਚਾਰ ਹੈ ਕਿ ਇਹ ਸੰਤ ਸਮਾਜ ਹੀ ਹੈ ਜੋ ਅੱਜ ਅਕਾਲ ਤਖਤ ਸਾਹਿਬ ਚਲਾਇਆ ਜਾਂਦਾ ਹੈ।  ਡੇਰੇ ਅਤੇ ਟਕਸਾਲੀ ਲੋਕਾਂ ਦੁਆਰਾ ਪੇਸ਼ ਕੀਤੇ ਗਈ ਸਿੱਖੀ ਦੇ ਪੁਰਾਤਨ ਸੰਸਕਰਣ ਦੇ ਮੁਕਾਬਲੇ, ਈਸਾਈ ਧਰਮ ਇੱਕ ਆਧੁਨਿਕ ਵਿਕਲਪ ਜਾਪਦਾ ਹੈ।

ਦਰਅਸਲ ਸੱਚਾਈ ਇਹ ਹੈ ਕਿ ਪੰਜਾਬ ਵਿਚ ਜੋ ਕੁਝ ਨਵੇਂ ਪਾਸਟਰਾਂ ਰਾਹੀਂ ਹੋ ਰਿਹਾ ਹੈ, ਉਸ ਦਾ ਰੱਬ ਨੂੰ ਦੁਨੀਆਂ ਨਾਲ ਪਿਆਰ ਕਰਨ ਜਾਂ ਪੰਜਾਬ ਨੂੰ ਪਿਆਰ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿੱਚ, ਇਸਦਾ ਰੱਬ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੈ.