ਚੀਨੀ ਰਾਸ਼ਟਰਪਤੀ ਨੂੰ ਜ਼ੋਕਰ ਕਹਿਣ ਵਾਲਾ ਚੀਨੀ ਲਾਪਤਾ

ਚੀਨੀ ਰਾਸ਼ਟਰਪਤੀ ਨੂੰ ਜ਼ੋਕਰ ਕਹਿਣ ਵਾਲਾ ਚੀਨੀ ਲਾਪਤਾ

ਬੀਜ਼ਿੰਗ: ਪਿਛਲੇ ਮਹੀਨੇ ਆਪਣੇ ਇਕ ਲੇਖ ਵਿਚ ਚੀਨ ਦੇ ਉੱਚ ਆਗੂ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੂੰ ਜ਼ੋਕਰ 'ਕਲਾਊਨ' ਕਹਿਣ ਵਾਲੇ ਪ੍ਰਭਾਵਸ਼ਾਲੀ ਅਹੁਦਿਆਂ 'ਤੇ ਰਹੇ ਰੇਨ ਜ਼ਿਕਿਆਂਗ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ ਜ਼ਿਕਿਆਂਗ ਨੇ ਚੀਨੀ ਰਾਸ਼ਟਰਪਤੀ ਵੱਲੋਂ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਕੀਤੀ ਗਈ ਕਾਰਵਾਈ ਬਾਰੇ ਦਿੱਤੇ ਭਾਸ਼ਣ 'ਤੇ ਟਿੱਪਣੀ ਕਰਦਿਆਂ ਸ਼ੀ ਜ਼ਿੰਨਪਿੰਗ ਲਈ ਇਹ ਸ਼ਬਦ ਵਰਤੇ ਸਨ।

ਜ਼ਿਕਿਆਂਗ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੈਂਬਰ ਹੈ ਅਤੇ ਸਰਕਾਰੀ ਉੱਚ ਅਹੁਦਿਆਂ 'ਤੇ ਰਹ ਚੁੱਕਿਆ ਹੈ। ਜ਼ਿਕਿਆਂਗ ਦੇ ਤਿੰਨ ਦੋਸਤਾਂ ਨੇ ਖਬਰ ਅਜੈਂਸੀ ਰਿਊਟਰਸ ਨੂੰ ਦੱਸਿਆ ਕਿ 12 ਮਾਰਚ ਤੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।