ਭਾਰਤ ਵਿੱਚ ਬੱਚਿਆਂ ਦੀ ਸੁਰੱਖਿਆ ਖਤਰੇ 'ਚ

ਭਾਰਤ ਵਿੱਚ ਬੱਚਿਆਂ ਦੀ ਸੁਰੱਖਿਆ ਖਤਰੇ 'ਚ

ਨਵੀਂ ਦਿੱਲੀ: ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਕੰਮ ਕਰਦੀ ਸੰਸਥਾ "ਚਾਈਲਡ ਰਾਈਟਸ ਐਂਡ ਯੂ" ਵੱਲੋਂ ਭਾਰਤ ਸਰਕਾਰ ਦੀ ਜ਼ੁਰਮਾਂ ਬਾਰੇ 2017 ਵਰ੍ਹੇ ਦੀ ਜਾਰੀ ਕੀਤੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿੱਚ ਹਰ ਦਿਨ ਔਸਤਨ 350 ਬੱਚਿਆਂ ਜ਼ਰਮ ਦਾ ਸ਼ਿਕਾਰ ਬਣਾਏ ਗਏ। ਇਸ ਸੂਚੀ ਵਿੱਚ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸੂਬੇ ਸਭ ਤੋਂ ਉਪਰਲੇ ਸਥਾਨ 'ਤੇ ਹਨ।

ਇਸ ਰਿਪੋਰਟ ਮੁਤਾਬਿਕ ਸਾਲ 2016-17 ਵਿੱਚ ਬੱਚਿਆਂ ਖਿਲਾਫ ਜ਼ੁਰਮ ਦੀਆਂ ਘਟਨਾਵਾਂ ਵਿੱਚ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। 

ਬੱਚਿਆਂ ਖਿਲਾਫ ਹੁੰਦੇ ਜ਼ੁਰਮਾਂ ਵਿੱਚ ਸਭ ਤੋਂ ਵੱਧ ਅਗਵਾ ਅਤੇ ਬੱਚੇ ਚੋਰੀ ਕਰਨ ਦੇ ਮਾਮਲੇ ਹਨ। ਇਸ ਤੋਂ ਇਲਾਵਾ ਬਾਲ ਵਿਆਹ, ਸ਼ਰੀਰਕ ਸੋਸ਼ਣ ਦੇ ਜ਼ੁਰਮ ਜ਼ਿਆਦਾ ਦਰਜ ਕੀਤੇ ਗਏ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।