ਗਵਾਹਾਂ ਵਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਮਲਨਾਥ ਖ਼ਿਲਾਫ ਬਿਆਨ ਦਰਜ ਕਰਾਉਣ ਕਰਕੇ ਵਧੇਰੇ ਮਜ਼ਬੂਤ: ਫੂਲਕਾ

ਗਵਾਹਾਂ ਵਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਮਲਨਾਥ ਖ਼ਿਲਾਫ ਬਿਆਨ ਦਰਜ ਕਰਾਉਣ ਕਰਕੇ ਵਧੇਰੇ ਮਜ਼ਬੂਤ: ਫੂਲਕਾ
ਵਕੀਲ ਐੱਚ.ਐਸ ਫੂਲਕਾ; ਕਮਲ ਨਾਥ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਪੀੜਤਾਂ ਦੇ ਇਨਸਾਫ ਦੀ ਲੜਾਈ ਲੜ ਰਹੇ ਕਾਨੂੰਨੀ ਮਾਹਿਰਾਂ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਖ਼ਿਲਾਫ ਕੇਸ ਬਹੁਤ ਮਜ਼ਬੂਤ ਹੈ। ਸਿੱਖ ਕਤਲੇਆਮ ਦਾ ਕੇਸ ਲੜ ਰਹੇ ਵਕੀਲ ਐੱਚ ਐੱਸ ਫੂਲਕਾ ਨੇ ਪੱਤਰਾਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ “ਕਾਂਗਰਸੀ ਆਗੂ ਕਮਲਨਾਥ ਖ਼ਿਲਾਫ਼ ਕੇਸ ਸੱਜਣ ਕੁਮਾਰ ਨਾਲੋਂ ਜਿਆਦਾ ਮਜਬੂਤ ਹੈ। ਇਸ ਦਾ ਪ੍ਰਮੁੱਖ ਕਾਰਨ ਸੱਜਣ ਕੁਮਾਰ ਤੇ ਬਾਕੀਆਂ ਨੇ 1 ਅਤੇ 2 ਨਵੰਬਰ ਨੂੰ ਦਿੱਲੀ ਵਿੱਚ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ। ਜਿਸ ਵੇਲੇ ਦਿੱਲੀ ਵਿਚ ਇਕੋ ਪਰਿਵਾਰ ਦੇ 5 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ, ਉਸ ਵੇਲੇ ਕਮਲਨਾਥ ਨੇ ਆਪਣੀ ਮੌਜੂਦਗੀ 1 ਨਵੰਬਰ, 1984 ਨੂੰ ਗੁਰਦੁਆਰਾ ਰਕਾਬਗੰਜ ਵਿਚ ਮੰਨੀ ਹੈ। ਉਸ ਦਿਨ ਦੋ ਸਿੱਖਾਂ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ ਤੇ ਹਿੰਦੂਤਵੀ ਰਾਸ਼ਟਰਵਾਦ ਦੀ ਪੈਰੋਕਾਰ ਭੀੜ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ।" 

ਫੂਲਕਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ ਮਾਮਲੇ ਦੇ ਦੋ ਚਸ਼ਮਦੀਦਾਂ ਨੇ ਕਮਲ ਨਾਥ ਖ਼ਿਲਾਫ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿਖ ਕੇ ਬਿਆਨ ਦੇਣ ਦੀ ਇੱਛਾ ਜਤਾਈ ਹੈ। ਚਸ਼ਮਦੀਦਾਂ ਵਿਚ ਸੰਜੇ ਸੂਰੀ ਸਾਮਿਲ ਹਨ ਜੋ ਸਿੱਖ ਕਤਲੇਆਮ ਦੌਰਾਨ ਇੰਡੀਅਨ ਐਕਸਪ੍ਰੈਸ ਵਿਚ ਪੱਤਰਕਾਰ ਸਨ। ਦੋ ਸਿੱਖਾਂ ਨੂੰ ਜਿੰਦੇ ਸਾੜੇ ਜਾਣ  ਵਿਚ ਕਮਲਨਾਥ ਦੋਸ਼ੀ ਜਿੰਮੇਵਾਰ ਵਿਅਕਤੀ ਹਨ। ਉਨ੍ਹਾਂ 'ਤੇ ਇਹ ਦੋਸ਼ ਵੀ ਆਇਦ ਹੈ ਕਿ ਉਨ੍ਹਾਂ ਵਲੋਂ ਹਿੰਦੂ ਰਾਸ਼ਟਰਵਾਦੀ ਭੀੜਾਂ ਨੂੰ ਭੜਕਾਇਆ ਗਿਆ ਸੀ। ਦੂਜੇ ਪਾਸੇ, ਕਮਲਨਾਥ ਦਾ ਕਹਿਣਾ ਹੈ ਕਿ ਉਹ ਉਸ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਹਦਾਇਤਾਂ 'ਤੇ ਕਾਤਲ ਭੀੜਾਂ ਨੂੰ ਸ਼ਾਂਤ ਕਰਨ ਲਈ ਗੁਰਦੁਆਰੇ ਵਿਚ ਸੀ। 
ਕਾਬਿਲੇਗੌਰ ਹੈ ਕਿ ਨਾਨਾਵਤੀ ਕਮਿਸ਼ਨ ਜਿਸ ਨੇ 1984 ਸਿੱਖ ਕਤਲੇਆਮ ਦੇ ਤਿੰਨ ਮਾਮਲਿਆਂ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਹਨ, ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਮਾਮਲੇ ਵਿਚ ਕਮਲਨਾਥ ਨੂੰ ਸ਼ੱਕ ਦੇ ਅਧਾਰ ਤੇ ਬਰੀ ਕਰ ਦਿੱਤਾ ਸੀ। 

ਐੱਚ ਐੱਸ ਫੂਲਕਾ ਨੇ ਅੱਜ ਕਿਹਾ,  “ਨਾਨਾਵਤੀ ਕਮਿਸ਼ਨ ਨੇ ਕੇਸ ਮਜ਼ਬੂਤ ਹੋਣ ਦੇ ਬਾਵਜੂਦ ਸ਼ੱਕ ਦੇ ਅਧਾਰ 'ਤੇ ਕਮਲਨਾਥ ਨੂੰ ਬਰੀ ਕੀਤਾ ਸੀ। ਪਰ ਪੁਲਿਸ ਰਿਕਾਰਡ ਵਿਚ ਕਮਲਨਾਥ ਗੁਰਦੁਆਰਾ ਰਕਾਬਗੰਜ਼ ਸਾਹਿਬ ‘ਚ ਮੌਜੂਦ ਸੀ।" 

ਵਕੀਲ ਕਾਮਨਾ ਵੋਹਰਾ ਨੇ ਕਿਹਾ ਕਿ ਕਮਲਨਾਥ ਖ਼ਿਲਾਫ ਕੇਸ ਮਜ਼ਬੂਤ ਹੈ ਕਿਉਂਕਿ ਹੁਣ ਗਵਾਹ ਵੀ  ਆਪਣੇ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਵਲੋਂ ਹਲਫ਼ਨਾਮੇ ਦਿੱਤੇ ਗਏ ਹਨ।