ਕੈਪਟਨ ਨੇ ਮੋਦੀ ਵੰਗਾਰਿਆ; ਪੀਐਮ ਕੇਅਰ ਵਿਚ ਆਈ ਚੀਨੀਆਂ ਦੀ ਪਾਈ-ਪਾਈ ਮੋੜਨ ਲਈ ਕਿਹਾ

ਕੈਪਟਨ ਨੇ ਮੋਦੀ ਵੰਗਾਰਿਆ; ਪੀਐਮ ਕੇਅਰ ਵਿਚ ਆਈ ਚੀਨੀਆਂ ਦੀ ਪਾਈ-ਪਾਈ ਮੋੜਨ ਲਈ ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰ ਪਾਈ ਹੈ ਕਿ ਉਹ ਕੋਰੋਨਾਵਾਇਰਸ ਰਾਹਤ ਲਈ ਬਣਾਏ ਗਏ ਪੀਐਮ ਕੇਅਰ ਫੰਡ ਵਿਚ ਚੀਨੀ ਕੰਪਨੀਆਂ ਵੱਲੋਂ ਦਿੱਤੇ ਗਏ ਪੈਸੇ ਨੂੰ ਵਾਪਸ ਮੋੜ ਦੇਣ। 

ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਇਕ ਪਾਸੇ ਚੀਨ ਦੇ ਫੌਜੀ ਸਰਹੱਦ 'ਤੇ ਭਾਰਤੀ ਫੌਜੀਆਂ ਨੂੰ ਮਾਰ ਰਹੇ ਹਨ ਉਸ ਸਮੇਂ ਚੀਨੀ ਕੰਪਨੀਆਂ ਤੋਂ ਫੰਡ ਲੈਣਾ ਬੇਹੱਦ ਸ਼ਰਮਨਾਕ ਹੈ।

ਅਮਰਿੰਦਰ ਨੇ ਕਿਹਾ ਕਿ ਚੀਨੀਆਂ ਦੀ ਪਾਈ ਪਾਈ ਮੋੜ ਦੇਣੀ ਚਾਹੀਦੀ ਹੈ।

ਮੀਡੀਆ ਵਿਚ ਪ੍ਰਕਾਸ਼ਤ ਹੋਈਆਂ ਰਿਪੋਰਟਾਂ ਮੁਤਾਬਕ ਚੀਨੀ ਕੰਪਨੀਆਂ ਵੱਲੋਂ 1 ਕਰੋੜ ਰੁਪਏ ਤੋਂ ਲੈ ਕੇ 30 ਕਰੋੜ ਰੁਪਏ ਤੱਕ ਪੀਐਮ ਕੇਅਰ ਫੰਡ ਵਿਚ ਦਿੱਤਾ ਗਿਆ ਹੈ। ਚੀਨੀ ਕੰਪਨੀ ਟਿਕ ਟੋਕ ਨੇ ਇਸ ਫੰਡ ਵਿਚ 30 ਕਰੋੜ ਰੁਪਏ ਦਿੱਤੇ ਹਨ।

ਚੀਨੀ ਮੋਬਾਈਲ ਕੰਪਨੀ ਐਕਸਿਆਓਮੀ ਨੇ ਇਸ ਫੰਡ ਲਈ 10 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਹੁਵਾਈ ਨੇ 7 ਕਰੋੜ ਰੁਪਏ, ਵਨ ਪਲੱਸ ਨੇ 1 ਕਰੋੜ ਰੁਪਏ ਅਤੇ ਓਪੋ ਨੇ ਵੀ 1 ਕਰੋੜ ਰੁਪਏ ਦਿੱਤੇ ਹਨ।