ਦੋ ਪੰਜਾਬੀਆਂ ਨੂੰ  ਕੈਨੇਡਾ ਵਿਖੇ 10 ਹਜ਼ਾਰ ਡਾਲਰ ਜੁਰਮਾਨਾ

 ਦੋ ਪੰਜਾਬੀਆਂ ਨੂੰ  ਕੈਨੇਡਾ ਵਿਖੇ 10 ਹਜ਼ਾਰ ਡਾਲਰ ਜੁਰਮਾਨਾ

ਮਾਮਲਾ ਜਾਤਵਾਦੀ  ਟਿੱਪਣੀ ਕਰਨ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਵੈਨਕੂਵਰ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਉਨ੍ਹਾਂ ਦੋ ਵਿਅਕਤੀਆਂ ਨੂੰ 10 ਹਜ਼ਾਰ ਡਾਲਰ  ਜੁਰਮਾਨਾ ਕੀਤਾ ਹੈ, ਜਿਨ੍ਹਾਂ ਨੇ ਕਿਸੇ ਹੋਰ ਵਿਅਕਤੀ ਜਾਤ-ਪਾਤ ਆਧਾਰਿਤ ਟਿੱਪਣੀਆਂ ਕੀਤੀਆਂ ਸਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੀ ਰਿਪੋਰਟ ਅਨੁਸਾਰ ਸਾਲ 2018 ਵਿਚ ਇੰਦਰਜੀਤ ਸਿੰਘ ਅਤੇ ਅਵਨਿੰਦਰ ਸਿੰਘ ਢਿੱਲੋਂ ਦਾ ਮਨੋਜ ਭੰਗੂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤਦ ਮਨੋਜ ਭੰਗੂ ’ਤੇ ਇਨ੍ਹਾਂ ਦੋਵਾਂ ਨੇ ਪੰਜਾਬੀ ਭਾਸ਼ਾ ’ਵਿਚ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਟ੍ਰਿਬਿਊਨਲ ਦੇ ਮੁਖੀ ਸੋਨੀਆ ਪਿਜੀਹਨ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਹ ਟਿੱਪਣੀ ਇਕ ਤਰ੍ਹਾਂ ਹਿੰਸਾ ਦੇ ਸਮਾਨ ਹੈ। ਪੀੜਤ ਵਿਅਕਤੀ ਦਾ ਕਿਉਂਕਿ ਭਾਰਤ ਵਿਚ ਜਾਤ-ਪਾਤ ਆਧਾਰਤ ਵਿਤਕਰੇ ਦਾ ਲੰਮੇਰਾ ਇਤਿਹਾਸ ਰਿਹਾ ਹੈ, ਇਸ ਲਈ ਇਸ ਪੱਖਪਾਤ ਦੀ ਗੰਭੀਰਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।

ਜਾਣਕਾਰੀ ਮੁਤਾਬਕ ਇਹ ਤਿੰਨੇ ਪੰਜਾਬੀ ਵਿਅਕਤੀ ਇਕ ਟੈਕਸੀ ਕੰਪਨੀ ਵਿਚ ਭਾਈਵਾਲ ਸਨ ਪਰ ਇੰਦਰਜੀਤ ਸਿੰਘ ਤੇ ਅਵਨਿੰਦਰ ਸਿੰਘ ਢਿੱਲੋਂ ਨੇ ਦੋ ਵਾਰ ਮਨੋਜ ਭੰਗੂ ਖ਼ਿਲਾਫ਼ ਇਤਰਾਜ਼ ਟਿੱਪਣੀਆਂ ਕੀਤੀਆਂ ਸਨ। ਅਜਿਹੀ ਕਿਸੇ ਘਟਨਾ ਬਦਲੇ ਪਹਿਲਾਂ ਕਿਸੇ ਪੰਜਾਬੀ ਨੂੰ ਇੰਨਾ ਜ਼ਿਆਦਾ ਜੁਰਮਾਨਾ ਨਹੀਂ ਕੀਤਾ ਗਿਆ।