ਕੈਨੇਡਾ ਦੀ ਠੰਡਰ ਬੇਅ ਪੁਲਿਸ ਨੇ ਨਸ਼ਾ ਕਰਕੇ ਟਰੱਕ-ਟਰੇਲਰ ਚਲਾਉਣ ਦੇ ਦੋਸ਼ ਹੇਠ ਇਕ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਕੈਨੇਡਾ ਦੀ ਠੰਡਰ ਬੇਅ ਪੁਲਿਸ ਨੇ ਨਸ਼ਾ ਕਰਕੇ ਟਰੱਕ-ਟਰੇਲਰ ਚਲਾਉਣ ਦੇ ਦੋਸ਼ ਹੇਠ ਇਕ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼

ਨਿਊਯਾਰਕਃ/ ,ਉਨਟਾਰੀੳ,22 ਅਪ੍ਰੈਲ (ਰਾਜ ਗੋਗਨਾ/ ਕੁਲਤਰਨ ਪਧਿਆਣਾ )ਕੈਨੇਡਾ ਉਨਟਾਰੀਓ ਦੀ ਠੰਡਰ ਬੇਅ ਪੁਲਿਸ ਵੱਲੋ ਬੀਤੇਂ ਦਿਨ ਵੀਰਵਾਰ ਦੀ 10:22 ਵਜੇ ਦੇ ਕਰੀਬ ਇਕ ਭਾਰਤੀ ਮੂਲ ਦੇ ਇਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਚ’ ਟਰੱਕ ਟਰੈਲਰ ਚਲਾਉਣ,ਨਸ਼ਾ ਰੱਖਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਟੋਰਾਂਟੋ ਉਨਟਾਰੀੳ ਨਾਲ ਸਬੰਧਤ ਟਰੱਕ ਡਰਾਈਵਰ ਸਚਿਤ ਵਰਮਾ ਉਮਰ  (30) ਸਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਾਦਸਾ ਅਤੇ ਗ੍ਰਿਫਤਾਰੀ ਠੰਡਰ ਬੇਅ ਪੁਲਿਸ ਵੱਲੋ ਡਾਸਨ ਰੋਡ ਨੇੜੇ ਮੈਪਲਵਾਰਡ ਰੋਡ ਵਿਖੇ ਕੀਤੀ ਗਈ ਹੈ। ਸਚਿਤ ਵਰਮਾ ਕੋਲੋ ਪੁਲਿਸ ਨੂੰ ਕ੍ਰਿਸਟਲ ਮਿਥ ਅਤੇ ਫੈਨਾਟਿਲ ਵੀ ਬਰਾਮਦ ਹੋਈ ਹੈ। ਕਥਿਤ ਦੋਸ਼ੀ ਦੀ ਅਦਾਲਤ ਚ ਅੱਜ ਦੀ ਪੇਸ਼ੀ ਸੀ ਅਤੇ ਪੁਲਿਸ ਵੱਲੋ ਕਥਿਤ ਦੋਸ਼ੀ ਦਾ ਲਾਇਸੈਂਸ 90 ਦਿਨ ਲਈ ਤੇ ਟਰੱਕ ਦੋ ਹਫਤਿਆ ਤੱਕ ਲਈ ਠਾਣੇ ਚ ਰੱਖ ਲਿਆ ਗਿਆ ਹੈ। ਸਚਿਤ ਵਰਮਾ ਨੂੰ ਹੁਣ ਅਦਾਲਤਾ ਦੀ ਲੰਮੀ ਖੱਜਲ ਖੁਆਰੀਆਂ ਚੋਂ ਲੰਘਣਾ ਪਵੇਗਾ।