ਕੈਨੇਡਾ ਪੜਨ ਆਏ ਪੰਜਾਬੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ

ਕੈਨੇਡਾ ਪੜਨ ਆਏ ਪੰਜਾਬੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਰੀ, ਬ੍ਰਿਟਿਸ਼ ਕੋਲੰਬੀਆ, 21 ਨਵੰਬਰ (ਰਾਜ ਗੌਗਨਾ/ ਕੁਲਤਰਨ ਪਧਿਆਣਾ)-ਬੀਤੇਂ ਦਿਨ  ਕੈਨੇਡਾ ਵਿਖੇ ਪੜਾਈ ਕਰਨ ਆਏ ਅੰਤਰ- ਰਾਸ਼ਟਰੀ ਪੰਜਾਬੀ ਵਿਦਿਆਰਥੀ ਜਿਸ ਦਾ ਨਾਂ ਅਰਸ਼ਦੀਪ ਸਿੰਘ ਖੋਸਾ ਸੀ ਉਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇੱਕ ਸਾਲ ਪਹਿਲਾ ਪੰਜਾਬ ਤੋ ਕੈਨੇਡਾ ਸਟੂਡੈਂਟ ਵੀਜ਼ੇ ਤੇ ਆਇਆ ਸੀ। ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ ਹੈ, ਮ੍ਰਿਤਕ ਨੌਜਵਾਨ ਪੰਜਾਬ ਦੇ ਫ਼ਿਰੋਜ਼ਪੁਰ ਜਿਲੇ ਦੇ ਪਿੰਡ ਕੋਟ ਕਰੋੜ ਕਲਾ ਦਾ ਮਾਪਿਆ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਪਿੱਛੇ ਮਾਤਾ ਪਿਤਾ ਪੰਜਾਬ ਵਿੱਚ ਹਨ। ਨੌਜਵਾਨ ਦੇ ਦੋਸਤਾ ਰਿਸ਼ਤੇਦਾਰਾ ਵੱਲੋ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋਫੰਡ ਨਾਂ ਦੇ ਪੇਜ ਦਾ ਸਹਾਇਤਾ ਲਈ ਪ੍ਰਬੰਧ ਵੀ ਕੀਤਾ ਗਿਆ ਹੈ।