ਭੇਖੀ ਸਾਧ ਸੁਰਿੰਦਰ ਸਿੰਘ ਉਰਫ਼ ਫ਼ੌਜਾ ਸਿੰਘ ਦੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਪੰਥਕ ਜੱਥੇਬੰਦੀਆਂ ਅਤੇ ਸੰਗਤਾਂ ਵੱਲੋਂ ਅਕਾਲ ਬੁੰਗਾ ਗੁਰਦੁਆਰਾ ਸਾਹਿਬ ਅਜ਼ਾਦ ਕਰਵਾ ਨਵੀਂ ਨੀਤੀ ਦਾ ਐਲਾਨ

ਭੇਖੀ ਸਾਧ ਸੁਰਿੰਦਰ ਸਿੰਘ ਉਰਫ਼ ਫ਼ੌਜਾ ਸਿੰਘ ਦੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਪੰਥਕ ਜੱਥੇਬੰਦੀਆਂ ਅਤੇ ਸੰਗਤਾਂ ਵੱਲੋਂ ਅਕਾਲ ਬੁੰਗਾ ਗੁਰਦੁਆਰਾ ਸਾਹਿਬ ਅਜ਼ਾਦ ਕਰਵਾ ਨਵੀਂ ਨੀਤੀ ਦਾ ਐਲਾਨ

          ਪ੍ਰੈਸ ਨੋਟ

             ਪੰਥਕ ਜਥੇਬੰਦੀਆਂ ਗੁਰਦੁਆਰਾ ਅਕਾਲ ਬੁੰਗਾ ਯੂ.ਕੇ

ਬੀਤੇ ਦਿਨੀਂ 20 ਨਵੰਬਰ  ਦਿਨ  ਐਤਵਾਰ  2022   ਗੁਰਦੁਆਰਾ ਅਕਾਲ ਬੁੰਗਾ ਬਰਮਿੰਘਮ ਯੂ ਕੇ ਵਿਖੇ   ਸਮੂੰਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ , ਪੰਥਕ ਜਥੇਬੰਦੀਆਂ ਦੇ ਸੇਵਾਦਾਰ , ਗੁਰਦੁਆਰਾ ਅਕਾਲ ਬੁੰਗਾ ਦੇ ਟ੍ਰਸਟੀ ਅਤੇ ਯੂ ਕੇ ਦੀ ਸੰਗਤ ਦਾ ਇਕੱਠ  , ਪੰਥ ਦੇ ਸਾਹਮਣੇ ਉਹ ਦੁਰਭਾਗੀ ਘਟਨਾ ਲਿਅਉਣ ਵਾਸਤੇ ਇਕੱਤਰ ਹੋਇਆ ਹੈ । ਜਿਸ ਨਾਲ ਸਿੱਖਾਂ ਦੀ ਸ਼ਰਧਾ , ਇੰਨਾਂ ਪਖੰਡੀ ਲੋਕਾ ਕਰਕੇ ਟੁੱਟ ਦੀ  ਜਾ ਰਹੀ ਹੈ । ਭੋਲ਼ੇ  ਸਿੱਖ ਕੁਰਾਹੇ ਪੈ ਕੇ ਥਾਂ ਥਾਂ ਡੇਰਿਆਂ ਤੇ ਜਾ ਕੇ ਧੋਖੇ ਖਾ ਰਹੇ ਹਨ । ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋ ਟੁੱਟ ਕੇ ਜਦੋਂ ਅਸੀਂ ਕਿਸੇ ਸ਼ਾਖਸ਼ੀ ਬੰਦੇ ਦੀ ਪੂਜਾ ਵੀ ਕਰਦੇ ਹਾਂ ਤਾ ਸਾਨੂੰ ਅਜਿਹੇ ਦਿਨ ਦੇਖਣੇ ਪੈਂਦੇ ਹਨ ਅਤੇ ਖ਼ੁਆਰ ਵੀ ਹੁੰਦੇ ਹਾਂ ।ਜਿਵੇਂ ਅੱਜ ਅਸੀਂ ਹੋ ਵੀ ਰਹੇ ਹਾਂ ।

ਭਗਤ ਕਬੀਰ ਜੀ ਨੇ ਇੰਨਾਂ ਬਾਬਤ ਆਖ ਦੇ ਹਨ। 

ਗਜ  ਸਾਢੇ ਤੈ  ਤੈ ਧੋਤੀਆਂ  ਤਿਹਰੇ ਪਾਇਨ ਤਗ।।

ਗਲੀ ਜਿਨਾ ਜਪਮਾਲੀਆ ਲੋਟੇ ਹੱਥਿ ਨਿਬਗ।।

                       ਉਇ ਹਰਿ ਕੇ ਸੰਤ ਨ ਆਖੀਆਹ ਬਨਾਰਸ ਕੇ ਬੁਠੱਗ।।                        

ਬਹੁਤਾਤ ਇਸ ਢੌਗੀ ਬਾਬੇ ਨੂੰ ਜਾਣ ਦੇ ਵੀ ਹਨ । ਉਹ ਹੈ , ਸਰਿੰਦਰ ਸਿੰਹੁ ਉਰਫ ਬਾਬਾ ਫੋਜਾ ਸਿੰਹੁ । ਜਿਸ ਨੇ ਇੰਡੀਆ ਪਿੰਡ ਸੁਭਾਨਾ ਜਿਲਾ ਜਲੰਧਰ , ਪਿੰਡ ਕੋਟ ਦੋਨਾ ਜਿਲ਼ਾ …………………….. ਅਤੇ ਗੁਰਦੁਆਰਾ ਅਕਾਲ ਬੁੰਗਾ ਯੂ ਕੇ  ਆਪਣੇ  ਡੇਰੇ ਸਥਾਪਿਤ ਕੀਤੇ । ਇੰਨਾਂ ਡੇਰਿਆਂ ਤੇ ਆਉਣ ਵਾਲੀਆਂ ਸੰਗਤਾਂ ਨੂੰ ਗੁਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਨਾ ਦੀ ਲਿਖਾਈ ਦੇ ਬਹਾਨੇ , ਕਈ ਕਰੋੜ ਰੁਪਏ ਅਤੇ ਬਹੁਤ ਭਾਰੀ ਸੋਨਾ , ਲੋਕਾ ਕੋਲੋ ਠੱਗ ਦਾ ਰਹਿਆ । ਜਿਸ ਦਾ ਬਹੁਤ ਸਬੂਤ ਅਕਾਲ ਬੁੰਗਾ ਦੇ ਟਰਸਟੀਆ  ਕੋਲ ਅਤੇ ਹੋਰ ਸੰਗਤਾਂ ਕੋਲ ਮੋਜੂਦ ਵੀ ਹਨ ।

ਇੱਥੇ ਹੀ ਵੱਸ ਨਹੀਂ , ਉਸ ਟਾਇਮ ਹੈਰਾਨਗੀ ਦੀ ਹੱਦ ਟੁੱਟ ਗਈ , ਜਦੋਂ  ਸਰਿੰਦਰ ਸਿੰਹੁ ਉਰਫ ਬਾਬਾ ਫੋਜਾ ਸਿੰਹੁ ਦੀ  ਵੀਡੀਉ ਸਾਹਮਣੇ ਆਈ , ਜਦੋਂ ਕਿਸੇ ( ਸ਼ਰਧਾਵਾਨ ) ਬੀਬੀ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਅੰਮ੍ਰਿਤਧਾਰੀ ਹੁੰਦਾ ਹੋਇਆ , ਨੰਗੇ ਸਿਰ , ਕਰਾਰਾ ਅਤੇ ਕੱਪੜਿਆਂ ਤੋਂ ਬਿਨਾ , ਸਿਰਫ ਇਕ ਕੱਛੇ ਵਿੱਚ ਸੜਕਾ ਤੇ ਕਿਸੇ ਬੀਬੀ ਨਾਲ ਘੁੰਮਦਾ ਦਿਖਾਈ ਦੇ ਰਹਿਆ ਹੈ । ਜਿਸ ਨਾਲ ਹਰ-ਇਕ ਦਾ ਸਿਰ ਸ਼ਰਮ ਨਾਲ  ਨੀਵਾਂ ਹੋ ਗਿਆ । 

ਇਸ ਉਪਰੰਤ 13 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੇ ਅਤੇ ਜਥੇਬੰਦੀਆਂ ਦੇ ਸੇਵਾਦਾਰਾਂ ਨੇ ਇਸ ਨਕਲੀ ਬਾਬੇ ਫੋਜਾ ਸਿਹੁ ਨਾਲ ਗੁਰਦੁਆਰਾ ਅਕਾਲ ਬੁੰਗਾ ਵਿੱਚ ਹੀ ਮੀਟਿੰਗ ਕੀਤੀ । 

ਜਿਸ ਵਿੱਚ ਸ਼ਰਿੰਦਰ ਸਿੰਹੁ ਉਰਫ ਬਾਬਾ ਫੋਜਾ ਸਿਹੁ ਮੰਨਿਆ , ਕਿ ਉਸ ਨੇ ਕਈ ਬੀਬੀਆਂ ਨਾਲ ਸਰੀਰਕ ਸੰਬੰਧ ( ਸਰੀਰਕ ਸੌਸ਼ਨ ) ਬਣਾਏ । ਜਿਸ ਦਾ ਵੀਡੀਉ ਤੋਂ ਸਾਫ਼ ਸਾਫ਼ ਪਤਾ ਵੀ ਲਗਦਾ ਹੈ । ਉਸ ਨੇ ਇਸ ਮੀਟਿੰਗ ਵਿਚ ਕੈਮਰੇ ਸਾਹਮਣੇ  ਤਿੰਨੇ ਡੇਰਿਆਂ ਵਿੱਚ ਜਾਣਾ ਅਤੇ ਪ੍ਰਚਾਰ ਕਰਨਾ , ਬਿਲਕੁਲ ਬੰਦ ਕਰਨ ਦਾ ਵਾਇਦਾ ਵੀ ਕੀਤਾ । 

ਵੀਡੀਉ ਦੀ ਰਿਕਾਡਿੰਗ  ਵਿਚ ਮੰਨਿਆ ਕਿ ਇਹ ਸਾਰੀ ਜਾਇਦਾਦ ਕਿਸੇ ਪੰਥ ਵੱਲੋਂ ਨਿਯੁਕਤ ਕੀਤੇ ਟ੍ਰਸਟ ਨੂੰ ਸੌਪ ਕੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਸਪੁਰਦ ਕੀਤੀ ਜਾਵੇ ਗੀ । ਬਹੁਤ ਸੰਗਤਾਂ ਹੁਣ ਸਾਹਮਣੇ ਵੀ ਆ ਰਹੀਆਂ ਹਨ  ਜਿੰਨਾ ਦੇ ਪੈਸੇ  , ਸੋਨਾ ਅਤੇ ਇੱਜ਼ਤ ਵੀ ਲੁੱਟ ਦਾ ਰਹਿਆ । 

ਇਸ ਅਸਥਾਨ ਵਿੱਚ ਸੰਗਤਾਂ ਦੇ ਸਾਹਮਣੇ ਆਪਣੀਆਂ ਕਾਲੀਆ ਕਰਤੂਤਾਂ ਮੰਨੀਆਂ ਅਤੇ ਪਛਚਾਤਾਪ ਵੀ ਕਰਦਾ ਰਹਿਆ । ਪਰ ਇੰਡੀਆਂ ਜਾ ਕੇ ਬਿਲਕੁਲ ਮੁੱਕਰ ਗਿਆ । ਭੇਖੀਆ ਵਾਂਗ ਫਿਰ ਝੂਠ ਬੋਲ ਕੇ , ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ । ਇੰਡੀਆ ਤੋਂ ਵੱਡੇ ਵੱਡੇ ਜਥੇਦਾਰਾਂ ਕੋਲ ਯੂ ਕੇ ਵਿੱਚ ਫ਼ੋਨ ਵੀ ਕਰਾਏ , ਕਿ ਇਸ ਮਸਲੇ ਨੂੰ ਦੱਬਿਆ ਜਾ ਸਕੇ । 

ਫੋਜਾ ਸਿੰਹੁ ਦੀਆਂ ਕਰਤੁਤਾ ਅੱਜ ਤੁਹਾਡੇ ਸਾਹਮਣੇ ਸਬੂਤਾਂ ਸਮੇਤ ਹਨ । ਗੁਰਦੁਆਰਾ ਅਕਾਲ ਬੁੰਗਾ ਬਰਮਿੰਘਮ ਵਿਖੇ ਯੂ ਕੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ , ਸਿੱਖ ਜਥੇਬੰਦੀਆਂ ਦੇ ਸੇਵਾਦਾਰ , ਗੁਰਦੁਆਰਾ ਅਕਾਲ ਬੁੰਗਾ ਦੇ ਟ੍ਰਸਟੀ ਅਤੇ ਸਮੂੰਹ ਸੰਗਤਾਂ ਨੇ ,  ਇਸ ਗੁਰਦੁਆਰਾ ਸਾਹਿਬ ਨੂੰ , ਜੋ ਫੋਜਾ ਸਿਹੁ ਨੇ ਡੇਰਾ ਬਣਾਇਆ ਸੀ । ਸਮੂੰਹ ਸੰਗਤਾਂ ਨੇ ਫੋਜਾ ਸਿੰਹੁ ਕੋਲ਼ੋਂ ਇਹ ਅਜ਼ਾਦ ਕਰਾਇਆ ਹੈ ।  ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰਾਂ , ਸੰਤ ਸਮਾਜ , ਦਮਦਮੀ ਟਕਸਾਲ ਅਖੰਡ ਕੀਰਤਨੀ ਜਥਾ ਸਮੂੰਹ ਨਿਹੰਗ ਸਿੰਘ , ਪੰਥਕ ਜਥੇਬੰਦੀਆਂ ਸਮੂਹ ਪੰਥ ਨੂੰ ਅਪੀਲ ਕਰਦੇ ਹਾ । ਇਸ ਪਖੰਡੀ ਸਾਧ ਨੂੰ ਅਕਾਲ ਤੱਖਤ ਸਾਹਿਬ ਤੋਂ  ਢੁਕਵੀਂ ਸਜ਼ਾ ਦਿੱਤੀ ਜਾਵੇ  ਤੇ ਪੰਥ ਵਿੱਚ ਇਸ ਨੂੰ ਕਿਸੇ ਵੀ ਤਰਾ ਦੇ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ।

ਜਿਵੇਂ ਯੂ ਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਅਕਾਲ ਬੁੰਗਾ ਇਸ ਤੋਂ ਅਜ਼ਾਦ ਕਰਾਇਆ ਹੈ ….

ਇਸੇ ਤਰਾ ਪਿੰਡ ਸੁਭਾਨਾ ਜਿਲਾ ਜਲੰਧਰ , ਦੂਜਾ ਡੇਰਾ ਪਿੰਡ ਕੋਟ ਦੋਨਾ ਜਿਲ੍ਹਾਂ…………….. ਇਸ ਤੋਂ ਅਜ਼ਾਦ ਕਰਾਏ ਜਾਣ ।

ਇੱਥੋਂ ਦੀਆਂ ਸਮੂੰਹ ਸੰਗਤਾਂ ਅਪੀਲ ਕਰਦੀਆ ਹਨ , ਜੋ ਵੀ ਫੋਜਾ ਸਿਹੁ ਭਾਰੀ ਮਾਤਰਾ ਵਿੱਚ ਪੈਸੇ ਅਤੇ ਸੋਨਾ ਲੈ ਕੇ ਗਿਆ ਹੈ , ਉਹ ਸ੍ਰੀ ਅਕਾਲ ਤੱਖਤ ਸਾਹਿਬ ਤੇ ਸਪੁਰਦ ਕਰਾਇਆ ਜਾਏ ।

ਸਮੂੰਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾ ਇਸ ਨੂੰ ਮੂੰਹ ਨਾ ਲਾਇਆ ਜਾਏ ।

ਇਕ ਪੰਥ, ਇਕ ਗ੍ਰੰਥ। ਦੇ ਬਣ ਕੇ ਪੰਥ ਦੀ ਚੜਦੀ ਕਲਾ ਵਾਸਤੇ ਸੇਵਾ ਕਰੀਏ । ਜਿੱਥੇ ਸਿੱਖਾਂ ਦੇ ਜਗ ਦੀ ਜੋਤਿ ਅੱਠੀ ਗੁਰੂ ਗ੍ਰੰਥ ਸਾਹਿਬ ਹਨ , ਉੱਥੇ ਅਸੀਂ ਕਿਸੇ ਗੁਰਸਿੱਖ ਦਾ ਸਤਿਕਾਰ ਤਾ ਕਰ ਸਕਦੇ ਹਾ । ਪਰ ਗੁਰੂ ਸਮਾਨ ਸਮਝਣਾ , ਅਜਿਹੇ ਠੱਗ ਸਾਧਾਂ ਦੀਆਂ ਗਲ਼ਾ ਨੂੰ ਹੁਕਮ ਦੀ ਤਰਾ ਮੰਨਣਾ , ਗੁਰੂ ਸਾਹਿਬ ਦਾ ਭਾਰੀ ਨਿਰਾਦਰ ਹੈ ।

ਅਖੀਰ ਵਿੱਚ ਉੱਨਾਂ ਪ੍ਰੀਵਾਰ ਨੂੰ ਬੇਨਤੀ ਕਰਦੇ ਹਾ ,ਜਿੰਨਾ ਜਿੰਨਾ ਨੇ ਫੋਜਾ ਸਿੰਹੁ ਨੂੰ ਪੈਸੇ , ਸੋਨਾ ਜਾ  ਕਿਸੇ ਦਾ ਸਰੀਰਕ ਸ਼ੋਸ਼ਣ ਕੀਤਾ ਹੈ । ਸਾਡੇ ਪੰਜ ਸਿੰਘ ਹਨ , ਜੋ ਭਾਈ ਜੇਤਿੰਦਰ ਸਿੰਘ ਗੁਰੂ ਨਾਨਕ ਗੁਰਦੁਆਰਾ ਸਾਹਿਬ ਮੁੱਖ ਸੇਵਾਦਾਰ ਹਨ । ਦੂਸਰੇ ਸਿੱਖ ਅਵੇਅਰਨਿਸ ਭਾਈ ਮੋਹਣ ਸਿੰਘ ,ਤੀਸਰੇ ਭਾਈ ਤਰਸੇਮ ਸਿੰਘ ਵਿਲਨਹਾਲ ਚੋਥੇ ਭਾਈ ਦਪਿੰਦਰ ਸਿੰਘ ਅਤੇ ਭਾਈ ਪ੍ਰਮਜੀਤ ਸਿੰਘ ਟਿਪਟਨ । ਵਾਲਿਆਂ ਨਾਲ ਗੱਲ ਕਰ ਸਕਦੇ ਹੋ । 

ਅਸੀਂ ਸਾਰੀਆਂ ਸਿੱਖ ਜਥੇਬੰਦੀਆਂ , ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅੱਠੀ ਅਕਾਲ ਤੱਖਤ ਸਾਹਿਬ ਸੇ ਜਥੇਦਾਰਾਂ  ਨੂੰ ਸਬੂਤਾਂ ਸਮੇਤ ਅਪੀਲ ਕਰਾ ਗੇ , ਜਿਤਨਾ ਵੀ ਜਲਦੀ ਹੋ ਕੇ , ਇਸ ਸਰਿੰਦਰ ਸਿੰਘ ਉਰਫ ਫੋਜਾ ਸਿਹੁ ਨੂੰ ਪੇਸ਼ ਹੋਣ ਵਾਸਤੇ ਕਹਿਆ ਜਾਵੇ । ਸਾਰੇ ਪ੍ਰਮੁਖ ਸਿੱਖਾਂ ਨੂੰ ਖ਼ਾਸ ਤੋਰ ਤੇ ਇੰਡੀਆ ਤੋਂ , ਇਸ ਦੀ ਹਮਾਇਤ ਕਰਨ ਦੀ ਕੋਸ਼ਿਸ਼ ਨਾ ਕਰਨ , ਨਾ ਹੀ ਯੂ ਕੇ ਸਿੰਘਾ ਨੂੰ ਫੋਜਾ ਸਿਹੁ ਦੇ ਕੇਸ ਨੂੰ ਰਫਾ ਦਫ਼ਾ ਕਰਨ ਵਾਸਤੇ ਫੂਨ ਕਰਨ ।

ਸਾਡੀ ਭਾਵਨਾ ਕਿਸੇ ਵੀ ਸ਼ਖਸ਼ ਭਾਵੇ ਉਹ ਇਸ ਦੀ ਲਪੇਟ ਵਿੱਚ ਆਇਆ ,  ਜਾ ਉਸ ਨੇ ਇਸ ਕੋਲ਼ੋਂ ਅਣਜਾਣੇ ਵਿੱਚ ਲੁੱਟ ਕਰਾਈ । ਉਨ੍ਹਾਂ ਨੂੰ ਕਿਸੇ ਤਰਾ ਦਾ ਟਾਰਗਿਟ ਕਰਨ ਦੀ ਨਹੀਂ ਹੈ । ਅਸੀਂ ਜੋ ਸੱਚ ਸੀ ਤੁਹਾਡੇ ਸਾਹਮਣੇ ਲਿਆਂਦਾ । ਇਸ ਨਾਲ ਕਈਆਂ ਦੇ ਦਿਲ ਦੁਖੇ ਹੋਣ ਗੇ । ਕਈ ਸਿੱਖੀ ਤੋਂ ਪਰੇ ਹੋਣ ਬਾਰੇ ਸੋਚ ਦੇ ਹੋਣ ਗੇ । 

ਇਸ ਵਿੱਚ ਤੁਹਾਡਾ ਜਾ ਸਾਡਾ ਕਸੂਰ ਨਹੀਂ । ਇਹ ਤਾ ਉਸ ਭੇਖੀ ਫੋਜਾ ਸਿਹੁ ਦਾ ਦੋਸ਼ ਹੈ ।ਆਪ ਸਾਰੇ ਗੁਰੂ ਸਾਹਿਬ ਨਾਲ ਜੁੜੇ ਰਹਿਣਾ , ਸਤਿਗੁਰਾਂ ਦੀ ਸੰਗਤ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਜੀ। ਸੁਭਾਨਾ ਪਿੰਡ ਨੇੜੇ ਗੜਾ ਜਲੰਧਰ ਦੇ ਵਸਨੀਕਾਂ ਨੇ ਵੀ ਸਾਂਝੀ ਮੀਟਿੰਗ ਕਰਕੇ ਇਸ ਸਾਧ ਦਾ ਪਿੰਡ ਵਿਚੋ ਆਉਣਾ ਬੰਦ ਕਰ ਦਿੱਤਾ ਹੈ ।