ਸਿੱਖ ਯੂਥ ਐਡਮਿੰਟਨ ਵੱਲੋਂ ਨਗਰਕੀਰਤਨ ਤੇ ਦਸਤਾਰਾਂ ਸਜਾੳਣ ਲਈ ਵੱਡਮੁਲਾ ਉਪਰਾਲਾ

ਸਿੱਖ ਯੂਥ ਐਡਮਿੰਟਨ ਵੱਲੋਂ ਨਗਰਕੀਰਤਨ ਤੇ ਦਸਤਾਰਾਂ ਸਜਾੳਣ ਲਈ ਵੱਡਮੁਲਾ ਉਪਰਾਲਾ

ਅੰਮ੍ਰਿਤਸਰ ਟਾਈਮਜ਼

ਐਡਮਿੰਟਨ  :  ਬੀਤੇ ਦਿਨੀਂ  ਐਡਮਿੰਟਨ ਵਿੱਚ ਨਗਰਕੀਰਤਨ ਮੋਕੇ ਸਿੱਖ ਯੂਥ ਐਡਮਿੰਟਨ ਵੱਲੋਂ ਸੰਗਤਾਂ ਨੂੰ ਦਸਤਾਰਾਂ ਸਜਾਉਣ ਲਈ ਵੀਹ ਤੋਂ ਪੱਚੀ ਹਜ਼ਾਰ ਮੀਟਰ ਕੇਸਰੀ ਅਤੇ ਨੀਲੇ ਰੰਗ ਦੇ  ਦੁਮਾਲੇ ਦੀ ਸੇਵਾ ਦੇ ਰੂਪ ਵਿੱਚ ਵਰਤਿਆ ਗਿਆ।

ਸਿੱਖ ਯੂਥ ਦੇ ਸੇਵਾਦਾਰਾਂ  ਵੱਲੋਂ ਦੱਸਿਆ ਗਿਆ ਕਿ ਇਸ ਨਗਰ ਕੀਰਤਨ ਵਿਚ  ਸਿੱਖ ਭਾਈਚਾਰੇ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਗਈ ਸੀ । ਬਜ਼ੁਰਗ ਬੀਬੀਆਂ  ਨਾਲ ਗੱਲਬਾਤ ਦੌਰਾਨ  ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਦੀ ਜ਼ੁਬਾਨ 'ਤੇ ਇਹ ਗੱਲ ਸੀ ਕਿ ਸਾਡੀ ਕੌਮ ਦੀ ਆਉਣ ਵਾਲੀ ਪੀੜ੍ਹੀ ਦਾੜੀ ਮੁੱਛਾਂ ਰੱਖ ਕੇ ਸੋਹਣੀਆਂ ਪੱਗਾਂ ਬੰਨ ਕੇ ਸਰਦਾਰ ਬਨਣ ਸਾਡੀ ਇਹੀ ਅਰਦਾਸ ਹੈ । ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਬਜ਼ੁਰਗਾਂ ਅਤੇ ਬੱਚਿਆਂ ਨੇ ਦਸਤਾਰਾਂ ਸਜ਼ਾ ਕੇ ਖ਼ਾਲਸਾ ਦੇ ਨਾਅਰੇ ਲਾਏ । ਸਿੱਖ ਯੂਥ ਵੱਲੋਂ ਕੀਤਾ ਗਿਆ ਇਹ ਉਪਰਾਲਾ  ਪ੍ਰਸ਼ੰਸਾਯੋਗ ਸੀ ।