ਕੈਨੇਡਾ ਬਰੈਂਪਟਨ ਦਾ ਇਕ ਭਾਰਤੀ ਦੋ ਪੀੜ੍ਹਤ ਲੜਕੀਆਂ ਨਾਲ ਜਿਨਸ਼ੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

ਕੈਨੇਡਾ ਬਰੈਂਪਟਨ ਦਾ ਇਕ ਭਾਰਤੀ ਦੋ ਪੀੜ੍ਹਤ ਲੜਕੀਆਂ ਨਾਲ ਜਿਨਸ਼ੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ਬਰੈਂਪਟਨ, 24 ਅਪ੍ਰੈਲ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡਾ ਦੀ ਪੀਲ ਪੁਲਿਸ ਵੱਲੋ ਨੌਕਰੀ ਦੇ ਆਨਲਾਈਨ ਇਸ਼ਤਿਹਾਰ ਦੇ ਕੇ  ਨੋਜਵਾਨ ਕੁੜੀਆ ਨੂੰ ਘਰੇ ਸੱਦ ਜਿਨਸੀ ਹਮਲੇ ( Sexual Assault) ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਇਕ ਭਾਰਤੀ ਮੂਲ ਦੇ ਦਲਜਿੰਦਰ ਫਗੂੜਾ (ਉਮਰ 46) ਸਾਲ ਨੂੰ ਸਥਾਨਕ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਨੇ ਉਸ ਤੇ ਦੋ ਜਿਨਸੀ ਸ਼ੋਸ਼ਣ ਦੇ ਦੋਸ਼  ਲਗਾਏ ਗਏ ਹਨ। ਇਹ ਘਟਨਾਵਾਂ ਲੰਘੀ 28 ਅਤੇ 29 ਮਾਰਚ ਦੀਆਂ ਹਨ ਅਤੇ ਪੀੜ੍ਹਤ ਲੜਕੀਆ ਦੀਆਂ ਉਮਰਾ 20 ਸਾਲ ਦੇ ਲਾਗੇ ਸਨ। ਕਥਿੱਤ ਦੋਸ਼ੀ ਤੇ ਦੋਸ਼ ਲੱਗੇ ਹਨ ਕਿ ਉਹ ਆਨਲਾਈਨ ਇਸ਼ਤਿਹਾਰ ਦੇ ਕੇ ਕੈਨੇਡਾ ਦੇ ਬਰੈਂਪਟਨ ਚ’ ਆਪਣੀ ਰਿਹਾਇਸ਼ ਜੋ(Bovaird Drive West and Worthington Avenue ) ਤੇ ਕੁੜੀਆ ਨੂੰ ਕੰਮ ਲਈ ਬਲਾਉੰਦਾ ਸੀ ਅਤੇ ਉਸ ਤੋਂ ਬਾਅਦ ਉਸ ਵੱਲੋ ਜਿਨਸੀ ਹਮਲੇ ਕੀਤੇ ਗਏ ਸਨ। ਪੁਲਿਸ ਮੁਤਾਬਕ ਇਸ ਮਾਮਲੇ ਚ ਹੋਰ ਵੀ ਪੀੜਤ ਹੋ ਸਕਦੀਆ ਹਨ ਅਤੇ ਜਾਂਚ ਜਾਰੀ ਹੈ। ਦੌਸੀ ਦੀ ਬਰੈਂਪਟਨ ਦੇ ਕੋਰਟ ਚ’ 1 ਜੂਨ ਨੂੰ ਪੇਸ਼ੀ ਹੈ।