ਦੋ ਸਾਲ ਪਹਿਲਾਂ ਪੜਣ ਕੈਨੇਡਾ ਗਏ ਪੰਜਾਬੀ ਗੱਭਰੂ  ਦੀ ਮੌਤ

ਦੋ ਸਾਲ ਪਹਿਲਾਂ ਪੜਣ ਕੈਨੇਡਾ ਗਏ ਪੰਜਾਬੀ ਗੱਭਰੂ  ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਨਿਹਾਲ ਸਿੰਘ ਵਾਲਾ : ਦੋ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਗਏ ਮੋਗਾ ਦੇ ਨੌਜਵਾਨ ਦੀ ਐਬਟਸਫੋਰਡ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।ਜਾਣਕਾਰੀ ਅਨੁਸਾਰ ਸੰਦੀਪ ਸਿੰਘ ਜਦੋਂ ਕੰਮ ਤੋਂ ਘਰ ਵਾਪਿਸ ਆਇਆ ਤੇ ਨਹਾਉਣ ਸਮੇਂ ਬਾਥਰੂਮ 'ਚ ਗਿਆ ਤਾਂ ਉੱਥੇ ਹੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਉਕਤ ਨੌਜਵਾਨ ਦੋ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਅੰਮਿ੍ਤਸਰ ਟਾਈਮਜ ਦੀ ਸੂਚਨਾ ਅਨੁਸਾਰ ਕਰੋਨਾ ਕਾਰਣ ਕਈ ਕੈਨੇਡਾ ਪੰਜਾਬੀ ਨੌਜਵਾਨ  ਮਾਨਸਿਕ ਸੰਤਾਪ ਦਾ ਸ਼ਿਕਾਰ ਹਨ।ਨੌਕਰੀਆਂ ਮਿਲ ਨਹੀ ਰਹੀਆਂ।ਕੁਝ ਆਤਮ ਹਤਿਆਵਾਂ ਵੀ ਕਰ ਚੁਕੇ ਹਨ।ਇਕਲਤਾ ਵੀ ਪੰਜਾਬੀ ਵਿਦਿਆਰਥੀਆਂ ਉਪਰ ਭਾਰੂ ਪੈ ਰਹੀ ਹੈ।