ਕੌਮਾਂਤਰੀ ਡਰੱਗ ਰੈਕਟ ਦਾ ਕੈਨੇਡਾ ’ਚ ਪਰਦਾਫਾਸ਼

 ਕੌਮਾਂਤਰੀ ਡਰੱਗ ਰੈਕਟ ਦਾ ਕੈਨੇਡਾ ’ਚ ਪਰਦਾਫਾਸ਼

 25 ਪੰਜਾਬੀ ,ਭਾਰੀ ਮਾਤਰਾ 'ਚ ਡਰੱਗ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ  : ਇਕ ਭਾਰਤੀ-ਕੈਨੇਡੀਅਨ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਜਿਸ ’ਚ 325 ਪੰਜਾਬੀਆਂ ਸਮੇਤ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਚ ਡਰੱਗ ਸਮੱਗਲਰਾਂ ਦੇ ਅਮਰੀਕਾ ਤੇ ਭਾਰਤ ’ਚ ਵੀ ਸੰਪਰਕ ਦੱਸੇ ਜਾ ਰਹੇ ਹਨ। ਇਨ੍ਹਾਂ ਕੋਲੋਂ ਦਸ ਕਿੱਲੋ ਕੋਕੀਨ, ਅੱਠ ਕਿੱਲੋ ਕੇਟਾਮਾਈਨ, ਤਿੰਨ ਕਿੱਲੋ ਹੈਰੋਇਨ, 2.5 ਕਿੱਲੋ ਅਫ਼ੀਮ, 48 ਹਥਿਆਰ ਤੇ ਸੱਤ ਲੱਖ 30 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਕੀਤੇ ਗਏ ਹਨ। ਇਹ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਇਕ ਸਾਲ ਤਕ ਚੱਲੇ ਆਪ੍ਰੇਸ਼ਨ ਚੀਤਾ ਤਹਿਤ ਕੀਤੀਆਂ ਗਈਆਂ ਹਨ। ਇਹ ਆਪ੍ਰੇਸ਼ਨ ਪਿਛਲੇ ਹਫ਼ਤੇ ਹੀ ਖ਼ਤਮ ਹੋਇਆ ਸੀ। ਇਹ ਆਪ੍ਰੇਸ਼ਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ, ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੋਲੀਫੋਰਨੀਆ ’ਚ ਰੀਜਨਲ ਪੁਲਿਸ ਫੋਰਸਿਜ਼ ਵਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ ਸੀ ਜਿਸ ਵਿਚ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚੋਂ 25 ਪੰਜਾਬੀ ਰੁਪਿੰਦਰ ਸ਼ਰਮਾ (25), ਵਾਗਨ ਪ੍ਰਭਸਿਮਰਨ ਕੌਰ (25) , ਲਾਦਨ ਪਰਸ਼ੋਤਮ ਮਲ੍ਹੀ (54) ,ਬ੍ਰੈਂਪਟਨ

ਰੁਪਿੰਦਰ ਢਿਲੋਂ (37), ਬ੍ਰੈਂਪਟਨ

ਸਨਵੀਰ ਸਿੰਘ (25) , ਬ੍ਰੈਂਪਟਨ

ਹਰੀਪਾਲ ਨਾਗਰਾ (45), ਬ੍ਰੈਂਪਟਨ

ਹਾਸਮ ਸਈਅਦ (30), ਬ੍ਰੈਂਪਟਨ

ਪ੍ਰਿਤਪਾਲ ਸਿੰਘ (56) ,ਬ੍ਰੈਂਪਟਨ

ਹਰਕਿਰਨ ਸਿੰਘ (33), ਬ੍ਰੈਂਪਟਨ

ਲਖਪ੍ਰੀਤ ਬਰਾਡ਼ (29) ,ਬ੍ਰੈਂਪਟਨ

ਦੀਦੇ ਅਦਾਂਸੀ (52) ,ਟੋਰਾਂਟੋ

ਸਰਬਜੀਤ ਸਿੰਘ (43) ,ਵੁੱਡਸਟਾਕ

ਬਲਵਿੰਦਰ ਧਾਲੀਵਾਲ (60), ਬ੍ਰੈਂਪਟਨ

ਰੁਪਿੰਦਰ ਧਾਲੀਵਾਲ (39), ਟੋਰਾਂਟੋ

ਰਣਜੀਤ ਸਿੰਘ (40), ਟੋਰਾਂਟੋ

ਸੁਖਮਨਪ੍ਰੀਤ ਸਿੰਘ (23) ,ਬ੍ਰੈਂਪਟਨ

ਖੁਸ਼ਹਾਲ ਭਿੰਡਰ (36) ,ਬ੍ਰੈਂਪਟਨ

ਵੰਸ਼ ਅਰੋਡ਼ਾ (24) ,ਬ੍ਰੈਂਪਟਨ

ਸਿਮਰਨਜੀਤ ਨਾਰੰਗ (28), ਬ੍ਰੈਂਪਟਨ

ਹਰਜਿੰਦਰ ਝਜ (28) ,ਕੈਲੇਡਨ

ਗਗਨਪ੍ਰੀਤ ਗਿੱਲ (28) ,ਬ੍ਰੈਂਪਟਨ

ਸੁਖਜੀਤ ਧਾਲੀਵਾਲ (47) ,ਬ੍ਰੈਂਪਟਨ

ਇਮਰਾਨ ਖਾਨ (33) ,ਟੋਰਾਂਟੋ

ਚਿਨੇਦੂ ਅਜੋਕੂ (51), ਬ੍ਰੈਂਪਟਨ

ਸੁਖਜੀਤ ਧੁੱਗਾ (35) ਬ੍ਰੈਂਪਟਨ ਹਨ ਜਿਹਡ਼ੇ ਬ੍ਰੈਂਪਟਨ ਦੇ ਰਹਿਣ ਵਾਲੇ ਹਨ।

ਦੱਸਿਆ ਜਾਂਦਾ ਹੈ ਕਿ ਇਹ ਲੋਕ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰ ਕੇ ਲਿਆਂਦੇ ਸਨ ਤੇ ਉਨ੍ਹਾਂ ਨੂੰ ਆਪਣੇ ਅੰਡਰਗਰਾਊਂਡ ਨੈੱਟਵਰਕ ਰਾਹੀਂ ਵੇਚਦੇ ਸਨ। ਉਨ੍ਹਾਂ ਖਿਲਾਫ਼ ਵੱਖ ਵੱਖ ਅਪਰਾਧਕ ਕੇਸ ਹਨ ਜਿਨ੍ਹਾਂ ’ਚ ਪਾਬੰਦੀਸ਼ੁਦਾ ਚੀਜ਼ਾਂ ਦੀ ਦਰਾਮਦ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਅਪਰਾਧ ਨਾਲ ਜਾਇਦਾਦ ਹਾਸਲ ਕਰਨਾ ਸ਼ਾਮਲ ਹੈ।