ਕੈਲੀਫੋਰਨੀਆ ਸਮੇਤ ਕਈ ਥਾਵਾਂ 'ਤੇ ਅੱਤ ਗਰਮੀ ਦੀ ਚਿਤਾਵਨੀ, ਤਾਪਮਾਨ ਹੋਵੇਗਾ 100 ਤੋਂ ਉਪਰ

ਕੈਲੀਫੋਰਨੀਆ ਸਮੇਤ ਕਈ ਥਾਵਾਂ 'ਤੇ ਅੱਤ ਗਰਮੀ ਦੀ ਚਿਤਾਵਨੀ, ਤਾਪਮਾਨ ਹੋਵੇਗਾ 100 ਤੋਂ ਉਪਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਪੱਛਮੀ ਰਾਜਾਂ ਵਿਚ ਗਰਮ ਹਵਾਵਾਂ ਦੀ ਚਿਤਾਵਨੀ ਦਿੱਤੀ ਗਈ ਹੈ। ਕੈਲੀਫੋਰਨੀਆ ਸਮੇਤ ਪ੍ਰਮੁੱਖ ਸ਼ਹਿਰਾਂ ਲਾਸ ਵੇਗਾਸ, ਫੋਨਿਕਸ, ਰੈਡਿੰਗ , ਸੇਡਾਰ ਤੇ ਉਟਾਹ ਵਿਚ ਤਾਪਮਾਨ 3 ਅੰਕੜਿਆਂ ਵਿਚ ਪੁੱਜ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਮੈਕਸੀਕੋ ਵੱਲੋਂ ਆ ਰਹੀਆਂ ਗਰਮ ਹਵਾਵਾਂ ਅਮਰੀਕੀਆਂ ਲਈ ਅਣਸੁਖਾਵਾਂ ਵਾਤਾਵਰਣ ਪੈਦਾ ਕਰ ਰਹੀਆਂ ਹਨ। ਮੈਕੀਸਕੋ ਵਿਚ ਪਿਛਲੇ ਕਈ ਹਫਤਿਆਂ ਦੌਰਾਨ ਤਪਸ਼ ਕਾਰਨ ਅਨੇਕਾਂ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂ ਕਿ ਸਮੁੱਚਾ ਪੱਛਮੀ ਖੇਤਰ ਅਸਹਿ ਗਰਮੀ ਤੋਂ ਪ੍ਰਭਾਵਿਤ ਹੋਵੇਗਾ ਪਰੰਤੂ ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ 8 ਤੋਂ 18  ਜੂਨ ਤੱਕ ਐਰੀਜ਼ੋਨਾ, ਕੋਲੋਰਾਡੋ, ਇਡਾਹੋ, ਮੋਨਟਾਨਾ, ਵਾਇਓਮਿੰਗ, ਨੇਵਾਡਾ, ਨਿਊ ਮੈਕਸੀਕੋ, ਓਰੇਗੋਨ, ਉਟਾਹ ਤੇ ਇਨਲੈਂਡ ਕੈਲੀਫੋਰਨੀਆ ਵਿਚ ਵਿਸ਼ੇਸ਼ ਤੌਰ 'ਤੇ ਗਰਮੀ ਪਵੇਗੀ। ਐਕੂ ਵੈਦਰ ਅਨੁਸਾਰ ਕੁਝ ਥਾਵਾਂ 'ਤੇ ਤਾਪਮਾਨ 112 ਤੋਂ 113 ਡਿਗਰੀ ਤੱਕ ਪੁੱਜ ਜਾਵੇਗਾ।